ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ ਕਿ 23 ਅਪ੍ਰੈਲ ਨੂੰ ਗਿਰਾਵਟ ਦੇਖਣ ਨੂੰ ਮਿਲੀ। ਬੁੱਧਵਾਰ ਨੂੰ 5 ਜੂਨ 2024 ਦੀ ਡਿਲੀਵਰੀ ਵਾਲਾ ਸੋਨਾ 14 ਰੁਪਏ ਦੀ ਗਿਰਾਵਟ ਦੇ ਨਾਲ 71,015 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੇਂਡ ਕਰ ਰਿਹਾ ਹੈ। ਸੋਨੇ ਵਿੱਚ ਅੱਜ ਸਵੇਰ ਤੋਂ ਹੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਨਾ ਅੱਜ ਸਵੇਰੇ ਗਿਰਾਵਟ ਦੇ ਨਾਲ 71,015 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਖੁੱਲ੍ਹਿਆ। ਸੋਨੇ ਵਿੱਚ ਹਾਲੇ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮਾਹਿਰਾਂ ਮੁਤਾਬਕ ਹੁਣ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜਾਅ ਦੀ ਸਥਿਤੀ ਬਣੀ ਰਹੇਗੀ।
ਐੱਮਸੀਐਕਸ ਐਕਸਚੇਂਜ ‘ਤੇ ਅੱਜ ਯਾਨੀ ਕਿ ਬੁੱਧਵਾਰ ਨੂੰ 3 ਮਈ 2024 ਦੀ ਡਿਲੀਵਰੀ ਵਾਲੀ ਚਾਂਦੀ 80, 826 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੇਂਡ ਕਰ ਰਹੀ ਹੈ। ਉੱਥੇ ਹੀ 5 ਜੁਲਾਈ 2024 ਨੂੰ ਡਿਲੀਵਰੀ ਵਾਲੀ ਚਾਂਦੀ 82,578 ਰੁਪਏ ਦੇ ਪੱਧਰ ‘ਤੇ ਟ੍ਰੇਂਡ ਕਰ ਰਹੀ ਹੈ। ਇਸਦੇ ਨਾਲ ਹੀ 5 ਸਤੰਬਰ 2024 ਨੂੰ ਡਿਲੀਵਰੀ ਵਾਲੀ ਚਾਂਦੀ ਅੱਜ 83,839 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਫਰੀਦਕੋਟ ਤੋਂ ਦੁਖਦਾਈ ਖ਼ਬਰ, ਇੰਟਰਨਸ਼ਿਪ ਕਰ ਰਹੀ MBBS ਡਾਕਟਰ ਨੇ ਜੀਵਨ ਲੀਲਾ ਕੀਤੀ ਸਮਾਪਤ
ਅੱਜ ਯਾਨੀ ਕਿ ਬੁੱਧਵਾਰ ਨੂੰ ਸੋਨੇ ਦੀਆਂ ਗਲੋਬਲ ਕੀਮਤਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.18 ਫੀਸਦੀ ਜਾਂ 4.10 ਡਾਲਰ ਦੀ ਗਿਰਾਵਟ ਨਾਲ 2,338.00 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਕਾਮੈਕਸ ‘ਤੇ ਚਾਂਦੀ ਦੀ ਗਲੋਬਲ ਫਿਊਚਰਜ਼ 0.26 ਫ਼ੀਸਦੀ ਜਾਂ 0.07 ਡਾਲਰ ਦੀ ਤੇਜ਼ੀ ਦੇ ਨਾਲ 27.71 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰਦਾ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਗਿਰਾਵਟ ਦੇਖੀ ਜਾ ਰਹੀ ਹੈ। ਕਦੇ ਆਸਮਾਨ ‘ਤੇ ਚੱਲ ਰਹੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਹੁਣ ਕਮਜ਼ੋਰੀ ਦੇਖੀ ਜਾ ਰਹੀ ਹੈ। ਇੱਕ ਸਮੇਂ ਸੋਨੇ ਦੀਆਂ ਕੀਮਤਾਂ ਲਗਾਤਾਰ ਵਧਣ ਦੇ ਨਾਲ 74 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਉੱਪਰ ਪਹੁੰਚ ਗਏ ਸਨ। ਸੋਨੇ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ੀ ਆਉਣ ਦਾ ਅਨੁਮਾਨ ਜਤਾਇਆ ਜਾ ਰਿਹਾ ਸੀ। ਹਾਲਾਂਕਿ ਅੱਜ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: