ਹਰ ਨਵਾਂ ਮਹੀਨਾ ਨਵੇਂ ਬਦਲਾਅ ਲੈ ਕੇ ਆਉਂਦਾ ਹੈ। ਦਸੰਬਰ ਮਹੀਨਾ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ਵਿੱਚ ਇਹ ਮਹੀਨਾ ਵੀ ਕਈ ਬਦਲਾਅ ਲੈ ਕੇ ਆ ਰਿਹਾ ਹੈ, ਜਿਨ੍ਹਾਂ ਦਾ ਆਮ ਆਦਮੀ ਦੇ ਜ਼ਿੰਦਗੀ ‘ਤੇ ਸਿੱਧਾ ਅਸਰ ਪਵੇਗਾ। ਦਰਅਸਲ, ਇਸ ਮਹੀਨੇ ਬੈਂਕਿੰਗ ਸਣੇ ਕਈ ਵਿੱਤੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਮ ਕਾਰਡ ਨਾਲ ਜੁੜੇ ਨਿਯਮਾਂ ਤੇ ਕਮਰਸ਼ੀਅਲ LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋਇਆ ਹੈ, ਜਿਨ੍ਹਾਂ ਦਾ ਤੁਹਾਡੇ ‘ਤੇ ਸਿੱਧਾ ਅਸਰ ਪਵੇਗਾ। ਆਓ ਜਾਣਦੇ ਹਾਂ ਕਿ ਇਸ ਮਹੀਨੇ ਕਿਹੜੇ ਵਿੱਤੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ:

Financial Rules Changes
1. ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ
ਦਸੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਵਾਰ ਫਿਰ ਤੋਂ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 21 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਹੁਣ ਸਿਲੰਡਰ 1796.50 ਰੁਪਏ ਵਿੱਚ ਮਿਲੇਗਾ। ਉਥੇ ਹੂ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ।

Financial Rules Changes
2. ਆਧਾਰ ਕਾਰਡ
ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ, ਤਾਂ ਤੁਸੀਂ ਇਸਨੂੰ 14 ਦਸੰਬਰ 2023 ਤੱਕ ਮੁਫ਼ਤ ਵਿੱਚ ਅਪਡੇਟ ਕਰ ਸਕਦੇ ਹੋ । UIDAI ਨੇ ਦੇਸ਼ ਦੇ ਨਾਗਰਿਕਾਂ ਨੂੰ ਮੁਫਤ ਵਿੱਚ ਆਧਾਰ ਕਾਰਡ ਅਪਡੇਟ ਕਰਨ ਦਾ ਮੌਕਾ ਦਿੱਤਾ ਹੈ । ਮੁਫਤ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 14 ਦਸੰਬਰ ਹੈ। ਜੇਕਰ ਤੁਸੀਂ ਆਧਾਰ ਕੇਂਦਰ ‘ਤੇ ਜਾ ਕੇ ਆਧਾਰ ਕਾਰਡ ਨੂੰ ਅਪਡੇਟ ਕਰਦੇ ਹੋ ਤਾਂ ਤੁਹਾਨੂੰ ਇਸਦੇ ਲਈ ਫੀਸ ਦੇਣੀ ਪਵੇਗੀ।

Financial Rules Changes
3. Demat Account
ਸ਼ੇਅਰ ਬਾਜ਼ਾਰ ਅਤੇ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਲਈ ਡੀਮੈਟ ਖਾਤਾ ਹੋਣਾ ਲਾਜ਼ਮੀ ਹੈ। ਡੀਮੈਟ ਖਾਤੇ ਅਤੇ ਮਿਊਚੁਅਲ ਫੰਡ ਵਿੱਚ Nominee ਦੀ ਜਾਣਕਾਰੀ ਪ੍ਰਦਾਨ ਕਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ । ਇਸ ਤੋਂ ਇਲਾਵਾ ਸੇਬੀ(SEBI) ਨੇ ਨਿਰਦੇਸ਼ ਦਿੱਤੇ ਹਨ ਕਿ ਫਿਜ਼ੀਕਲ ਸ਼ੇਅਰਧਾਰਕਾਂ ਨੂੰ PAN, ਨਾਮੀਨੇਸ਼ਨ, ਸੰਪਰਕ ਵੇਰਵਿਆਂ ਵਰਗੀਆਂ ਜਾਣਕਾਰੀਆਂ 31 ਦਸੰਬਰ 2023 ਤੱਕ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸ਼ੇਅਰਧਾਰਕ ਦਾ ਖਾਤਾ ਫ੍ਰੀਜ਼ ਹੋ ਜਾਂਦਾ ਹੈ।

Financial Rules Changes
4. HDFC ਬੈਂਕ ਕ੍ਰੈਡਿਟ ਕਾਰਡ
HDFC ਬੈਂਕ ਨੇ Regalia ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ 1 ਦਸੰਬਰ ਯਾਨੀ ਕਿ ਅੱਜ ਤੋਂ ਬਦਲਾਅ ਦਾ ਫੈਸਲਾ ਲਿਆ ਹੈ। ਕਾਰਡ ਧਾਰਕਾਂ ਦੇ ਲੈ ਲਾਊਂਜ ਐਕਸੈੱਸ ਪਾਉਣ ਨੂੰ ਲੈ ਕੇ ਨਿਯਮ ਬਦਲ ਜਾਣਗੇ। ਹਰ ਤੀਜੇ ਮਹੀਨੇ ਵਿੱਚ ਯੂਜ਼ਰਸ ਦੇ ਲਈ ਲਾਊਂਜ ਐਕਸੈੱਸ ਪਾਉਣ ਦੇ ਲਈ ਘੱਟੋਂ-ਘੱਟ 1 ਲੱਖ ਰੁਪਏ ਦਾ ਖਰਚਾ ਕਰਨਾ ਜ਼ਰੂਰੀ ਹੋਵੇਗਾ। ਅਜਿਹੇ ਵਿੱਚ ਯੂਜ਼ਰ ਇੱਕ ਤਿਮਾਹੀ ਵਿੱਚ 2 ਵਾਰ ਹੀ ਲਾਊਂਜ ਐਕਸੈੱਸ ਦਾ ਫਾਇਦਾ ਲੈ ਸਕੇਗਾ। ਬੈਂਕ ਵੱਲੋਂ ਇਸਦੇ ਲਈ 2 ਰੁਪਏ ਦੀ ਟ੍ਰਾਂਜੈਕਸ਼ਨ ਫੀਸ ਵੀ ਲਈ ਜਾਵੇਗੀ। ਮਸਟ੍ਰਕਰਡ ਯੂਜ਼ਰਸ ਨੂੰ 25 ਰੁਪਏ ਦੇਣੇ ਪੈਣਗੇ, ਜਿਸਨੂੰ ਵਾਪਸ ਵੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨਾਂ ਲਈ CM ਮਾਨ ਦਾ ਵੱਡਾ ਐਲਾਨ-‘ਗੰਨੇ ਦੇ ਰੇਟ ‘ਚ 11 ਰੁਪਏ ਦਾ ਕੀਤਾ ਵਾਧਾ’
5. UPI ਆਈ.ਡੀ
7 ਨਵੰਬਰ 2023 ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਇੱਕ ਸਰਕੂਲਰ ਜਾਰੀ ਕੀਤਾ ਹੈ । ਇਸ ਸਰਕੂਲਰ ਮੁਤਾਬਕ ਬੈਂਕ ਉਨ੍ਹਾਂ ਸਾਰੇ UPI-ID ਅਤੇ ਨੰਬਰਾਂ ਨੂੰ ਡੀਐਕਟੀਵੇਟ ਕਰ ਦੇਣਗੇ ਜੋ ਲੰਬੇ ਸਮੇਂ ਤੋਂ ਐਕਟਿਵ ਨਹੀਂ ਹਨ । ਬੈਂਕਾਂ ਅਤੇ ਥਰਡ ਪਾਰਟੀ ਐਪਸ ਨੂੰ 31 ਦਸੰਬਰ 2023 ਤੱਕ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।

Financial Rules Changes
6. ਬੈਂਕ ਲਾਕਰ ਸਮਝੌਤਾ
ਭਾਰਤੀ ਰਿਜ਼ਰਵ ਬੈਂਕ (RBI) ਨੇ ਜਾਰੀ ਬੈਂਕ ਲਾਕਰ ਦੇ ਨਵੇਂ ਨਿਯਮਾਂ ਤਹਿਤ, ਹੁਣ ਗਾਹਕ ਨੂੰ ਲਾਕਰ ਦੀ ਵਰਤੋਂ ਕਰਨ ਲਈ ਆਪਣੇ ਦਸਤਖਤ ਜਮ੍ਹਾ ਕਰਨੇ ਪੈਣਗੇ। ਗਾਹਕ ਨੂੰ ਬੈਂਕ ਲਾਕਰ ਦੇ ਨਵੇਂ ਸਮਝੌਤੇ ‘ਤੇ ਦਸਤਖਤ ਕਰਨੇ ਹੋਣਗੇ। ਇਸ ਸਮਝੌਤੇ ‘ਤੇ ਦਸਤਖਤ ਕਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ।
Financial Rules Changes
7. ਸਿਮ ਕਾਰਡ
ਸਰਕਾਰ ਨੇ ਇਸ ਮਹੀਨੇ ਸਿਮ ਕਾਰਡਾਂ ਨੂੰ ਲੈ ਕੇ ਨਵੇਂ ਨਿਯਮ ਵੀ ਬਣਾਏ ਹਨ। ਇਸ ਨਵੇਂ ਨਿਯਮ ਦੇ ਮੁਤਾਬਕ ਹੁਣ ਟੈਲੀਕਾਮ ਆਪ੍ਰੇਟਰ ਲਈ ਰਜਿਸਟ੍ਰੇਸ਼ਨ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ।
8. IPO
IPO ਦੇ ਨਵੇਂ ਨਿਯਮ ਇਸ ਮਹੀਨੇ ਜਾਰੀ ਕੀਤੇ ਗਏ ਹਨ। ਇਸ ਨਿਯਮ ਤਹਿਤ ਹੁਣ IPO ਨੂੰ ਇਸ਼ੂ ਦੇ ਬੰਦ ਹੋਣ ਦੀ ਮਿਤੀ ਦੇ 3 ਦਿਨਾਂ ਦੇ ਅੰਦਰ ਸੂਚੀਬੱਧ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀ ਨੂੰ ਇਸ਼ੂ ਦੇ ਬੰਦ ਹੋਣ ਦੇ 3 ਦਿਨਾਂ ਦੇ ਅੰਦਰ ਆਪਣੇ ਸ਼ੇਅਰਾਂ ਨੂੰ ਸਟਾਕ ਐਕਸਚੇਂਜ ‘ਤੇ ਸੂਚੀਬੱਧ ਕਰਨਾ ਹੋਵੇਗਾ।