ਜੇਕਰ ਤੁਹਾਡੇ ਵੀ ਬੈਂਕ ਨਾਲ ਜੁੜੇ ਜ਼ਰੂਰੀ ਕੰਮ ਹਨ ਤਾਂ ਅਗਲੇ ਹਫਤੇ ਤਕ ਉਨ੍ਹਾਂ ਨੂੰ ਤੁਰੰਤ ਪੂਰਾ ਕਰ ਲਓ। ਕਿਉਂਕਿ ਇਸ ਤੋਂ ਬਾਅਦ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ । ਜੂਨ ਵਿੱਚ ਬੈਂਕਾਂ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਹੋਣ ਵਾਲੀਆਂ ਹਨ। ਜੂਨ ਮਹੀਨੇ ਵਿੱਚ 10 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ । ਵੱਖ-ਵੱਖ ਕਾਰਨਾਂ ਕਰਕੇ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ 3 ਦਿਨ ਬਿਨਾਂ ਵਿੱਚ ਕੰਮਕਾਜ ਨਹੀਂ ਹੋਵੇਗਾ । ਇਸ ਤੋਂ ਇਲਾਵਾ 5 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਸ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਵੇਗੀ।
ਬਕਰੀਦ/ਈਦ-ਉਲ-ਅਜ਼ਹਾ ਦੇ ਮੌਕੇ ‘ਤੇ 17 ਜੂਨ ਨੂੰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। 18 ਜੂਨ ਨੂੰ ਵੀ ਜੰਮੂ ਅਤੇ ਸ਼੍ਰੀਨਗਰ ਵਿੱਚ ਬੈਂਕਾਂ ਦਾ ਕੰਮਕਾਜ ਨਹੀਂ ਹੋਵੇਗਾ । ਅਜਿਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਨਾਲ ਸਬੰਧਤ ਆਪਣੇ ਮਹੱਤਵਪੂਰਨ ਕੰਮ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਓ ਜਾਣਦੇ ਹਾਂ ਬੈਂਕਾਂ ਦੀਆਂ ਛੁੱਟੀਆਂ ਬਾਰੇ:
ਇਨ੍ਹਾਂ ਤਰੀਕਾਂ ਨੂੰ ਬੈਂਕ ਰਹਿਣਗੇ ਬੰਦ
2 ਜੂਨ – ਐਤਵਾਰ
8 ਜੂਨ – ਦੂਜਾ ਸ਼ਨੀਵਾਰ
9 ਜੂਨ – ਐਤਵਾਰ
15 ਜੂਨ – ਰਾਜਾ ਸੰਕ੍ਰਾਂਤੀ ਕਾਰਨ ਭੁਵਨੇਸ਼ਵਰ ਤੇ ਆਈਜ਼ੌਲ ਜ਼ੋਨਾਂ ‘ਚ ਬੈਂਕ ਬੰਦ ਰਹਿਣਗੇ।
16 ਜੂਨ – ਐਤਵਾਰ
17 ਜੂਨ – ਬਕਰੀਦ ਕਾਰਨ ਬੈਂਕ ਬੰਦ ਰਹਿਣਗੇ।
18 ਜੂਨ – ਜੰਮੂ ਅਤੇ ਸ਼੍ਰੀਨਗਰ ਜ਼ੋਨਾਂ ਵਿੱਚ ਬੈਂਕ ਬੰਦ ਰਹਿਣਗੇ।
22 ਜੂਨ – ਚੌਥਾ ਸ਼ਨੀਵਾਰ
23 ਜੂਨ – ਐਤਵਾਰ
30 ਜੂਨ – ਐਤਵਾਰ
ਇਹ ਵੀ ਪੜ੍ਹੋ: ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਵੱਡੀ ਸਫਲਤਾ, 7 ਨਸ਼ਾ ਤਸਕਰਾਂ ਨੂੰ ਹੈਰੋਇਨ ਤੇ ਡਰੱਗ ਮਨੀ ਸਣੇ ਫੜਿਆ
ਦੱਸ ਦੇਈਏ ਕਿ ਤੁਸੀਂ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਔਨਲਾਈਨ ਬੈਂਕਿੰਗ ਅਤੇ ATM ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਬੈਂਕ ਬੰਦ ਹੋਣ ਦੌਰਾਨ ਤੁਸੀਂ ਮੋਬਾਈਲ ਜਾਂ ਨੈੱਟ ਬੈਂਕਿੰਗ ਰਾਹੀਂ ਬੈਂਕ ਨਾਲ ਸਬੰਧਤ ਬਹੁਤ ਸਾਰੇ ਕੰਮ ਕਰ ਸਕਦੇ ਹੋ। ਬੈਂਕ ਬੰਦ ਦੌਰਾਨ ਸਾਰੀਆਂ ਆਨਲਾਈਨ ਸੁਵਿਧਾਵਾਂ ਚਾਲੂ ਰਹਿਣਗੀਆਂ ।
ਵੀਡੀਓ ਲਈ ਕਲਿੱਕ ਕਰੋ -: