ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ ਬੁੱਧਵਾਰ ਨੂੰ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰੇਟ ਸੋਨਾ 57 ਰੁਪਏ ਮਹਿੰਗਾ ਹੋ ਕੇ 71,725 ਰੁਪਏ ‘ਤੇ ਪਹੁੰਚ ਗਿਆ ਹੈ। ਚਾਂਦੀ ਦੀ ਕੀਮਤ ਵਿੱਚ ਅੱਜ ਸਿਰਫ਼ 2 ਰੁਪਏ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇੱਕ ਕਿਲੋ ਚਾਂਦੀ 81,663 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵਿਕ ਰਹੀ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਚਾਂਦੀ 81,661 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ। ਇਸ ਮਹੀਨੇ 10 ਮਈ ਨੂੰ ਅਕਸ਼ੈ ਤ੍ਰਿਤੀਆ ਹੈ। ਇਸ ਦਿਨ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।
IBJA ਦੇ ਅਨੁਸਾਰ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 8,373 ਰੁਪਏ ਵੱਧ ਚੁੱਕੇ ਹਨ। 1 ਜਨਵਰੀ ਨੂੰ ਸੋਨਾ 63,352 ਰੁਪਏ ‘ਤੇ ਸੀ, ਜੋ ਹੁਣ 71,725 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ। ਇੱਥੇ ਹੀ ਇੱਕ ਕਿਲੋ ਚਾਂਦੀ ਦੀਆਂ ਕੀਮਤਾਂ 73,395 ਰੁਪਏ ਤੋਂ ਵੱਧ ਕੇ 81,663 ਰੁਪਏ ‘ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਤੋਂ ਕੁਝ ਦਿਨਾਂ ਮਗਰੋਂ ਨੌਜਵਾਨ ਦੀ ਮੌ.ਤ, ਸਹੁਰੇ ‘ਤੇ ਲੱਗੇ ਕ.ਤ.ਲ ਕਰਨ ਦੇ ਇਲਜ਼ਾਮ
ਅੱਜ ਯਾਨੀ ਕਿ ਬੁੱਧਵਾਰ ਨੂੰ ਸੋਨੇ ਦੋਨਾਂ ਗਲੋਬਲੀ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨੇ ਦੀਆਂ ਗਲੋਬਲੀ ਵਾਇਦਾ ਕੀਮਤਾਂ 0.05 ਫ਼ੀਸਦੀ ਜਾਂ 0.10 ਡਾਲਰ ਦੇ ਵਾਧੇ ਨਾਲ 2,324.30 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਸੋਨੇ ਦੀਆਂ ਗਲੋਬਲੀ ਕੀਮਤਾਂ ਇਸ ਸਮੇਂ ਵੱਧ ਕੇ 2,316.56 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਚਾਂਦੀ ਦੀਆਂ ਗਲੋਬਲੀ ਕੀਮਤਾਂ ਵਿੱਚ ਇਜ਼ਾਫਾ ਹੋਇਆ ਹੈ। ਕਾਮੈਕਸ ‘ਤੇ ਚਾਂਦੀ ਦੀਆਂ ਵਾਇਦਾ ਕੀਮਤਾਂ 0.17 ਫ਼ੀਸਦੀ ਜਾਂ 0.05 ਡਾਲਰ ਦੀ ਤੇਜ਼ੀ ਦੇ ਨਾਲ 27.59 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ, ਚਾਂਦੀ ਦੀਆਂ ਗਲੋਬਲੀ ਕਕੀਮਤਾਂ 27.34 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਗਿਰਾਵਟ ਜਾਰੀ ਸੀ। ਹਾਲਾਂਕਿ ਅੱਜ ਬੁੱਧਵਾਰ ਨੂੰ ਸੋਨਾ ਤੇ ਚਾਂਦੀ ਦੋਨੋਂ ਮਹਿੰਗੇ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਐੱਮਸੀਐਕਸ ਐਕਸਚੇਂਜ ‘ਤੇ ਸੋਨਾ-ਚਾਂਦੀ ਕੱਲ੍ਹ ਵਾਧੇ ਨਾਲ ਖੁੱਲ੍ਹਿਆ ਸੀ। ਅੱਜ ਫਿਰ ਤੋਂ ਸੋਨੇ-ਚਾਂਦੀ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: