SpiceJet ਨੇ ਮੰਗਲਵਾਰ ਨੂੰ ਆਪਣੇ ਸਟਾਫ਼ ਵਿੱਚੋਂ ਕੁਝ ਪਾਇਲਟਾਂ ਨੂੰ 3 ਮਹੀਨਿਆਂ ਲਈ ਬਿਨ੍ਹਾਂ ਤਨਖਾਹ ਦੇ ਜ਼ਬਰੀ ਛੁੱਟੀ ‘ਤੇ ਭੇਜ ਦਿੱਤਾ ਹੈ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਏਅਰਲਾਈਨ ਨੇ ਪਾਇਲਟਾਂ ਦੀ ਗਿਣਤੀ ਨਹੀਂ ਦੱਸੀ, ਪਰ ਮੀਡੀਆ ਰਿਪੋਰਟਾਂ ਅਨੁਸਾਰ ਜ਼ਬਰੀ ਛੁੱਟੀ ‘ਤੇ ਭੇਜੇ ਗਏ ਪਾਇਲਟਾਂ ਦੀ ਗਿਣਤੀ ਤਕਰੀਬਨ 80 ਹੈ। ਇਹ ਪਾਇਲਟ ਬੋਇੰਗ ਅਤੇ Q400 ਫਲੀਟ ਦੇ ਹਨ।
ਕੰਪਨੀ ਨੇ ਦੱਸਿਆ ਕਿ ਖਰਚ ਵਿੱਚ ਕਟੌਤੀ ਦੇ ਲਈ ਅਸੀਂ ਅਸਥਾਈ ਤੌਰ ‘ਤੇ ਕੁਝ ਪਾਇਲਟਾਂ ਨੂੰ ਤਿੰਨ ਮਹੀਨੇ ਬਿਨ੍ਹਾਂ ਤਨਖਾਹ ਦੀ ਛੁੱਟੀ ‘ਤੇ ਭੇਜਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਸਪਾਈਸ ਜੈੱਟ ਦੀ ਪਾਲਿਸੀ ਦੇ ਹਿਸਾਬ ਨਾਲ ਹੈ। ਇਸ ਪਾਲਿਸੀ ਦੇ ਤਹਿਤ ਸਪਾਈਸ ਜੈੱਟ ਆਪਣੇ ਕਰਮਚਾਰੀਆਂ ਦੀ ਛਾਂਟੀ ਨਹੀਂ ਕਰਦਾ ਅਤੇ ਇਸਦਾ ਪਾਲਣ ਕੰਪਨੀ ਨੇ ਕੋਰੋਨਾ ਮਹਾਮਾਰੀ ਦੇ ਪੀਕ ਵਿੱਚ ਵੀ ਕੀਤਾ। ਇਸ ਤੋਂ ਇਲਾਵਾ ਏਅਰਲਾਈਨ ਨੇ ਇਹ ਵੀ ਦੱਸਿਆ ਕਿ ਇੱਕ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਬੋਇੰਗ 737 ਮੈਕਸ ਏਅਰਕ੍ਰਾਫਟ ਦੋ ਜਾਨਲੇਵਾ ਕ੍ਰੈਸ਼ ਤੋਂ ਬਚਿਆ। ਇਸਦੇ ਚਲਦਿਆਂ ਮਾਰਚ 2019 ਤੋਂ ਨਵੰਬਰ 2020 ਦੇ ਵਿਚਾਲੇ ਇਸ ਏਅਰਕ੍ਰਾਫਟ ਨੂੰ ਗ੍ਰਾਊਂਡ ਕਰਨਾ ਪਿਆ।
ਸਪਾਈਸਜੈੱਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਬੋਇੰਗ 737 ਮੈਕਸ ਏਅਰਕ੍ਰਾਫਟ ਦੇ ਗ੍ਰਾਊਂਡ ਹੋਣ ਤੋਂ ਬਾਅਦ 2019 ਵਿੱਚ ਸਪਾਈਸਜੈੱਟ ਨੇ 30 ਏਅਰਕ੍ਰਾਫਟ ਆਪਣੇ ਬੇੜੇ ਵਿੱਚ ਸ਼ਾਮਿਲ ਕੀਤੇ। ਇਸ ਦੇ ਬਾਅਦ ਵੀ ਏਅਰਲਾਈਨ ਨਵੇਂ ਪਾਇਲਟਾਂ ਨੂੰ ਇਸ ਉਮੀਦ ਵਿੱਚ ਨਿਯੁਕਤ ਕਰਦੀ ਰਹੀ ਕਿ ਮੈਕਸ ਜਲਦ ਹੀ ਫਿਰ ਤੋਂ ਸੇਵਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਪਰ ਮੈਕਸ ਫਲੀਟ ਦੀ ਗ੍ਰਾਊਂਡਿੰਗ ਵਧਦੀ ਹੀ ਗਈ, ਜਿਸਦੇ ਚਲਦਿਆਂ ਸਪਾਈਸਜੈੱਟ ਦੇ ਕੋਲ ਜ਼ਰੂਰਤ ਤੋਂ ਵੱਧ ਪਾਇਲਟ ਹੋ ਗਏ। ਹਾਲਾਂਕਿ ਸਾਨੂੰ ਭਰੋਸਾ ਹੈ ਕਿ ਇਹ ਸਥਿਤੀ ਜਲਦ ਹੀ ਠੀਕ ਹੋ ਜਾਵੇਗੀ। ਕੰਪਨੀ ਨੇ ਕਿਹਾ ਕਿ ਅਸੀਂ ਮੈਕਸ ਏਅਰਕ੍ਰਾਫਟ ਨੂੰ ਜਲਦ ਹੀ ਦੁਬਾਰਾ ਸੇਵਾ ਵਿੱਚ ਲਿਆਂਦਾ ਜਾਵੇਗਾ ਅਤੇ ਸਾਰੇ ਪਾਇਲਟ ਫਿਰ ਤੋਂ ਨੌਕਰੀ ਜੁਆਇਨ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ -: