ਦੇਸ਼ ਦੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵੱਡੀ ਗਿਰਾਵਟ ਆਈ ਹੈ ਅਤੇ ਚਾਂਦੀ ਵਿੱਚ ਕਰੀਬ 1500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ । ਸੋਨੇ ਤੇ ਚਾਂਦੀ ਦੇ ਸਸਤੇ ਹੋਣ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ-ਚਾਂਦੀ ਦੀਆਂ ਇਹ ਕੀਮਤਾਂ ਦੇਖਣ ਨੂੰ ਮਿਲ ਰਹੀਆਂ ਹਨ । ਗਲੋਬਲ ਮਾਰਕੀਟ ਵਿੱਚ ਸੋਨੇ ਦੇ ਮੁਕਾਬਲੇ ਚਾਂਦੀ ਤੇਜ਼ੀ ਨਾਲ ਡਿੱਗ ਰਹੀ ਹੈ । ਅੱਜ ਜਿੱਥੇ ਘਰੇਲੂ ਬਾਜ਼ਾਰ ਵਿੱਚ ਸੋਨਾ ਸਸਤਾ ਹੋ ਗਿਆ ਹੈ, ਉੱਥੇ ਹੀ ਚਾਂਦੀ ਵੀ ਕਾਫੀ ਸਸਤੀ ਮਿਲ ਰਹੀ ਹੈ।
ਵਾਇਦਾ ਬਾਜ਼ਾਰ ਵਿੱਚ 24 ਕੈਰੇਟ ਸ਼ੁੱਧਤਾ ਵਾਲਾ ਸੋਨਾ 570 ਰੁਪਏ ਜਾਂ 1.10 ਫੀਸਦੀ ਡਿੱਗ ਕੇ 51,390 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ । ਇਹ ਇਸਦੇ ਮਲਟੀ ਕਮੋਡਿਟੀ ਐਕਸਚੇਂਜ ‘ਤੇ ਦਸੰਬਰ ਦੀਆਂ ਫਿਊਚਰਜ਼ ਕੀਮਤਾਂ ਹਨ ਅਤੇ ਜੇ ਤੁਸੀਂ ਅੱਜ ਸੋਨਾ ਖਰੀਦਦੇ ਹੋ, ਤਾਂ ਤੁਹਾਨੂੰ 570 ਰੁਪਏ ਪ੍ਰਤੀ 10 ਗ੍ਰਾਮ ਦੀ ਵੱਡੀ ਬਚਤ ਮਿਲੇਗੀ।
ਉੱਥੇ ਹੀ ਦੂਜੇ ਪਾਸੇ ਜੇ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਕਰੀਬ 2.5 ਫੀਸਦੀ ਟੁੱਟੀ ਹੈ । ਅੱਜ MCX ‘ਤੇ ਚਾਂਦੀ ਦਸੰਬਰ ਫਿਊਚਰ 1478 ਰੁਪਏ ਜਾਂ 2.44 ਫੀਸਦੀ ਗਿਰਾਵਟ ਨਾਲ 59,307 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਮਿਲ ਰਹੀ ਹੈ । ਅੱਜ ਚਾਂਦੀ ਦਾ ਕਾਰੋਬਾਰ ਸਿਰਫ 60,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਸ਼ੁਰੂ ਹੋਇਆ ਸੀ, ਪਰ ਇਸ ਦੀ ਗਿਰਾਵਟ ਲਗਾਤਾਰ ਵਧਦੀ ਰਹੀ ਅਤੇ ਹੁਣ ਇਹ 59500 ਰੁਪਏ ਤੋਂ ਹੇਠਾਂ ਖਿਸਕ ਗਈ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਹਾਜ਼ਿਰ ਕੀਮਤ 0.35 ਫੀਸਦੀ ਡਿੱਗ ਕੇ 1,689.01 ਡਾਲਰ ਪ੍ਰਤੀ ਔਂਸ ‘ਤੇ ਆ ਗਈ ਹੈ । ਅੱਜ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਚਾਂਦੀ ਦੀ ਹਾਜ਼ਿਰ ਕੀਮਤ 1.86 ਫੀਸਦੀ ਡਿੱਗ ਕੇ 19.76 ਡਾਲਰ ਪ੍ਰਤੀ ਔਂਸ ‘ਤੇ ਆ ਗਈ ਹੈ । ਪਿਛਲੇ ਹਫਤੇ ਸੋਨਾ ਤੇ ਚਾਂਦੀ ਕਾਫੀ ਤੇਜ਼ੀ ਨਾਲ ਬੰਦ ਹੋਏ ਸਨ, ਪਰ ਅੱਜ ਡਾਲਰ ਦੀ ਚੜ੍ਹਤ ਦਾ ਅਸਰ ਗਲੋਬਲ ਸਰਾਫਾ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੋਨਾ-ਚਾਂਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: