ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ 27 ਮਈ ਨੂੰ ਵਾਧਾ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ 10 ਗ੍ਰਾਮ 24 ਕੈਰੇਟ ਸੋਨਾ 134 ਰੁਪਏ ਮਹਿੰਗਾ ਹੋ ਕੇ 72,162 ਰੁਪਏ ‘ਤੇ ਪਹੁੰਚ ਗਿਆ ਹੈ। ਉੱਥੇ ਹੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਇੱਕ ਕਿਲੋ ਚਾਂਦੀ 828 ਰੁਪਏ ਮਹਿੰਗੀ ਹੋ ਕੇ 90,590 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵਿਕ ਰਹੀ ਹੈ। ਇਸ ਤੋਂ ਪਹਿਲਾਂ 24 ਮਈ ਨੂੰ ਚਾਂਦੀ 89,762 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸੀ।
IBJA ਦੇ ਅਨੁਸਾਰ ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 8810 ਰੁਪਏ ਵਧ ਚੁੱਕੇ ਹਨ। 1 ਜਨਵਰੀ ਨੂੰ ਸੋਨਾ 63,352 ਰੁਪਏ ‘ਤੇ ਸੀ, ਜੋ ਹੁਣ 72,162 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ। ਉੱਥੇ ਹੀ ਇੱਕ ਕਿਲੋ ਚਾਂਦੀ ਦੀਆਂ ਕੀਮਤਾਂ 73, 395 ਲਰੁਪਾਏ ਤੋਂ ਵਧ ਕੇ 90,590 ਰੁਪਏ ‘ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ: ਤਰਨਤਾਰਨ : ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ‘ਤੇ ਪਾਠੀ ਨੇ ਕੀਤਾ ਹਮਲਾ, ਇੱਕ ਦੀ ਮੌਤ, ਦੂਜਾ ਜ਼ਖਮੀ
ਉੱਥੇ ਹੀ ਸੋਨੇ ਦੀਆਂ ਗਲੋਬਲ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨੇ ਦੇ ਗਲੋਬਲ ਵਾਇਦਾ ਭਾਅ 0.48 ਫ਼ੀਸਦੀ ਜਾਂ 11.30 ਡਾਲਰ ਦੀ ਤੇਜ਼ੀ ਨਾਲ 2,368.20 ਡਾਲਰ ਪ੍ਰਤੀ ਔਂਸ ‘ਤੇ ਹੈ। ਉੱਥੇ ਹੀ ਸੋਨੇ ਦੇ ਗਲੋਬਲ ਫਿਊਚਰਜ਼ ਭਾਅ ਵਧ ਕੇ 2,346.06 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਚੁੱਕੇ ਹਨ। ਉੱਥੇ ਹੀ ਚਾਂਦੀ ਦੇ ਗਲੋਬਲ ਭਾਅ ਵਿੱਚ ਵੀ ਤੇਜ਼ੀ ਆਈ ਹੈ। ਕਾਮੈਕਸ ‘ਤੇ ਚਾਂਦੀ ਦਾ ਵਾਇਦਾ ਭਾਅ 1.71 ਫ਼ੀਸਦੀ ਜਾਂ 0.52 ਡਾਲਰ ਦੀ ਤੇਜ਼ੀ ਨਾਲ 31.02 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਏ ਹਨ। ਉੱਥੇ ਹੀ ਚਾਂਦੀ ਦਾ ਗਲੋਬਲ ਫਿਊਚਰਜ਼ ਭਾਅ 30.79 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ ਹੈ।
ਦੱਸ ਦੇਈਏ ਕਿ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਅਗਲੇ ਇੱਕ ਸਾਲ ਵਿੱਚ ਸੋਨੇ ਦੀਆਂ ਕੀਮਤਾਂ 80 ਹਜ਼ਾਰ ਤੋਂ 85 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: