ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜਾਅ ਜਾਰੀ ਹੈ। ਸ਼ੁੱਕਰਵਾਰ ਨੂੰ ਇੱਕ ਵਾਰ ਪੀਲੇ ਧਾਤੂ ਦੀ ਚਮਕ ਵੱਧ ਗਈ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਦਰਅਸਲ, ਅਮਰੀਕਾ ਵਿੱਚ ਅਨੁਮਾਨ ਨਾਲ ਬੇਹੱਦ ਖਰਾਬ ਅੰਕੜੇ ਆਉਣ ਤੋਂ ਬਾਅਦ ਬਾਂਡ ਯੀਲਡ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ ਤੇ ਇਸ ਵਿਚਾਲੇ ਗਲੋਬਲ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵੱਧ ਗਈਆਂ ਹਨ। ਐੱਮਸੀਐਕਸ ਐਕਸਚੇਂਜ ‘ਤੇ ਅੱਜ ਯਾਨੀ ਸ਼ੁੱਕਰਵਾਰ ਨੂੰ 5 ਜੂਨ 2024 ਦੀ ਡਿਲੀਵਰੀ ਵਾਲਾ ਸੋਨਾ 180 ਰੁਪਏ ਦੇ ਵਾਧੇ ਨਾਲ 71,394 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਟ੍ਰੇਂਡ ਕਰ ਰਿਹਾ ਹੈ। ਸੋਨੇ ਵਿੱਚ ਅੱਜ ਸਵੇਰੇ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨਾ ਅੱਜ ਸਵੇਰੇ ਵਾਧੇ ਨਾਲ 71,212 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਖੁੱਲ੍ਹਿਆ ਹੈ। ਅੱਜ 5 ਅਗਸਤ 2024 ਦੀ ਡਿਲੀਵਰੀ ਵਾਲਾ ਸੋਨਾ 210 ਰੁਪਏ ਦੀ ਤੇਜ਼ੀ ਨਾਲ 71,404 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਟ੍ਰੇਂਡ ਕਰ ਰਿਹਾ ਹੈ।
ਉੱਥੇ ਹੀ ਐੱਮਸੀਐਕਸ ਐਕਸਚੇਂਜ ‘ਤੇ ਅੱਜ ਯਾਨੀ ਸ਼ੁੱਕਰਵਾਰ ਨੂੰ 3 ਮਈ 2024 ਦੀ ਡਿਲੀਵਰੀ ਵਾਲੀ ਚਾਂਦੀ 82.080 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਟ੍ਰੇਂਡ ਕਰ ਰਹੀ ਹੈ। ਉੱਥੇ ਹੀ 5 ਜੁਲਾਈ 2024 ਨੂੰ ਡਿਲੀਵਰੀ ਵਾਲੀ ਚਾਂਦੀ 82,775 ਰੁਪਏ ਦੇ ਪੱਧਰ ‘ਤੇ ਟ੍ਰੇਂਡ ਕਰ ਰਹੀ ਹੈ। ਇਸ ਦੇ ਨਾਲ 5 ਸਤੰਬਰ 2024 ਨੂੰ ਡਿਲੀਵਰੀ ਵਾਲੀ ਚਾਂਦੀ ਅੱਜ 84,054 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ: ਕਾਰ ‘ਚ ਜਾਂਦੇ 5 ਦੋਸਤਾਂ ਨਾਲ ਵਾਪਰਿਆ ਦਰਦਨਾਕ ਭਾਣਾ, 17 ਸਾਲਾ ਨੌਜਵਾਨ ਦੀ ਗਈ ਜਾਨ
ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਸੋਨੇ ਦੀ ਗਲੋਬਲ ਕੀਮਤਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.23 ਫੀਸਦੀ ਜਾਂ 5.50 ਡਾਲਰ ਦੇ ਵਾਧੇ ਨਾਲ 2,348.00 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਸੋਨੇ ਦਾ ਗਲੋਬਲੀ ਕੀਮਤ ਇਸ ਸਮੇਂ ਤੇਜ਼ੀ ਨਾਲ 2,335.51 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ। ਚਾਂਦੀ ਦੀਆਂ ਗਲੋਬਲ ਕੀਮਤਾਂ ਵਿੱਚ ਵੀ ਤੇਜ਼ੀ ਆਈ ਹੈ। ਕਾਮੈਕਸ ‘ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 0.20 ਫ਼ੀਸਦੀ ਜਾਂ 0.73 ਡਾਲਰ ਦੀ ਤੇਜ਼ੀ ਦੇ ਨਾਲ 27.84 ਡਾਲਰ ਪ੍ਰਤੀ ਔਂਸ ‘ਤੇ ਟ੍ਰੇਂਡ ਕਰਦਾ ਦਿਖਾਈ ਦੇ ਰਿਹਾ ਹੈ।
ਦੱਸ ਦੇਈਏ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਗਿਰਾਵਟ ਆਈ ਸੀ। ਹੁਣ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਉਛਾਲ ਦੇਖਿਆ ਜਾ ਰਿਹਾ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਸਵੇਰ ਤੋਂ ਤੇਜ਼ੀ ਦੇਖੀ ਜਾ ਰਹੀ ਹੈ। ਇੱਕ ਸਮੇਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਨਾਲ 71 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਉਪਰ ਪਹੁੰਚ ਗਏ ਹਨ। ਸੋਨੇ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ੀ ਆਉਣ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: