ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਵੱਡੇ ਬਦਲਾਅ ਹੁੰਦੇ ਹਨ। ਹੁਣ ਮਈ ਦਾ ਮਹੀਨਾ ਖਤਮ ਹੋਣ ਵਾਲਾ ਹੈ। ਕੁਝ ਹੀ ਦਿਨ ਬਾਅਦ ਜੂਨ ਦੇ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ। ਇੱਕ ਜੂਨ ਤੋਂ ਵੀ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਅ ਦਾ ਅਸਰ ਸਿੱਧਾ ਆਮ ਆਦਮੀ ਦੀ ਜੇਬ ‘ਤੇ ਪੈਣ ਵਾਲਾ ਹੈ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਬਦਲਾਅ ਦੀ ਜਾਣਕਾਰੀ ਦੇਣ ਜਾ ਰਹੇ ਹਾ, ਜਿਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ। ਇਨ੍ਹਾਂ ਬਦਲਾਅ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੈਂਕਾਂ ਨਾਲ ਜੁੜੇ ਨਿਯਮ ਆਦਿ ਸ਼ਾਮਿਲ ਹਨ। ਤੁਹਾਨੂੰ ਇਨ੍ਹਾਂ ਸਾਰੇ ਬਦਲਾਅ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ।
LPG ਸਿਲੰਡਰ ਦੀਆਂ ਕੀਮਤਾਂ
ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦਾ ਹੈ। ਆਇਲ ਮਾਰਕੀਟਿੰਗ ਕੰਪਨੀਆਂ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਤੈਅ ਕਰਦੀ ਹੈ। ਕੰਪਨੀਆਂ 14 ਕਿਲੋ ਵਾਲੇ ਘਰੇਲੂ ਤੇ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸਦੇ ਨਾਲ ਹੀ CNG ਤੇ PNG ਦੀਆਂ ਕੀਮਤਾਂ ਵੀ ਤੈਅ ਹੁੰਦੀਆਂ ਹਨ। ਅਜਿਹੇ ਵਿੱਚ ਜੂਨ ਦੀ ਪਹਿਲੀ ਤਰੀਕ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ। 1 ਜੂਨ ਨੂੰ ਆਇਲ ਮਾਰਕੀਟਿੰਗ ਕੰਪਨੀਆਂ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕਰਨਗੀਆਂ।
ਆਧਾਰ ਕਾਰਡ ਅਪਡੇਟ
UIDAI ਨੇ ਆਧਾਰ ਕਾਰਡ ਨੂੰ ਫ੍ਰੀ ਵਿੱਚ ਅਪਡੇਟ ਕਰਨ ਦੀ ਤਰੀਕ 14 ਜੂਨ ਕਰ ਦਿੱਤੀ ਹੈ। ਆਧਾਰਕਰਤਾ ਆਸਾਨੀ ਨਾਲ ਆਨਲਾਈਨ ਆਧਾਰ ਕਾਰਡ ਨੂੰ ਅਪਡੇਟ ਕਰ ਸਕਦੇ ਹਨ। ਹਾਲਾਂਕਿ, ਆਫਲਾਈਨ ਅਪਡੇਟ ਯਾਨੀ ਕਿ ਆਧਾਰ ਕੇਂਦਰ ਵਿੱਚ ਜਾ ਕੇ ਅਪਡੇਟ ਕਰਵਾਉਣ ‘ਤੇ 50 ਰੁਪਏ ਪ੍ਰਤੀ ਅਪਡੇਟ ਚਾਰਜ ਦੇਣਾ ਪਵੇਗਾ।
ਟ੍ਰੈਫਿਕ ਦੇ ਨਿਯਮਾਂ ‘ਚ ਬਦਲਾਅ
ਇਸ ਤੋਂ ਇਲਾਵਾ 1 ਜੂਨ ਤੋਂ ਟ੍ਰੈਫਿਕ ਦੇ ਨਿਯਮ ਵਿੱਚ ਵੀ ਬਦਲਾਅ ਹੋਣ ਵਾਲੇ ਹਨ। ਦੱਸ ਦੇਈਏ ਕਿ ਅਗਲੇ ਮਹੀਨੇ ਤੋਂ ਡ੍ਰਾਈਵਿੰਗ ਲਾਇਸੈਂਸ ਦਾ ਨਵਾਂ ਨਿਯਮ ਲਾਗੂ ਹੋਵੇਗਾ। ਜੇਕਰ ਕੋਈ ਵਿਅਕਤੀ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦਾ ਹੈ ਤਾਂ ਉਸਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਨਵੇਂ ਨਿਯਮ ਅਨੁਸਾਰ ਜੇਕਰ ਕੋਈ ਵਿਅਕਤੀ ਤੇਜ਼ ਸਪੀਡ ਨਾਲ ਗੱਡੀ ਚਲਾਉਂਦਾ ਹੈ ਤਾਂ ਉਸਨੂੰ 1000 ਰੁਪਏ ਤੋਂ 2000 ਰੁਪਏ ਤੱਕ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਉੱਥੇ ਹੀ ਬਿਨ੍ਹਾਂ ਲਾਇਸੈਂਸ ਦੇ ਗੱਡੀ ਚਲਾਉਣ ‘ਤੇ 500 ਰੁਪਾਏ ਦਾ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਇਲਾਵਾ ਜੇਕਰ ਗੱਡੀ ਚਲਾਉਣ ਵਾਲਾ ਬਿਨ੍ਹਾਂ ਹੈਲਮੇਟ ਜਾਂ ਸੀਟ ਬੈਲਟ ਦੇ ਗੱਡੀ ਚਲਾਉਂਦਾ ਹੈ ਤਾਂ ਉਸਨੂੰ 100 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ।
ਇਹ ਵੀ ਪੜ੍ਹੋ: ਫਾਜ਼ਿਲਕਾ ਪੁਲਿਸ ਤੇ BSF ਨੂੰ ਮਿਲੀ ਵੱਡੀ ਸਫਲਤਾ, 7 ਨਸ਼ਾ ਤਸਕਰਾਂ ਨੂੰ ਹੈਰੋਇਨ ਤੇ ਡਰੱਗ ਮਨੀ ਸਣੇ ਫੜਿਆ
ਨਾਬਾਲਿਗ ਨੂੰ ਗੱਡੀ ਚਲਾਉਣ ‘ਤੇ ਭਰਨਾ ਪਵੇਗਾ 25000 ਰੁ: ਦਾ ਜੁਰਮਾਨਾ
ਉੱਥੇ ਹੀ ਭਾਰਤ ਵਿੱਚ ਗੱਡੀ ਚਲਾਉਣ ਦੀ ਉਮਰ 18 ਸਾਲ ਹੈ। ਜੇਕਰ ਕੋਈ ਘੱਟ ਉਮਰ ਯਾਨੀ ਕਿ 18 ਸਾਲ ਤੋਂ ਘੱਟ ਉਮਰ ਵਾਲਾ ਨਾਬਾਲਿਗ ਗੱਡੀ ਚਲਾਉਂਦਾ ਹੈ ਤਾਂ ਉਸਨੂੰ ਮੋਟਾ ਜੁਰਮਾਨਾ ਲੱਗੇਗਾ। ਮਾਈਨਰ ਗੱਡੀ ਚਲਾਉਂਦੇ ਹੋਏ ਫੜ੍ਹਿਆ ਗਿਆ ਤਾਂ ਉਸਨੂੰ 25 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ। ਇਸ ਤੋਂ ਇਲਾਵਾ ਨਾਬਾਲਿਗ ਨੂੰ 25 ਸਾਲ ਦੀ ਉਮਰ ਤੱਕ ਲਾਇਸੈਂਸ ਵੀ ਨਹੀਂ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: