ਸਾਲ 2023 ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਲ 2023 ਦਾ ਆਗਾਜ਼ ਹੋ ਗਿਆ ਹੈ। ਹਰ ਨਵਾਂ ਮਹੀਨਾ ਆਪਣੇ ਨਾਲ ਕੁਝ ਨਵੇਂ ਬਦਲਾਅ ਲੈ ਕੇ ਆਉਂਦਾ ਹੈ, ਜੋ ਆਮ ਆਦਮੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਸਾਡੀ ਜ਼ਿੰਦਗੀ ‘ਤੇ ਪੈਂਦਾ ਹੈ । ਕੁਝ ਬਦਲਾਅ ਤਾਂ ਸਿੱਧਾ ਸਾਡੀ ਜੇਬ ‘ਤੇ ਅਸਰ ਪਾਉਂਦੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਕੁਝ ਮਹੱਤਵਪੂਰਨ ਨਿਯਮ ਵੀ ਬਦਲ ਗਏ ਹਨ। ਇਨ੍ਹਾਂ ਵਿੱਚ ਕ੍ਰੈਡਿਟ ਕਾਰਡ, ਬੈਂਕ ਲਾਕਰ, ਜੀਐਸਟੀ, CNG-PNG ਦੀਆਂ ਕੀਮਤਾਂ ਅਤੇ ਗੱਡੀਆਂ ਦੀਆਂ ਕੀਮਤਾਂ ਨਾਲ ਸਬੰਧਤ ਬਦਲਾਅ ਸ਼ਾਮਿਲ ਹਨ।
ਬੈਂਕ ਲਾਕਰ
ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ 1 ਜਨਵਰੀ 2023 ਤੋਂ ਦੇਸ਼ ਦੇ ਸਾਰੇ ਬੈਂਕਾਂ ਨੂੰ ਨਵੇਂ ਲਾਕਰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ । ਬੈਂਕਾਂ ਨੂੰ ਗਾਹਕਾਂ ਨੂੰ ਲਾਕਰ ਸਮਝੌਤੇ ਦੇਣੇ ਪੈਂਦੇ ਹਨ। ਸਾਰੇ ਮੌਜੂਦਾ ਲਾਕਰ ਕਿਰਾਏਦਾਰਾਂ ਨੂੰ ਨਵੀਂ ਲਾਕਰ ਵਿਵਸਥਾ ਲਈ ਯੋਗਤਾ ਦਾ ਸਬੂਤ ਦੇਣ ਦੀ ਲੋੜ ਹੋਵੇਗੀ । ਲੋਕਾਂ ਨੂੰ 1 ਜਨਵਰੀ 2023 ਤੱਕ ਨਵੇਂ ਸਮਝੌਤੇ ‘ਤੇ ਦਸਤਖਤ ਕਰਨੇ ਪੈਣਗੇ । ਆਰਬੀਆਈ ਨੇ ਹੁਕਮ ਦਿੱਤਾ ਹੈ ਕਿ ਸਾਰੇ ਬੈਂਕ ਸੁਰੱਖਿਅਤ ਲਾਕਰ ਡਿਪਾਜ਼ਿਟ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਅਪਡੇਟ ਕੀਤੇ ਲਾਕਰ ਸਮਝੌਤੇ ਦੇਣ । ਆਰਬੀਆਈ ਨੇ ਲਾਜ਼ਮੀ ਕੀਤਾ ਹੈ ਕਿ ਸਾਰੇ ਬੈਂਕ ਆਪਣੇ ਸੁਰੱਖਿਅਤ ਜਮ੍ਹਾਂ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਅਤੇ ਬੈਂਕ ਘੱਟੋ-ਘੱਟ 180 ਦਿਨਾਂ ਲਈ ਸੀਸੀਟੀਵੀ ਫੁਟੇਜ ਸੁਰੱਖਿਅਤ ਢੰਗ ਨਾਲ ਸਟੋਰ ਕਰ ਕੇ ਰੱਖਣ।
ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮ
ਨਵੇਂ ਸਾਲ ਵਿੱਚ ਕਈ ਬੈਂਕ ਕ੍ਰੈਡਿਟ ਕਾਰਡਾਂ ਨਾਲ ਖਰੀਦਦਾਰੀ ਕਰਨ ਦੇ ਲਈ ਰਿਵਾਰਡ ਪੁਆਇੰਟ ਪ੍ਰੋਗਰਾਮ ਵਿੱਚ ਬਦਲਾਅ ਹੋ ਗਏ ਹਨ। ਅਜਿਹਾ ਕਰਨ ਲਈ, ਗਾਹਕਾਂ ਨੂੰ 31 ਦਸੰਬਰ ਤੱਕ ਆਪਣੇ ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟਸ ਨੂੰ ਰੀਡੀਮ ਕਰਨਾ ਸੀ । ਬੈਂਕਾਂ ਨੇ ਗਾਹਕਾਂ ਨੂੰ 31 ਦਸੰਬਰ, 2022 ਤੋਂ ਪਹਿਲਾਂ ਆਪਣੇ ਕ੍ਰੈਡਿਟ ਕਾਰਡਾਂ ‘ਤੇ ਬਾਕੀ ਬਚੇ ਸਾਰੇ ਰਿਵਾਰਡ ਪੁਆਇੰਟਸ ਦਾ ਭੁਗਤਾਨ ਕਰਨ ਦੀ ਸਲਾਹ ਦਿੱਤੀ ਸੀ । ਨਵੇਂ ਨਿਯਮਾਂ ਤਹਿਤ ਰਿਵਾਰਡ ਪੁਆਇੰਟਸ ਦੀ ਸਹੂਲਤ 1 ਜਨਵਰੀ 2023 ਤੋਂ ਦਿੱਤੀ ਜਾਵੇਗੀ।
GST ਨਿਯਮ
ਨਵੇਂ ਸਾਲ ਵਿੱਚ GST ਈ-ਚਾਲਾਨ ਅਤੇ ਇਲੈਕਟ੍ਰਾਨਿਕ ਬਿੱਲ ਨਾਲ ਜੁੜੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ । ਸਰਕਾਰ ਨੇ ਜੀਐਸਟੀ ਈ-ਚਲਾਨ ਦੀ ਸੀਮਾ 20 ਕਰੋੜ ਰੁਪਏ ਤੋਂ ਘਟਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ । ਜੀਐਸਟੀ ਨਿਯਮਾਂ ਵਿੱਚ ਇਹ ਬਦਲਾਅ 1 ਜਨਵਰੀ 2023 ਤੋਂ ਲਾਗੂ ਹੋਣਗੇ । ਹੁਣ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ ਇਲੈਕਟ੍ਰਾਨਿਕ ਬਿੱਲ ਜਨਰੇਟ ਕਰਨਾ ਜ਼ਰੂਰੀ ਹੋਵੇਗਾ।
ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ
ਅੱਜ ਤੋਂ ਨਵੇਂ ਸਾਲ 2023 ਦੀ ਸ਼ੁਰੂਆਤ ਹੋ ਚੁੱਕੀ ਹੈ । ਨਵੇਂ ਸਾਲ ਦੇ ਨਾਲ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ । ਸਰਕਾਰੀ ਤੇਲ ਕੰਪਨੀਆਂ ਨੇ 1 ਜਨਵਰੀ 2023 ਨੂੰ ਗੈਸ ਸਿਲੰਡਰਾਂ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਗੈਸ ਸਿਲੰਡਰ ਦੀ ਕੀਮਤ ਵਿੱਚ 25 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1769 ਰੁਪਏ ਹੋ ਗਈ ਹੈ।
ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ
ਮੋਟਰ ਵਹੀਕਲ ਐਕਟ ਅਤੇ ਕੇਂਦਰੀ ਮੋਟਰ ਵਾਹਨ ਨਿਯਮਾਂ ਅਨੁਸਾਰ, ਸਾਰੇ ਵਾਹਨਾਂ ਲਈ HSRP ਅਤੇ ਰੰਗ-ਕੋਡ ਵਾਲੇ ਸਟਿੱਕਰ ਲਾਜ਼ਮੀ ਹਨ। ਨਿਯਮਾਂ ਅਨੁਸਾਰ ਐਚਐਸਆਰਪੀ ਅਤੇ ਰੰਗ-ਕੋਡ ਵਾਲੇ ਸਟਿੱਕਰਾਂ ਤੋਂ ਬਿਨਾਂ ਫੜੇ ਗਏ ਵਾਹਨ ਨੂੰ 5,000 ਤੋਂ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਬੀਮਾ ਪ੍ਰੀਮੀਅਮ
ਸਾਲ 2023 ਤੋਂ ਬੀਮਾ ਪ੍ਰੀਮੀਅਮ ਮਹਿੰਗਾ ਹੋ ਸਕਦਾ ਹੈ। IRDAI ਵਾਹਨਾਂ ਦੀ ਵਰਤੋਂ ਅਤੇ ਰੱਖ-ਰਖਾਅ ਦੇ ਆਧਾਰ ‘ਤੇ ਬੀਮਾ ਪ੍ਰੀਮੀਅਮ ਲਈ ਨਵੇਂ ਨਿਯਮਾਂ ‘ਤੇ ਵਿਚਾਰ ਕਰ ਰਿਹਾ ਹੈ। ਨਵੇਂ ਸਾਲ ਤੋਂ ਲੋਕਾਂ ਨੂੰ ਮਹਿੰਗੇ ਬੀਮਾ ਪ੍ਰੀਮੀਅਮਾਂ ਦਾ ਝਟਕਾ ਲੱਗਣ ਦੀ ਸੰਭਾਵਨਾ ਹੈ।
ਬੀਮਾ ਪਾਲਿਸੀਆਂ ਲਈ KYC ਲਾਜ਼ਮੀ
IRDAI ਦੇ ਅਨੁਸਾਰ, ਸਾਰੇ ਬੀਮਾ ਪਾਲਿਸੀ ਧਾਰਕਾਂ ਨੂੰ ਨਵੀਂ ਪਾਲਿਸੀ ਲਈ ਸਾਈਨ ਅੱਪ ਕਰਨ ਤੋਂ ਪਹਿਲਾਂ KYC (ਆਪਣੇ ਗਾਹਕ ਨੂੰ ਜਾਣੋ) ਦੇ ਵੇਰਵੇ ਜਮ੍ਹਾਂ ਕਰਾਉਣੇ ਹੋਣਗੇ। ਬੀਮਾਕਰਤਾ ਨੇ ਕਿਹਾ ਹੈ ਕਿ ਉਹ ਜੀਵਨ, ਸਿਹਤ, ਮੋਟਰ, ਘਰ ਅਤੇ ਯਾਤਰਾ ਬੀਮਾ ਪਾਲਿਸੀਆਂ ਸਮੇਤ ਪਾਲਿਸੀਆਂ ਵੇਚਣ ਤੋਂ ਪਹਿਲਾਂ ਪਾਲਿਸੀਧਾਰਕਾਂ ਦੇ ਕੇਵਾਈਸੀ ਦਸਤਾਵੇਜ਼ਾਂ ਦੀ ਨੇੜਿਓਂ ਨਿਗਰਾਨੀ ਕਰੇਗਾ।
CNG-PNG ਦੀ ਕੀਮਤ ‘ਚ ਬਦਲਾਅ
CNG ਅਤੇ PNG ਦੀਆਂ ਕੀਮਤਾਂ ਜ਼ਿਆਦਾਤਰ ਮਹੀਨੇ ਦੀ ਪਹਿਲੀ ਤਾਰੀਕ ਜਾਂ ਪਹਿਲੇ ਹਫ਼ਤੇ ਬਦਲਦੀਆਂ ਹਨ। ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਨਵੰਬਰ 2022 ਦੀ ਸ਼ੁਰੂਆਤ ਵਿੱਚ ਘਟਾਈਆਂ ਗਈਆਂ ਸਨ। ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: