ਰਿਜ਼ਰਵ ਬੈਂਕ ਆਫ਼ ਇੰਡੀਆ ਯਾਨੀ RBI ਦੇ ਗਵਰਨਰ ਸ਼ਕਤੀਕਾਂਤ ਦਾਸ ਲਗਾਤਾਰ ਦੂਜੇ ਸਾਲ ਦੁਨੀਆ ਦੇ ਟਾਪ ਸੈਂਟ੍ਰਲ ਬੈਂਕਰ ਚੁਣੇ ਗਏ ਹਨ। ਸ਼ਕਤੀਕਾਂਤ ਦਾਸ ਨੂੰ ਗਲੋਬਲ ਫਾਇਨਾਂਸ ਸੈਂਟ੍ਰਲ ਬੈਂਕਰ ਰਿਪੋਰਟ ਕਾਰਡ 2024 ਵਿੱਚ A+ ਰੇਟਿੰਗ ਮਿਲੀ ਹੈ। ਸ਼ਕਤੀਕਾਂਤ ਦਾਸ ਨੂੰ ਮਹਿੰਗਾਈ ‘ਤੇ ਕੰਟਰੋਲ, ਇਕੋਨਾਮਿਕ ਗ੍ਰੋਥ, ਕਰੰਸੀ ਵਿੱਚ ਸਥਿਰਤਾ ਤੇ ਵਿਆਜ ਦਰਾਂ ‘ਤੇ ਕੰਟਰੋਲ ਦੇ ਲਈ ਇਹ ਸਨਮਾਨ ਦਿੱਤਾ ਗਿਆ ਹੈ। ਉਹ ਪਿਛਲੇ ਸਾਲ ਵੀ ਟਾਪ ਸੈਂਟ੍ਰਲ ਬੈਂਕਰ ਚੁਣੇ ਗਏ ਸਨ ਤੇ ਉਨ੍ਹਾਂ ਨੂੰ A+ ਰੇਟਿੰਗ ਹੀ ਮਿਲੀ ਸੀ। ਦਾਸ ਨੂੰ ਪਿਛਲੇ ਸਾਲ ਜੂਨ ਵਿੱਚ ਲੰਦਨ ਦੇ ਸੈਂਟ੍ਰਲ ਬੈਂਕਿੰਗ ਅਵਾਰਡ 2023 ਵਿੱਚ ‘ਗਵਰਨਰ ਆਫ਼ ਦ ਈਅਰ’ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੀ ਇਸ ਉਪਲਬਧੀ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਦਿੰਦਿਆਂ ਕਿਹਾ,”RBI ਗਵਰਨਰ ਨੂੰ ਇਸ ਉਪਲਬਧੀ ਦੇ ਲਈ ਵਧਾਈ ਤੇ ਉਹ ਵੀ ਦੂਜੀ ਵਾਰ। ਇਹ RBI ਵਿੱਚ ਉਨ੍ਹਾਂ ਦੀ ਅਗਵਾਈ ਤੇ ਆਰਥਿਕ ਵਿਕਾਸ ਤੇ ਸਥਿਰਤਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਕੰਮ ਦੀ ਪਹਿਚਾਣ ਹੈ।”
ਗਲੋਬਲ ਫਾਇਨੈਂਸ ਮੈਗਜ਼ੀਨ ਦੇ ਅਨੁਸਾਰ ਉਨ੍ਹਾਂ ਵੱਲੋਂ ਦਿੱਤੇ ਗਏ ਗ੍ਰੇਡ, ਇੰਫਲੇਸ਼ਨ ਕੰਟਰੋਲ, ਇਕੋਨਾਮਿਕ ਡਿਵਲੈਪਮੈਂਟ ਗੋਲਸ, ਕਰੰਸੀ ਸਥਿਰਤਾ ਤੇ ਵਿਆਜ ਦਰ ਮੈਨੇਜਮੈਂਟ ਵਿੱਚ ਸਫਲਤਾ ਦੇ ਲਈ A ਤੋਂ F ਦੇ ਪੈਮਾਨੇ ‘ਤੇ ਅਧਾਰਿਤ ਹੁੰਦੇ ਹਨ। ‘A’ ਆਊਟਸਟੈਂਡਿੰਗ ਪਰਫਾਰਮੈਂਸ ਤੇ ‘F’ ਕੰਪਲੀਟ ਫੇਲਿਅਰ ਨੂੰ ਰਿਪ੍ਰੀਜੇਂਟ ਕਰਦਾ ਹੈ। ਮੈਗਜ਼ੀਨ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਫਾਇਨੈਂਸ ਦਾ ਸਾਲਾਨਾ ਸੈਂਟ੍ਰਲ ਬੈਂਕਰ ਰਿਪੋਰਟ ਕਾਰਡ ਉਨ੍ਹਾਂ ਬੈਂਕ ਗਵਰਨਰਾਂ ਨੂੰ ਸਨਮਾਨ ਦਿੰਦਾ ਹੈ ਜਿਨ੍ਹਾਂ ਦੀਆਂ ਰਣਨੀਤੀ ਨੇ ਮੌਲਿਕਤਾ, ਰਚਨਾਤਮਕਤਾ ਤੇ ਦ੍ਰਿੜਤਾ ਦੇ ਜ਼ਰੀਏ ਆਪਣੇ ਹਮਰੁਤਬਾ ਬੈਂਕਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਦੱਸ ਦੇਈਏ ਕਿ ਸੈਂਟ੍ਰਲ ਬੈਂਕਰ ਰਿਪੋਰਟ ਕਾਰਡ 1994 ਤੋਂ ਅਮਰੀਕਾ ਦੀ ਗਲੋਬਲ ਫਾਇਨੈਂਸ ਮੈਗਜ਼ੀਨ ਵਿੱਚ ਹਰ ਸਾਲ ਪਬਲਿਸ਼ ਕੀਤਾ ਜਾਂਦਾ ਹੈ। ਇਸ ਵਿੱਚ 101 ਦੇਸ਼ਾਂ, ਖੇਤਰਾਂ ਤੇ ਜ਼ਿਲ੍ਹਿਆਂ ਦੇ ਕੇਂਦਰੀ ਬੈਂਕ ਗਵਰਨਰਾਂ ਨੂੰ ਗ੍ਰੇਡ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚ ਯੂਰਪੀ ਸੰਘ, ਪੂਰਬੀ ਕੈਰੇਬੀਅਨ ਸੈਂਟ੍ਰਲ ਬੈਂਕ, ਸੈਂਟ੍ਰਲ ਅਫਰੀਕੀ ਰਾਜਾਂ ਦੇ ਬੈਂਕ ਤੇ ਸੈਂਟ੍ਰਲ ਬੈਂਕ ਆਫ਼ ਵੈਸਟ ਅਫਰੀਕਨ ਸਟੇਟਸ ਦੇ ਬੈਂਕ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: