ਮਸ਼ਹੂਰ ਮੈਗਜ਼ੀਨ ਫੋਰਬਸ ਨੇ ਦੁਨੀਆ ਦੀਆਂ ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਫੋਰਬਸ ਦੀ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਲਿਸਟ ਵਿੱਚ ਚਾਰ ਭਾਰਤੀ ਮਹਿਲਾਵਾਂ ਨੇ ਵੀ ਜਗ੍ਹਾ ਬਣਾਈ ਹੈ। ਇਸ ਲਿਸਟ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 32ਵੇਂ ਸਥਾਨ ‘ਤੇ ਹਨ। ਸੂਚੀ ਵਿਚ ਤਿੰਨ ਹੋਰ ਭਾਰਤੀ ਮਹਿਲਾਵਾਂ HCL ਕਾਰਪੋਰੇਸ਼ਨ ਦੀ CEO ਰੋਸ਼ਨੀ ਨਾਦਰ ਮਲਹੋਤਰਾ (ਰੈਂਕ 60), ਸਟੀਲ ਅਥਾਰਟੀ ਆਫ਼ ਇੰਡੀਆ ਦੀ ਚੇਅਰਪਰਸਨ ਸੋਮਾ ਮੰਡਲ (ਰੈਂਕ 70) ਅਤੇ ਬਾਇਓਕਾਨ ਦੀ ਸੰਸਥਾਪਕ ਕਿਰਨ ਮਜ਼ੂਮਦਾਰ-ਸ਼ਾਅ (ਰੈਂਕ 76) ਵੀ ਸ਼ਾਮਿਲ ਹਨ।

Nirmala Sitharaman among 4 Indians
ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਨਿਰਮਲਾ ਸੀਤਾਰਮਨ ਨੇ ਇਸ ਸੂਚੀ ਵਿਚ ਜਗ੍ਹਾ ਬਣਾਈ ਹੈ । ਉਹ ਪਿਛਲੇ ਸਾਲ ਇਸ ਸੂਚੀ ਵਿੱਚ 36ਵੇਂ ਸਥਾਨ ‘ਤੇ ਸੀ। ਯਾਨੀ ਇਸ ਵਾਰ ਉਹ 4 ਸਥਾਨ ਉੱਪਰ ਹੈ। ਜਦਕਿ 2021 ਵਿਚ ਉਨ੍ਹਾਂ ਨੂੰ 37ਵਾਂ ਸਥਾਨ ਮਿਲਿਆ ਸੀ । ਫੋਰਬਸ ਦੀ ਤਾਕਤਵਰ ਮਹਿਲਾਵਾਂ ਦੀ ਸਾਲਾਨਾ ਲਿਸਟ ਵਿੱਚ ਯੂਰਪੀਅਨ ਕਮਿਸ਼ਨ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਯੂਰਪੀਅਨ ਸੈਂਟਰਲ ਬੈਂਕ ਦੀ ਬੌਸ ਕ੍ਰਿਸਟੀਨ ਲਗਾਰਡ ਦੂਜੇ ਸਥਾਨ ‘ਤੇ ਅਤੇ ਅਮਰੀਕਾ ਦੇ ਉਪ ਪ੍ਰਧਾਨ ਕਮਲ ਹੈਰਿਸ ਤੀਜੇ ਸਥਾਨ ‘ਤੇ ਹਨ।
ਦੱਸ ਦੇਈਏ ਕਿ ਅਮਰੀਕੀ ਬਿਜ਼ਨਸ ਮੈਗਜ਼ੀਨ ਹਰ ਸਾਲ ਦੁਨੀਆ ਦੀਆਂ 100 ਸਭ ਤੋਂ ਤਾਕਤਵਰ ਮਹਿਲਾਵਾਂ ਦੀ ਸੂਚੀ ਜਾਰੀ ਕਰਦੀ ਹੈ । ਫੋਰਬਸ ਅਨੁਸਾਰ ਇਹ ਚਾਰ ਮੁੱਖ ਮਾਪਦੰਡਾਂ ਦੇ ਆਧਾਰ ‘ਤੇ ਰੈਂਕਿੰਗ ਨਿਰਧਾਰਤ ਕਰਦਾ ਹੈ: ਪੈਸਾ, ਮੀਡੀਆ, ਪ੍ਰਭਾਵ ਅਤੇ ਪ੍ਰਭਾਵ ਦਾ ਖੇਤਰ । ਰਾਜਨੀਤਿਕ ਨੇਤਾਵਾਂ ਲਈ ਮੈਗਜ਼ੀਨ ਨੇ GDP ਅਤੇ ਆਬਾਦੀ ਨੂੰ ਮਾਪਦੰਡਾਂ ਵਜੋਂ ਲਿਆ ਹੈ, ਜਦਕਿ ਕਾਰਪੋਰੇਟ ਨੇਤਾਵਾਂ ਦੇ ਲਈ ਮਾਲੀਆ, ਮੁਲਾਂਕਣ ਅਤੇ ਕਰਮਚਾਰੀਆਂ ਦੀ ਗਿਣਤੀ ਨੂੰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –