ਸੋਨਾ ਅੱਜ ਯਾਨੀ ਕਿ 1 ਅਪ੍ਰੈਲ ਨੂੰ ਆਲ ਟਾਈਮ ਹਾਈ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈਬਸਾਈਟ ਦੇ ਮੁਤਾਬਕ 10 ਗ੍ਰਾਮ ਸੋਨਾ 1,712 ਰੁਪਏ ਮਹਿੰਗਾ ਹੋ ਕੇ 68,964 ਰੁਪਏ ਦਾ ਹੋ ਗਿਆ ਹੈ। ਇਸ ਸਾਲ ਹੁਣ ਤੱਕ ਸਿਰਫ਼ 3 ਮਹੀਨੇ ਵਿੱਚ ਹੀ ਸੋਨੇ ਦੀਆਂ ਕੀਮਤਾਂ 5662 ਰੁਪਏ ਵਧ ਚੁੱਕੀਆਂ ਹਨ। 1 ਜਨਵਰੀ ਨੂੰ ਸੋਨਾ 63,302 ਰੁਪਏ ‘ਤੇ ਸੀ। ਉੱਥੇ ਹੀ ਦੂਜੇ ਪਾਸੇ ਚਾਂਦੀ ਵਿੱਚ ਵੀ ਅੱਜ ਤੇਜ਼ੀ ਦੇਖਣ ਨੂੰ ਮਿਲੀ ਹੈ। ਇਹ 1273 ਰੁਪਏ ਮਹਿੰਗੀ ਹੋ ਕੇ 75,400 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਇਹ 74,127 ਰੁਪਏ ‘ਤੇ ਸੀ। ਜ਼ਿਕਰਯੋਗ ਹੈ ਕਿ ਚਾਂਦੀ ਨੇ ਬੀਤੇ ਸਾਲ ਯਾਨੀ ਕਿ 2023 ਵਿੱਚ 4 ਦਸੰਬਰ ਨੂੰ 77,073 ਦਾ ਆਲ ਟਾਈਮ ਹਾਈ ਬਣਾਇਆ ਸੀ।
ਦਰਅਸਲ, ਵੱਧ ਰਹੀਆਂ ਸੋਨੇ ਦੀਆਂ ਕੀਮਤਾਂ ਦੇ ਪਿੱਛੇ 4 ਮੁੱਖ ਕਾਰਨ ਮੰਨੇ ਜਾ ਰਹੇ ਹਨ । ਸੋਨੇ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਦੁਨੀਆ ਨੂੰ ਮੰਦੀ ਦਾ ਡਰ ਸਤਾਉਣਾ ਹੈ। ਇਸ ਤੋਂ ਇਲਾਵਾ ਕੇਂਦਰੀ ਬੈਂਕਾਂ ਦੀ ਖਰੀਦਦਾਰੀ ਤੇ ਵਿਆਹਾਂ ਦੇ ਸੀਜ਼ਨ ਵਿੱਚ ਵੱਡੀ ਡਿਮਾਂਡ ਵੀ ਹੈ। ਡਾਲਰ ਇੰਡੈਕਸ ਵਿੱਚ ਵੀ ਕਮਜ਼ੋਰੀ ਆਈ ਹੈ। ਜ਼ਿਕਰਯੋਗ ਹੈ ਕਿ ਮਾਰਚ ਵਿੱਚ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ।
ਦੱਸ ਦੇਈਏ ਕਿ ਬੀਤੇ ਮਹੀਨੇ ਯਾਨੀ ਕਿ ਮਾਰਚ ਵਿੱਚ ਸੋਨੇ ਦੀ ਕੀਮਤ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਸੀ। 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ ਗ੍ਰਾਮ ‘ਤੇ ਸੀ ਜੋ 31 ਮਾਰਚ ਨੂੰ 67,252 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਯਾਨੀ ਕਿ ਮਾਰਚ ਵਿੱਚ ਇਸਦੀ ਕੀਮਤ ਵਿੱਚ 4,660 ਰੁਪਏ ਦੀ ਤੇਜ਼ੀ ਆਈ। ਉੱਥੇ ਹੀ ਚਾਂਦੀ ਵੀ 69,977 ਰੁਪਏ ਤੋਂ ਵਧ ਕੇ 74,127 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।
ਮਾਰਕੀਟ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ। ਇਸਦੇ ਚੱਲਦਿਆਂ ਇਸ ਸਾਲ ਦੇ ਅਖੀਰ ਤੱਕ ਸੋਨਾ 72 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 75 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: