ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੀ ਉਛਾਲ ਆਇਆ ਹੈ। ਇੰਡੀਆ ਬੁਲਿਅਨ ਐਨ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 209 ਰੁਪਏ ਵੱਧ ਕੇ 72,435 ਰੁਪਏ ‘ਤੇ ਪਹੁੰਚ ਗਿਆ ਹੈ। ਬੀਤੇ ਦਿਨ ਇਸਦੀਆਂ ਕੀਮਤਾਂ 72,226 ਰੁਪਏ ਪ੍ਰਤੀ 10 ਗ੍ਰਾਮ ਸੀ। ਉੱਥੇ ਹੀ ਇੱਕ ਕਿਲੋ ਚਾਂਦੀ 145 ਰੁਪਏ ਵੱਧ ਕੇ 89,843 ਰੁਪਏ ਵਿੱਚ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 89,698 ਰੁਪਏ ਪ੍ਰਤੀ ਕਿਲੋ ‘ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ ਸੀ।
ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 9,083 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੇ ਹਨ। ਸਾਲ ਦੀ ਸ਼ੁਰੂਆਤ ਵਿੱਚ ਇਹ 63,870 ਰੁਪਏ ‘ਤੇ ਸੀ। ਜੋ ਕਿ ਹੁਣ 71,983 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿਲੋ ‘ਤੇ ਸੀ, ਜੋ ਕਿ ਹੁਣ ਵੱਧ ਕੇ 89,843 ‘ਤੇ ਪਹੁੰਚ ਗਈ ਹੈ। ਯਾਨੀ ਕਿ ਚਾਂਦੀ ਇਸ ਸਾਲ 16,448 ਰੁਪਏ ਵੱਧ ਚੁੱਕੀ ਹੈ।
ਇਹ ਵੀ ਪੜ੍ਹੋ: 7 ਮਹੀਨੇ ਪਹਿਲਾਂ ਅਰਮਾਨੀਆ ਗਏ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਇੱਕ ਅਧਿਕਾਰਿਤ ਵੈਬਸਾਈਟ ਅਨੁਸਾਰ ਅੱਜ 995 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 72145 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਥੇ ਹੀ 916 (22 ਕੈਰੇਟ) ਪਿਊਰਿਟੀ ਵਾਲੇ ਗੋਲਡ ਪ੍ਰਾਈਸ 66351 ਰੁਪਏ ਪ੍ਰਤੀ 10 ਗ੍ਰਾਮ ਹੈ। 750 (18 ਕੈਰੇਟ) ਪਿਊਰਿਟੀ ਵਾਲੇ ਗੋਲਡ ਦਾ ਰੇਟ 54326 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਥੇ ਹੀ 585 (14 ਕੈਰੇਟ) ਪਿਊਰਿਟੀ ਵਾਲੇ ਸੋਨੇ ਦਾ ਭਾਅ 42375 ਰੁਪਏ ਪ੍ਰਤੀ 10 ਗ੍ਰਾਮ ਹੈ।
ਦੱਸ ਦੇਈਏ ਕਿ HDFC ਸਿਕਓਰਿਟੀਜ ਦੇ ਕਮੋਡਿਟੀ ਤੇ ਕਰੰਸੀ ਹੈੱਡ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ-ਚਾਂਦੀ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਇਸ ਸਾਲ ਵਿੱਚ ਸੋਨਾ 78 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: