ਅੱਜ ਤੋਂ ਅਕਤੂਬਰ ਮਹੀਨਾ ਸ਼ੁਰੂ ਹੋ ਗਿਆ ਹੈ । ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਡੀ ਵਿੱਤੀ ਅਤੇ ਰੋਜ਼ਾਨਾ ਦੀਆਂ ਲੋੜਾਂ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਬਦਲਾਅ ਦੇ ਨਵੇਂ ਨਿਯਮ ਸ਼ਨੀਵਾਰ ਤੋਂ ਹੀ ਲਾਗੂ ਹੋ ਜਾਣਗੇ । ਇਨ੍ਹਾਂ ਵਿੱਚ ਕ੍ਰੈਡਿਟ ਕਾਰਡ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦੇ ਨਿਯਮਾਂ ਵਿੱਚ ਬਦਲਾਅ ਤੱਕ ਸ਼ਾਮਿਲ ਹਨ। ਇਸਦੇ ਨਾਲ ਹੀ, ਜੇਕਰ ਤੁਸੀਂ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਲਈ ਅੱਜ ਤੋਂ ਇੱਕ ਵੱਡਾ ਬਦਲਾਅ ਲਾਗੂ ਹੋ ਗਿਆ ਹੈ। 1 ਅਕਤੂਬਰ ਤੋਂ ਕੁਝ ਅਜਿਹੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜੋ ਤੁਹਾਡੇ ਖਰਚ ਨਾਲ ਸਬੰਧਤ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਅ ਬਾਰੇ :
ਬਚਤ ਸਕੀਮ ‘ਤੇ ਮਿਲੇਗਾ ਜ਼ਿਆਦਾ ਵਿਆਜ
ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਵੱਡਾ ਤੋਹਫਾ ਦਿੱਤਾ ਹੈ । ਸਰਕਾਰ ਨੇ ਤੀਜੀ ਤਿਮਾਹੀ ਦੇ ਲਈ ਇਨ੍ਹਾਂ ਸਕੀਮਾਂ ‘ਤੇ ਨਵੀਆਂ ਵਿਆਜ ਦਰਾਂ ਜਾਰੀ ਕੀਤੀਆਂ ਹਨ, ਜੋ 1 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ । ਨਵੀਂਆਂ ਦਰਾਂ ਮੁਤਾਬਕ ਹੁਣ ਡਾਕਖਾਨੇ ਵਿੱਚ ਤਿੰਨ ਸਾਲਾਂ ਲਈ ਜਮ੍ਹਾ ਰਾਸ਼ੀ ‘ਤੇ 5.8 ਫੀਸਦੀ ਵਿਆਜ ਮਿਲੇਗਾ। ਦੋ ਸਾਲ ਦੀ ਜਮ੍ਹਾ ਰਾਸ਼ੀ ‘ਤੇ ਵਿਆਜ ਦਰ 5.5 ਫੀਸਦੀ ਤੋਂ ਵਧਾ ਕੇ 5.7 ਫੀਸਦੀ ਕਰ ਦਿੱਤੀ ਗਈ ਹੈ । ਇਸ ਦੇ ਨਾਲ ਹੀ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ‘ਤੇ ਹੁਣ 7.6 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਮਿਊਚੁਅਲ ਫੰਡ ਵਿੱਚ ਨਾਮਜ਼ਦਗੀ
ਹੁਣ ਮਿਊਚਲ ਫੰਡਾਂ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਨਾਮਜ਼ਦਗੀ ਦੀ ਜਾਣਕਾਰੀ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ । ਮਾਰਕੀਟ ਰੈਗੂਲੇਟਰ ਸੇਬੀ ਦੇ ਅਨੁਸਾਰ, ਅਜਿਹਾ ਨਾ ਕਰਨ ਵਾਲੇ ਨਿਵੇਸ਼ਕਾਂ ਨੂੰ ਨਾਮਜ਼ਦਗੀ ਦੀ ਸਹੂਲਤ ਨਾ ਲੈਣ ਦਾ ਐਲਾਨ ਕਰਦੇ ਹੋਏ ਇੱਕ ਘੋਸ਼ਣਾ ਪੱਤਰ ਭਰਨਾ ਹੋਵੇਗਾ। ਏਸੇਟ ਪ੍ਰਬੰਧਨ ਕੰਪਨੀਆਂ (AMCs) ਨੂੰ ਨਿਵੇਸ਼ਕ ਦੀਆਂ ਲੋੜਾਂ ਅਨੁਸਾਰ ਆਨਲਾਈਨ ਜਾਂ ਹਾਰਡ ਕਾਪੀ ਫਾਰਮ ਅਤੇ ਘੋਸ਼ਣਾ ਫਾਰਮ ਦਾ ਵਿਕਲਪ ਪ੍ਰਦਾਨ ਕਰਨਾ ਹੋਵੇਗਾ।
ਰਸੋਈ ਗੈਸ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਐਲਪੀਜੀ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਪਹਿਲੀ ਅਕਤੂਬਰ ਨੂੰ ਵੀ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ । ਰਾਜਧਾਨੀ ਦਿੱਲੀ ਵਿੱਚ ਵਪਾਰਕ ਰਸੋਈ ਗੈਸ ਸਿਲੰਡਰ 25.5 ਰੁਪਏ ਸਸਤਾ ਹੋ ਗਿਆ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਿਛਲੀ ਵਾਰ 1 ਸਤੰਬਰ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਪਰ ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟ ਵਿੱਚ ਕਟੌਤੀ ਕੀਤੀ ਗਈ ਸੀ ।
ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ਦੇ ਨਿਯਮ
1 ਅਕਤੂਬਰ ਤੋਂ ਭੁਗਤਾਨ ਨਿਯਮ ਬਦਲਣ ਜਾ ਰਹੇ ਹਨ। ਭਾਰਤੀ ਰਿਜ਼ਰਵ ਬੈਂਕ (RBI) ਦਾ ਕਾਰਡ-ਆਨ-ਫਾਈਲ ਟੋਕਨਾਈਜ਼ੇਸ਼ਨ (CoF Card Tokenisation) ਨਿਯਮ ਪਹਿਲੀ ਅਕਤੂਬਰ ਤੋਂ ਲਾਗੂ ਹੋ ਗਿਆ ਹੈ। ਆਰਬੀਆਈ ਟੋਕਨਾਈਜ਼ੇਸ਼ਨ ਸਿਸਟਮ ਦਾ ਇੱਕ ਮੁੱਖ ਉਦੇਸ਼ ਦੇਸ਼ ਭਰ ਵਿੱਚ ਸਾਈਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣਾ ਹੈ। 1 ਅਕਤੂਬਰ ਤੋਂ ਕਾਰਡਾਂ ਦੇ ਬਦਲੇ ਭੁਗਤਾਨ ਕੰਪਨੀਆਂ ਨੂੰ ਜੋ ਵਿਕਲਪਿਕ ਕੋਡ ਜਾਂ ਟੋਕਨ ਦਿੱਤੇ ਜਾਣਗੇ, ਉਹ ਵਿਲੱਖਣ ਹੋਣਗੇ ਅਤੇ ਉਹੀ ਟੋਕਨ ਕਈ ਕਾਰਡਾਂ ਲਈ ਕੰਮ ਕਰਨਗੇ। ਟੋਕਨਾਈਜ਼ੇਸ਼ਨ ਪ੍ਰਣਾਲੀ ਦੇ ਤਹਿਤ ਵੀਜ਼ਾ, ਮਾਸਟਰਕਾਰਡ ਅਤੇ ਰੁਪੇ ਵਰਗੇ ਕਾਰਡ ਨੈਟਵਰਕਾਂ ਰਾਹੀਂ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਸਹੂਲਤ ਲਈ ਕੋਈ ਚਾਰਜ ਨਹੀਂ ਲੱਗੇਗਾ।
ਡੀਮੈਟ ਖਾਤਾ ਲੌਗਇਨ ਸਿਸਟਮ
ਜੇਕਰ ਤੁਸੀਂ ਡੀਮੈਟ ਅਕਾਊਂਟ ਲੌਗਇਨ ਲਈ 2 ਫੈਕਟਰ ਪ੍ਰਮਾਣਿਕਤਾ ਨੂੰ ਐਕਟੀਵੇਟ ਨਹੀਂ ਕੀਤਾ ਹੈ, ਤਾਂ ਤੁਸੀਂ 1 ਅਕਤੂਬਰ ਤੋਂ ਆਪਣੇ ਵਪਾਰਕ ਖਾਤੇ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ। NSE ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਡੀਮੈਟ ਖਾਤਾ ਧਾਰਕ ਨੂੰ ਪਹਿਲਾਂ ਪ੍ਰਮਾਣਿਕਤਾ ਦੇ ਇੱਕ ਰੂਪ ਵਿੱਚ ਬਾਇਓਮੀਟ੍ਰਿਕ ਪ੍ਰਮਾਣਿਕਤਾ ਦੀ ਵਰਤੋਂ ਕਰਨੀ ਪਵੇਗੀ । ਦੂਜਾ ਪ੍ਰਮਾਣਿਕਤਾ ਪਾਸਵਰਡ ਜਾਂ ਗਿਆਨ ਫੈਕਟਰ ਹੋ ਸਕਦਾ ਹੈ। ਟੂ ਫੈਕਟਰ ਲੌਗਇਨ ਸਿਸਟਮ ਨੂੰ ਐਕਟੀਵੇਟ ਕਰਨ ਤੋਂ ਬਾਅਦ ਹੀ ਕੋਈ ਵੀ ਵਿਅਕਤੀ ਆਪਣੇ ਡੀਮੈਟ ਖਾਤੇ ਦੀ ਵਰਤੋਂ ਕਰ ਸਕੇਗਾ।
ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ਵਿੱਚ ਬਦਲਾਅ
1 ਅਕਤੂਬਰ ਤੋਂ ਅਟਲ ਪੈਨਸ਼ਨ ਯੋਜਨਾ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਨਿਯਮਾਂ ਦਾ ਐਲਾਨ ਕਰਦੇ ਹੋਏ ਸਰਕਾਰ ਨੇ ਕਿਹਾ ਸੀ ਕਿ ਕੋਈ ਵੀ ਇਨਕਮ ਟੈਕਸ ਅਦਾ ਕਰਨ ਵਾਲਾ ਵਿਅਕਤੀ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ । ਸਰਕਾਰ ਨੇ ਕਿਹਾ ਹੈ ਕਿ ਅਟਲ ਪੈਨਸ਼ਨ ਯੋਜਨਾ ਨਾਲ ਸਬੰਧਤ ਨਵਾਂ ਨਿਯਮ 1 ਅਕਤੂਬਰ, 2022 ਤੋਂ ਲਾਗੂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: