ਸੋਨੇ ਦੀਆਂ ਕੀਮਤਾਂ ਅੱਜ ਯਾਨੀ ਕਿ ਵੀਰਵਾਰ ਨੂੰ ਪਹਿਲੀ ਵਾਰ 65 ਹਜ਼ਾਰ ਰੁਪਏ ਦੇ ਪਾਰ ਪਹੁੰਚ ਗਿਆ। ਇੰਡੀਅਨ ਬੁਲਿਯਨ ਐਂਡ ਜਵੈਲਰਸ ਐਸੋਸੀਏਸ਼ਨ (IBJA) ਦੀ ਵੈਬਸਾਈਟ ਦੇ ਮੁਤਾਬਕ 10 ਗ੍ਰਾਮ ਸੋਨਾ 556 ਰੁਪਏ ਮਹਿੰਗਾ ਹੋ ਕੇ 65,049 ਰੁਪਏ ਹੋ ਗਿਆ ਹੈ। ਉੱਥੇ ਹੀ ਚਾਂਦੀ ਵਿੱਚ ਵੀ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ 411 ਰੁਪਏ ਮਹਿੰਗੀ ਹੋ ਕੇ 72,121 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 71,710 ਰੁਪਏ ‘ਤੇ ਸੀ। ਚਾਂਦੀ ਨੇ ਬੀਤੇ ਸਾਲ 4 ਦਸੰਬਰ ਨੂੰ 77,000 ਦਾ ਆਲਟਾਈਮ ਹਾਈ ਬਣਾਇਆ ਸੀ।
ਸੋਨੇ ਦੀਆਂ ਵਧਦੀਆਂ ਕੀਮਤਾਂ ਦੇ ਪਿੱਛੇ ਚਾਰ ਕਾਰਨ ਮੰਨੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਾਲ 2024 ਵਿੱਚ ਦੁਨੀਆ ਭਰ ਵਿੱਚ ਮੰਦੀ ਦਾ ਖਦਸ਼ਾ ਹੈ। ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਮੰਗ ਵਿੱਚ ਵਾਧਾ ਹੋਇਆ ਹੈ। ਉੱਥੇ ਹੀ ਡਾਲਰ ਇੰਡੈਕਸ ਵਿੱਚ ਕਮਜ਼ੋਰੀ ਆਈ ਹੈ ਅਤੇ ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ।
ਇਹ ਵੀ ਪੜ੍ਹੋ: ਛੋਟਾ ਕੱਦ ਤੇ ਉੱਚੀ ਉਡਾਣ! 3 ਫੁੱਟ ਦਾ ਗਣੇਸ਼ ਬਣਿਆ ਗੁਜਰਾਤ ਦੇ ਸਰਕਾਰੀ ਹਸਪਤਾਲ ‘ਚ ਡਾਕਟਰ
HDFC ਸਿਕਓਰਿਟੀਜ ਦੇ ਕਮੋਡਿਟੀ ਤੇ ਕਰੰਸੀ ਹੈੱਡ ਅਨੁਜ ਗੁਪਤਾ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜ਼ੀ ਜਾਰੀ ਰਹਿ ਸਕਦੀ ਹੈ। ਇਸਦੇ ਚੱਲਦਿਆਂ ਇਸ ਸਾਲ ਦੇ ਅਖੀਰ ਤੱਕ ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਸਾਲ 2023 ਦੀ ਸ਼ੁਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗ੍ਰਾਮ ‘ਤੇ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਯਾਨੀ ਕਿ ਸਾਲ 2023 ਵਿੱਚ ਇਸਦੀ ਕੀਮਤ ਵਿੱਚ 8,379 ਰੁਪਏ (16%) ਦੀ ਤੇਜ਼ੀ ਆਈ। ਉੱਥੇ ਹੀ ਚਾਂਦੀ ਵੀ 68,092 ਰੁਪਏ ਤੋਂ ਵੱਧ ਕੇ 73,395 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।
ਦੱਸ ਦੇਈਏ ਕਿ ਵੀਰਵਾਰ ਨੂੰ ਸੋਨੇ ਦੀ ਗਲੋਬਲ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੇਕਸ ‘ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.25 ਫ਼ੀਸਦੀ ਜਾਂ 5.40 ਡਾਲਰ ਦੀ ਬੜ੍ਹਤ ਦੇ ਨਾਲ 2,163.60 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਸੋਨੇ ਦੀ ਗਲੋਬਲ ਕੀਮਤ ਇਸ ਸਮੇਂ 2,155.96 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਚਾਂਦੀ ਦੀਆਂ ਗਲੋਬਲ ਕੀਮਤਾਂ ਵਿੱਚ ਵੀਰਵਾਰ ਨੂੰ ਗਿਰਾਵਟ ਦੇਖੀ ਜਾ ਰਹੀ ਹੈ। ਕਾਮੇਕਸ ‘ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 0.58 ਫ਼ੀਸਦੀ ਜਾਂ 0.14 ਡਾਲਰ ਦੀ ਗਿਰਾਵਟ ਦੇ ਨਾਲ 24.35 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦੀ ਦਿਖਾਈ ਦਿੱਤੀ। ਉੱਥੇ ਹੀ ਚਾਂਦੀ ਦਾ ਗਲੋਬਲ ਭਾਅ ਗਿਰਾਵਟ ਦੇ ਨਾਲ 24.16 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: