ਦੇਸ਼ ਦੀ ਪ੍ਰਮੁੱਖ IT ਕੰਪਨੀ HCL Technologies ਦੇ ਸੰਸਥਾਪਕ ਅਤੇ ਚੇਅਰਮੈਨ ਸ਼ਿਵ ਨਾਦਰ ਸਭ ਤੋਂ ਵੱਡੇ ਦਾਨਵੀਰ ਬਣ ਕੇ ਉਭਰੇ ਹਨ। ਵਿੱਤੀ ਸਾਲ 2023-23 ਦੌਰਾਨ ਸ਼ਿਵ ਨਾਦਰ ਨੇ 2042 ਕਰੋੜ ਰੁਪਏ ਦਾਨ ਕੀਤੇ ਹਨ, ਜੋ ਪਿਛਲੇ ਵਿੱਤੀ ਸਾਲ ਨਾਲੋਂ 76 ਫੀਸਦੀ ਵੱਧ ਹਨ। EdelGive Hurun India Philanthropy List 2023 ਦੇ ਅਨੁਸਾਰ ਸ਼ਿਵ ਨਾਦਰ 2042 ਕਰੋੜ ਰੁਪਏ ਦਾਨ ਕਰਕੇ ਦੇਸ਼ ਦੇ ਸਭ ਤੋਂ ਵੱਡੇ ਦਾਨਵੀਰ ਬਣ ਗਏ ਹਨ। ਉਨ੍ਹਾਂ ਨੇ 2022-23 ਵਿੱਤੀ ਸਾਲ ਦੌਰਾਨ ਔਸਤਨ 5.6 ਕਰੋੜ ਰੁਪਏ ਰੋਜ਼ਾਨਾ ਦਾਨ ਕੀਤੇ ਹਨ। ਸ਼ਿਵ ਨਾਦਰ ਤੋਂ ਬਾਅਦ ਵਿਪਰੋ ਦੇ ਅਜ਼ੀਮ ਪ੍ਰੇਮਜੀ ਦੂਜੇ ਸਥਾਨ ‘ਤੇ ਹਨ । ਉਨ੍ਹਾਂ ਨੇ 2022-23 ਵਿੱਚ ਕੁੱਲ 1774 ਕਰੋੜ ਰੁਪਏ ਦਾਨ ਕੀਤੇ ਹਨ ਜੋ ਕਿ ਵਿੱਤੀ ਸਾਲ 2021-22 ਦੇ ਮੁਕਾਬਲੇ 267 ਫੀਸਦੀ ਜ਼ਿਆਦਾ ਹੈ।

Shiv Nadar tops Hurun 2023 Philanthropy List
ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾਨ ਦੇ ਮਾਮਲੇ ਵਿੱਚ ਤੀਜੇ ਸਥਾਨ ‘ਤੇ ਹਨ । ਉਨ੍ਹਾਂ ਨੇ ਰਿਲਾਇੰਸ ਫਾਊਂਡੇਸ਼ਨ ਰਾਹੀਂ 376 ਕਰੋੜ ਰੁਪਏ ਦਾਨ ਕੀਤੇ ਹਨ। ਜ਼ੀਰੋਧਾ ਦਾ ਨਿਖਿਲ ਕਾਮਥ ਸਭ ਤੋਂ ਘੱਟ ਉਮਰ ਦੇ ਦਾਨੀ ਬਣ ਗਏ ਹਨ । ਉਹ ਇਸ ਸੂਚੀ ਵਿੱਚ 12ਵੇਂ ਸਥਾਨ ‘ਤੇ ਹਨ ਅਤੇ ਉਸ ਨੇ 112 ਕਰੋੜ ਰੁਪਏ ਦਾਨ ਕੀਤੇ ਹਨ। ਰੋਹਿਣੀ ਨੀਲੇਕਣੀ ਮਹਿਲਾ ਦਾਨੀਆਂ ਵਿੱਚ ਪਹਿਲੇ ਨੰਬਰ ‘ਤੇ ਹੈ ਅਤੇ ਉਨ੍ਹਾਂ ਨੇ 170 ਕਰੋੜ ਰੁਪਏ ਦਾਨ ਕੀਤੇ ਹਨ ਤੇ ਉਹ ਇਸ ਸੂਚੀ ਵਿਚ 10ਵੇਂ ਸਥਾਨ ‘ਤੇ ਹਨ।
ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਅਰਮਾਨਪ੍ਰੀਤ ਸਿੰਘ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫੌਜ ਦਾ ਬਣਿਆ ਹਿੱਸਾ
ਦੱਸ ਦੇਈਏ ਕਿ ਵਿੱਤੀ ਸਾਲ 2022-23 ਵਿੱਚ 119 ਉਦਯੋਗਪਤੀਆਂ ਨੇ ਰੋਜ਼ਾਨਾ 5 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਦਾਨ ਦਿੱਤਾ ਹੈ ਅਤੇ ਜੇ ਅਸੀਂ ਇਨ੍ਹਾਂ ਸਾਰੇ ਦਾਨ ਨੂੰ ਜੋੜੀਏ ਤਾਂ ਇਹ ਰਕਮ 8445 ਕਰੋੜ ਰੁਪਏ ਬਣਦੀ ਹੈ । ਇਹ ਰਕਮ 2021-22 ਦੇ ਮੁਕਾਬਲੇ 59 ਫੀਸਦੀ ਜ਼ਿਆਦਾ ਹੈ । 2022-23 ਵਿੱਚ 14 ਭਾਰਤੀਆਂ ਨੇ 100 ਕਰੋੜ ਰੁਪਏ ਤੋਂ ਵੱਧ ਦਾ ਦਾਨ ਕੀਤਾ ਹੈ, ਜੋ ਕਿ ਪਿਛਲੇ ਸਾਲ ਸਿਰਫ 6 ਸੀ, ਜਦਕਿ 12 ਲੋਕਾਂ ਨੇ 50 ਕਰੋੜ ਰੁਪਏ ਦਾਨ ਕੀਤੇ ਹਨ ਤੇ 47 ਨੇ 20 ਕਰੋੜ ਰੁਪਏ ਦਾਨ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ : –