ਇਸ ਸਮੇਂ ਸੋਨੇ-ਚਾਂਦੀ ਦੀ ਕੀਮਤ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ । ਅਜਿਹੇ ਵਿੱਚ ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਵਧੀਆ ਮੌਕਾ ਹੈ। ਅੱਜ MCX ‘ਤੇ ਅਕਤੂਬਰ ਡਿਲੀਵਰੀ ਵਾਲੇ ਸੋਨੇ ਦੀ ਕੀਮਤ 0.9 ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਇੱਕ ਕਿਲੋ ਚਾਂਦੀ ਦੀ ਕੀਮਤ ਵਿੱਚ 0.53 ਫੀਸਦੀ ਗਿਰਾਵਟ ਦਰਜ ਦਰਜ ਕੀਤੀ ਗਈ ਹੈ।
ਉੱਥੇ ਹੀ ਕਾਮੈਕਸ ‘ਤੇ ਅੱਜ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਮਿਲਿਆ-ਜੁਲਿਆ ਰੁਝਾਨ ਦੇਖਣ ਨੂੰ ਮਿਲਿਆ । ਸਵੇਰੇ 10 ਵਜੇ ਐਮਸੀਐਕਸ ‘ਤੇ ਅਕਤੂਬਰ ਡਿਲੀਵਰੀ ਵਾਲਾ ਸੋਨਾ 0.9 ਫੀਸਦੀ ਦੀ ਗਿਰਾਵਟ ਨਾਲ 58,575 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ । ਉੱਥੇ ਹੀ ਚਾਂਦੀ 0.53 ਫੀਸਦੀ ਦੀ ਗਿਰਾਵਟ ਨਾਲ 71,552 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਤੇ CM ਮਾਨ ਅੱਜ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ
ਦੱਸ ਦੇਈਏ ਕਿ ਰਿਕਾਰਡ ਪੱਧਰ ‘ਤੇ ਪਹੁੰਚਣ ਤੋਂ ਬਾਅਦ 4 ਮਹੀਨਿਆਂ ਵਿੱਚ ਸੋਨੇ ਦੀ ਕੀਮਤ 2,639 ਰੁਪਏ ਪ੍ਰਤੀ 10 ਗ੍ਰਾਮ ਘੱਟ ਗਈ ਹੈ । ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ 4 ਮਈ ਨੂੰ ਸੋਨਾ 61,464 ਰੁਪਏ ਦੇ ਰਿਕਾਰਡ ਪੱਧਰ ‘ਤੇ ਸੀ, ਜੋ ਮੰਗਲਵਾਰ ਨੂੰ 59,007 ਰੁਪਏ ਰਹਿ ਗਿਆ। ਇਸ ਦੌਰਾਨ ਚਾਂਦੀ ਦੀ ਕੀਮਤ ਵਿੱਚ 6,152 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। 5 ਮਈ ਨੂੰ ਚਾਂਦੀ 77,280 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ‘ਤੇ ਸੀ ਜੋ ਕਿ ਹੁਣ 71,128 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: