ਸੋਨਾ ਅੱਜ ਯਾਨੀ ਕਿ ਬੁੱਧਵਾਰ ਨੂੰ ਆਲ ਟਾਈਮ ਹਾਈ ‘ਤੇ ਪਹੁੰਚ ਗਿਆ ਹੈ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ 10 ਗ੍ਰਾਮ ਸੋਨਾ 206 ਰੁਪਏ ਵਧ ਕੇ 65,795 ਰੁਪਏ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਇਸੇ ਮਹੀਨੇ 11 ਮਾਰਚ ਨੂੰ ਸੋਨੇ ਨੇ 65,646 ਰੁਪਏ ਪ੍ਰਤੀ 10 ਗ੍ਰਾਮ ਦਾ ਆਲ ਟਾਈਮ ਹਾਈ ਬਣਾਇਆ ਸੀ। ਉੱਥੇ ਹੀ, ਅੱਜ ਚਾਂਦੀ ਵਿੱਚ ਵੀ ਮਾਮੂਲੀ ਤੇਜ਼ੀ ਆਈ ਹੈ। ਇਹ 15 ਰੁਪਏ ਮਹਿੰਗੀ ਹੋ ਕੇ 73,859 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਇਸ ਤੋਂ ਪਹਿਲਾਂ ਬੀਤੇ ਦਿਨ ਚਾਂਦੀ ਦੀਆਂ ਕੀਮਤਾਂ 73,844 ਰੁਪਏ ਸੀ। ਚਾਂਦੀ ਨੇ ਬੀਤੇ ਸਾਲ ਯਾਨੀ ਕਿ 2023 ਵਿੱਚ 4 ਦਸੰਬਰ ਨੂੰ 77,073 ਦਾ ਆਲ ਟਾਈਮ ਹਾਈ ਬਣਾਇਆ ਸੀ।
ਦਰਅਸਲ, ਵੱਧ ਰਹੀਆਂ ਸੋਨੇ ਦੀਆਂ ਕੀਮਤਾਂ ਦੇ ਪਿੱਛੇ 3 ਮੁੱਖ ਕਾਰਨ ਮੰਨੇ ਜਾ ਰਹੇ ਹਨ। ਸੋਨੇ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਦੁਨੀਆ ਨੂੰ ਮੰਦੀ ਦਾ ਡਰ ਸਤਾਉਣਾ ਹੈ। ਇਸ ਤੋਂ ਇਲਾਵਾ ਕੇਂਦਰੀ ਬੈਂਕਾਂ ਦੀ ਖਰੀਦਦਾਰੀ ਤੇ ਵਿਆਹਾਂ ਦੇ ਸੀਜ਼ਨ ਵਿੱਚ ਵੱਡੀ ਡਿਮਾਂਡ ਵੀ ਹੈ। ਜ਼ਿਕਰਯੋਗ ਹੈ ਕਿ ਮਾਰਚ ਵਿੱਚ ਹੁਣ ਤੱਕ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਹੈ।
ਮਹੀਨੇ ਦੀ ਸ਼ੁਰੂਆਤ ਯਾਨੀ ਕਿ 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 20 ਮਾਰਚ ਨੂੰ 65,795 ਰੁਪਏ ਪਹੁੰਚ ਗਿਆ ਹੈ। ਯਾਨੀ ਕਿ 20 ਦਿਨਾਂ ਵਿੱਚ ਹੀ ਇਸਦੀ ਕੀਮਤ ਵਿੱਚ 3,203 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਚੁੱਕਿਆ ਹੈ। ਉੱਥੇ ਚਾਂਦੀ ਵੀ 69,977 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਕੇ 73,859 ਰੁਪਏ ‘ਤੇ ਪਹੁੰਚ ਗਈ ਸੀ।
ਦੱਸ ਦੇਈਏ ਕਿ ਸ਼ੁਰੂਆਤ ਵਿੱਚ ਸੋਨਾ 54,867 ਰੁਪਏ ਪ੍ਰਤੀ ਗ੍ਰਾਮ ‘ਤੇ ਸੀ ਜੋ 31 ਦਸੰਬਰ ਨੂੰ 63,246 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਸੀ। ਯਾਨੀ ਕਿ ਸਾਲ 2023 ਵਿੱਚ ਇਸਦੀ ਕੀਮਤ ਵਿੱਚ 8,379 ਰੁਪਏ ਦੀ ਤੇਜ਼ੀ ਆਈ। ਉੱਥੇ ਹੀ ਚਾਂਦੀ ਵੀ 68,092 ਰੁਪਏ ਤੋਂ ਵਧ ਕੇ 73,395 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਮਾਰਕੀਟ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਸੋਨੇ ਵਿੱਚ ਤੇਜ਼ੀ ਜਾਰੀ ਰਹਿ ਸਕਦੀ ਹੈ। ਜਿਸਦੇ ਚੱਲਦਿਆਂ ਇਸ ਸਾਲ ਦੇ ਅਖੀਰ ਤੱਕ ਸੋਨਾ 70 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਉੱਥੇ ਹੀ ਚਾਂਦੀ ਵੀ 75 ਹਜ਼ਾਰ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: