ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਰੁਪਏ ਦੀ ਗਿਰਾਵਟ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸੇ ਵਿਚਾਲੇ ਸੋਮਵਾਰ ਨੂੰ ਰੁਪਇਆ ਆਲਟਾਈਮ ਲੋਅ ‘ਤੇ ਖੁੱਲ੍ਹਿਆ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਜ਼ਬਰਦਸਤ ਗਿਰਾਵਟ ਤੋਂ ਬਾਅਦ ਇਹ ਰਿਕਾਰਡ ਹੇਠਲੇ ਪੱਧਰ ‘ਤੇ ਆ ਗਿਆ ਹੈ। ਸ਼ੁੱਕਰਵਾਰ ਨੂੰ ਰੁਪਇਆ 80.90 ਰੁਪਏ ਪ੍ਰਤੀ ਡਾਲਰ ‘ਤੇ ਖੁੱਲ੍ਹਿਆ ਸੀ ਅਤੇ ਅੱਜ ਇਹ 62 ਪੈਸੇ ਦੀ ਗਿਰਾਵਟ ਦੇ ਨਾਲ 81.52 ‘ਤੇ ਖੁੱਲ੍ਹਿਆ ਹੈ।
ਗਿਰਾਵਟ ਦੇ ਚੱਲਦਿਆਂ ਹੀ ਰੁਪਇਆ ਰਿਕਾਰਡ ਹੇਠਲੇ ਪੱਧਰ 81.55 ਤੱਕ ਆ ਡਿੱਗਿਆ ਅਤੇ ਡਾਲਰ ਦੇ ਮੁਕਾਬਲੇ ਇਸਦੀ ਕਮਜ਼ੋਰੀ ਵੱਧ ਗਈ ਹੈ। ਗਲੋਬਲ ਕਰੰਸੀ ਵਿੱਚ ਜਾਰੀ ਭਾਰੀ ਗਿਰਾਵਟ ਰੁਪਏ ‘ਤੇ ਆਪਣਾ ਬੁਰਾ ਪ੍ਰਭਾਵ ਪਾ ਰਹੀ ਹੈ। ਡਾਲਰ ਦੇ ਮੁਕਾਬਲੇ ਲਗਭਗ ਸਾਰੀਆਂ ਮੇਜਰ ਕਰੰਸੀਆਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਈਰਾਨ : ਹਿਜਾਬ ਪ੍ਰਦਰਸ਼ਨ ‘ਚ ਵਾਲ ਖੋਲ੍ਹਣ ਵਾਲੀ 20 ਸਾਲਾਂ ਕੁੜੀ ਦਾ ਕਤਲ, ਪੁਲਿਸ ਨੇ ਮਾਰੀਆਂ 6 ਗੋਲੀਆਂ
ਦੱਸ ਦੇਈਏ ਕਿ ਰੁਪਏ ਵਿੱਚ ਜ਼ੋਰਦਾਰ ਗਿਰਾਵਟ ਦਿਖਾਉਂਦੀ ਹੈ ਕਿ ਇਸ ਸਮੇਂ ਵਿਦੇਸ਼ੀ ਨਿਵੇਸ਼ਕ ਏਸ਼ਿਆਈ ਬਾਜ਼ਾਰਾਂ ਤੋਂ ਪੈਸੇ ਕੱਢ ਰਹੇ ਹਨ। ਏਸ਼ਿਆਈ ਬਾਜ਼ਾਰਾਂ ਦੇ ਲਈ ਦਬਾਅ ਇੱਕ ਵਾਰ ਫਿਰ ਵੱਧ ਰਿਹਾ ਹੈ ਅਤੇ ਇਸਦਾ ਮੁਖ ਕਾਰਨ ਹੈ ਕਿ ਦੋ ਪ੍ਰਮੁੱਖ ਕਰੰਸੀਆਂ ਗਿਤਾਵਤ ਦੇ ਦਾਇਰੇ ਵਿੱਚ ਚੱਲ ਰਹੀਆਂ ਹਨ। ਡਾਲਰ ਦੀ ਮਜ਼ਬੂਤੀ ਦੇ ਚੱਲਦਿਆਂ ਯੇਨ ਤੇ ਯੂਆਨ ਦੋਨੋ ਕਰੰਸੀਆਂ ਵਿੱਚ ਜ਼ਬਰਦਸਤ ਗਿਰਾਵਰ ਦੇਖੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: