ਦੇਸ਼ ਵਿਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਮਈ ਦਾ ਮਹੀਨਾ ਖਤਮ ਹੋਣ ਵਿੱਚ ਹਾਲੇ ਦੋ ਦਿਨ ਹੀ ਬਾਕੀ ਹਨ। ਇੱਕ ਜੂਨ ਤੋਂ ਦੇਸ਼ ਵਿੱਚ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਹ ਅਜਿਹੇ ਬਦਲਾਅ ਹਨ ਜੋ ਸਿੱਧਾ ਆਮ ਆਦਮੀ ਦੀ ਜੇਬ ਨੂੰ ਪ੍ਰਭਾਵਿਤ ਕਰਨਗੇ। ਇਨ੍ਹਾਂ ਬਦਲਾਅ ਦੀ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਹੋਣਾ ਜ਼ਰੂਰੀ ਹੈ। ਹਾਲਾਂਕਿ ਇਨ੍ਹਾਂ ਬਦਲਾਅ ਨਾਲ ਕੁਝ ਨੁਕਸਾਨ ਹੋਵੇਗਾ ਤਾਂ ਕੁਝ ਜਗ੍ਹਾ ਫਾਇਦਾ ਮਿਲੇਗਾ। ਇਨ੍ਹਾਂ ਬਦਲਾਅ ਵਿੱਚ ਰਸੋਈ ਗੈਸ ਸਿਲੰਡਰ ਦੀ ਕੀਮਤ ਤੋਂ ਲੈ ਕੇ CNG-PNG ਦੀਆਂ ਕੀਮਤਾਂ ਵੀ ਸ਼ਾਮਿਲ ਹਨ। ਆਓ ਜਾਣਦੇ ਹਾਂ ਕਿ ਇੱਕ ਜੂਨ ਤੋਂ ਕੀ-ਕੀ ਬਦਲਾਅ ਹੋਣ ਜਾ ਰਹੇ ਹਨ:
ਬਦਲ ਸਕਦੀਆਂ ਹਨ LPG, CNG ਤੇ PNG ਦੀਆਂ ਕੀਮਤਾਂ
ਸਰਕਾਰ ਵੱਲੋਂ ਹਰ ਮਹਿਨੇ ਦੀ ਸ਼ੁਰੂਆਤ ਵਿੱਚ LPG, CNG ਤੇ PNG ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ। ਸਰਕਾਰੀ ਤੇਲ ਕੰਪਨੀਆਂ ਵੱਲੋਂ ਅਪ੍ਰੈਲ ਤੇ ਮਈ ਦੇ ਮਹੀਨੇ ਵਿੱਚ ਲਗਾਤਾਰ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਹਾਲਾਂਕਿ 14 ਕਿਲੋ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੇਮੈਟਾਂ ਵਿੱਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਸੀ। ਅਜਿਹੇ ਵਿੱਚ ਇਹ ਦੇਖਣਾ ਹੋਵੇਗਾ ਕਿ ਜੂਨ ਵਿੱਚ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਹੁੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ
ਮਹਿੰਗੇ ਹੋਣਗੇ ਇਲੈਕਟ੍ਰਿਕ ਟੂ-ਵ੍ਹੀਲਰ
ਦੇਸ਼ ਵਿੱਚ ਇੱਕ ਜੂਨ ਤੋਂ ਇਲੈਕਟ੍ਰਿਕ ਟੂ ਵ੍ਹੀਲਰਸ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। 21 ਮਈ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਉਦਯੋਗ ਮੰਤਰਾਲੇ ਨੇ ਇਲੈਕਟ੍ਰਿਕ ਟੂ ਵ੍ਹੀਲਰ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਘਟਾ ਦਿੱਤਾ ਗਿਆ ਹੈ। ਇਸਦੇ ਚੱਲਦਿਆਂ ਇਲੈਕਟ੍ਰਿਕ ਟੂ ਵ੍ਹੀਲਰ ਖਰੀਦਣਾ ਜੂਨ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਇਲੈਕਟ੍ਰਿਕ ਟੂ ਵ੍ਹੀਲਰ ਦੀਆਂ ਕੀਮਤਾਂ 25 ਤੋਂ 30 ਹਜ਼ਾਰ ਰੁਪਏ ਤੱਕ ਵੱਧ ਸਕਦੇ ਹਨ।
ਬੈਂਕ ਵਾਪਸ ਕਰਨਗੇ ਲੋਕਾਂ ਦਾ ਪੈਸਾ
RBI ਨੇ ਬੈਂਕਾਂ ਵਿੱਚ ਪਏ ਬਿਨ੍ਹਾਂ ਦਾਅਵੇ ਵਾਲੇ ਡਿਪਾਜ਼ਿਟ ਦੇ ਵਾਰਿਸ ਨੂੰ ਖੋਜਣ ਦੇ ਲਈ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਬੈਂਕ ਨੇ ਸਾਰੇ ਬੈਂਕਾਂ ਦੇ ਲਈ ‘100 Days 100 Pays’ ਮੁਹਿੰਮ ਦਾ ਐਲਾਨ ਕੀਤਾ ਹੈ, ਤਾਂ ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 100 ਦਿਨਾਂ ਦੇ ਅੰਦਰ ਬੈਂਕ ਦੇ ਟਾਪ 100 ਅਨਕਲੇਮਡ ਡਿਪਾਜ਼ਿਟ ਰਕਮ ਦਾ ਪਤਾ ਲਗਾਇਆ ਜਾ ਸਕੇ ਤੇ ਉਸਦਾ ਨਿਪਟਾਰਾ ਕੀਤਾ ਜਾ ਸਕੇ। ਇਹ ਮੁਹਿੰਮ 1 ਜੂਨ ਤੋਂ ਸ਼ੁਰੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: