ਗਲੋਬਲ ਬਾਜ਼ਾਰ ਵਿੱਚ 19 ਜਨਵਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਪਿੱਛਲੇ ਦਿਨੀ 100 ਡਾਲਰ ਪ੍ਰਤੀ ਬੈਰਲ ਦੇ ਪੱਧਰ ‘ਤੇ ਪਹੁੰਚਣ ਵਾਲਾ ਕੱਚਾ ਤੇਲ ਹੁਣ 80 ਡਾਲਰ ਦੇ ਕਰੀਬ ਚੱਲ ਰਿਹਾ ਹੈ। ਲੰਬੇ ਸਮੇਂ ਬਾਅਦ ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੀ ਨਵੀਂ ਰੇਟ ਲਿਸਟ ਨੂੰ ਅਪਡੇਟ ਕੀਤਾ ਗਿਆ ਹੈ। ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।
ਵੀਰਵਾਰ ਸਵੇਰੇ ਬ੍ਰੈਂਟ ਕਰੂਡ 0.60 ਡਾਲਰ ਡਿੱਗ ਕੇ 84.38 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ । ਇਸ ਦੇ ਨਾਲ ਹੀ WTI ਕਰੂਡ 0.76 ਡਾਲਰ ਡਿੱਗ ਕੇ 78.72 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ। ਜਿਸ ਕਾਰਨ ਮਹਾਰਾਸ਼ਟਰ ਵਿੱਚ ਪੈਟਰੋਲ 57 ਪੈਸੇ ਦੀ ਗਿਰਾਵਟ ਨਾਲ 105.96 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ । ਉਥੇ ਹੀ ਡੀਜ਼ਲ 54 ਪੈਸੇ ਡਿੱਗ ਕੇ 92.49 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ । ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ ਪੈਟਰੋਲ ਦੀ ਕੀਮਤ ਵਿੱਚ 30 ਪੈਸੇ ਦੀ ਕਮੀ ਆਈ ਹੈ ਅਤੇ ਜਿਸ ਤੋਂ ਬਾਅਦ ਇਹ 109.70 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ । ਇਸੇ ਤਰ੍ਹਾਂ ਡੀਜ਼ਲ 28 ਪੈਸੇ ਦੀ ਕਮਜ਼ੋਰੀ ਨਾਲ 94.89 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ।
ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਪੰਜਾਬ ਸਣੇ ਉੱਤਰ ਭਾਰਤ ‘ਚ ਇਸ ਦਿਨ ਤੋਂ ਘਟੇਗੀ ਕੜਾਕੇ ਦੀ ਠੰਡ, 5 ਡਿਗਰੀ ਵਧੇਗਾ ਪਾਰਾ
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਅਤੇ ਯੂਪੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਯੂਪੀ ਵਿੱਚ ਡੀਜ਼ਲ 25 ਪੈਸੇ ਸਸਤਾ ਹੋਇਆ ਹੈ। ਪੱਛਮੀ ਬੰਗਾਲ ਵਿੱਚ ਪੈਟਰੋਲ 44 ਪੈਸੇ ਅਤੇ ਡੀਜ਼ਲ 41 ਪੈਸੇ ਸਸਤਾ ਹੋ ਗਿਆ ਹੈ । ਦੱਖਣੀ ਭਾਰਤ ਦੇ ਕੁਝ ਰਾਜਾਂ ਵਿੱਚ ਪੈਟਰੋਲ-ਡੀਜ਼ਲ ਮਾਮੂਲੀ ਮਹਿੰਗਾ ਹੋ ਗਿਆ ਹੈ। ਚੇੱਨਈ ਵਿੱਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਪਿਛਲੇ ਦਿਨੀਂ ਕੱਚੇ ਤੇਲ ਵਿੱਚ ਭਾਰੀ ਉਤਾਰ-ਚੜ੍ਹਾਅ ਦੇ ਬਾਵਜੂਦ ਲੰਬੇ ਸਮੇਂ ਤੋਂ ਤੇਲ ਦੀਆਂ ਕੀਮਤਾਂ ਵਿੱਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ।
ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਣ ਮਗਰੋਂ ਦਿੱਲੀ ਵਿੱਚ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ, ਮੁੰਬਈ ਵਿੱਚ ਪੈਟਰੋਲ 106.31 ਰੁਪਏ ਤੇ ਡੀਜ਼ਲ 94.27 ਰੁਪਏ, ਚੇੱਨਈ ਵਿੱਚ ਪੈਟਰੋਲ 102.73 ਰੁਪਏ ਤੇ ਡੀਜ਼ਲ 94.34 ਰੁਪਏ, ਕੋਲਕਾਤਾ ਵਿੱਚ ਪੈਟਰੋਲ 106.03 ਰੁਪਏ ਤੇ ਡੀਜ਼ਲ 92.76 ਰੁਪਏ, ਨੋਇਡਾ ਵਿੱਚ ਪੈਟਰੋਲ 96.64 ਰੁਪਏ ਅਤੇ ਡੀਜ਼ਲ 89.82 ਰੁਪਏ, ਲਖਨਊ ਵਿੱਚ ਪੈਟਰੋਲ 96.44 ਰੁਪਏ ਤੇ ਡੀਜ਼ਲ 89.64 ਰੁਪਏ ਅਤੇ ਪਟਨਾ ਵਿੱਚ ਪੈਟਰੋਲ 108.12 ਰੁਪਏ ਅਤੇ ਡੀਜ਼ਲ 94.86 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: