ਗੁਜਰਾਤ ਟੀ ਪ੍ਰੋਸੈਸਰਸ ਐਂਡ ਪੈਕਰਸ ਲਿਮਿਟੇਡ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦਾ ਐਤਵਾਰ ਸ਼ਾਮ 49 ਸਾਲ ਦੀ ਉਮਰ ਵਿੱਚ ਅਹਿਮਦਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਗੁਜਰਾਤ ਟੀ ਪ੍ਰੋਸੈਸਰਸ ਐਂਡ ਪੈਕਰਸ ਲਿਮਿਟੇਡ ਆਪਣੇ ਚਾਹ ਬ੍ਰਾਂਡ- ਵਾਘ ਬਕਰੀ ਚਾਹ ਦੇ ਲਈ ਮਸ਼ਹੂਰ ਹੈ। ਵਾਘ ਬਕਰੀ ਗਰੁੱਪ ਦੀ ਸਥਾਪਨਾ 1892 ਵਿੱਚ ਨਾਰਨਦਾਸ ਦੇਸਾਈ ਵੱਲੋਂ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਪਰਾਗ ਦੇਸਾਈ ਨੂੰ ਪਿਛਲੇ ਹਫ਼ਤੇ ਅਹਿਮਦਾਬਾਦ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦਰਅਸਲ, ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਨੇੜੇ ਵਾਪਰੀ ਇੱਕ ਦੁਰਘਟਨਾ ਵਿੱਚ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਸਦੇ ਚੱਲਦਿਆਂ ਉਨ੍ਹਾਂ ਨੇ ਐਤਵਾਰ ਦੇਰ ਰਾਤ ਨੂੰ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ
ਦੱਸ ਦੇਈਏ ਕਿ ਪਰਾਗ ਤੇ ਉਨ੍ਹਾਂ ਦੇ ਚਚੇਰੇ ਭਰਾ ਪਾਰਸ 1990 ਤੋਂ ਆਪਣੇ ਫੈਮਲੀ ਬਿਜਨੈੱਸ ਨੂੰ ਸੰਭਾਲ ਰਹੇ ਸਨ। ਪ੍ਰਯਾਗ ਨੇ ਲਾਂਗ ਆਈਲੈਂਡ ਯੂਨੀਵਰਸਿਟੀ, USA ਤੋਂ MBA ਕੀਤੀ ਸੀ। ਉਹ ਵਾਘ ਬਕਰੀ ਟੀ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਸਨ। ਉਹ ਕੰਪਨੀ ਦੇ ਸਾਮਾਨ ਦੀ ਵਿਕਰੀ ਆਦਿ ਵਰਗੇ ਕੰਮਾਂ ਦੀ ਅਗਵਾਈ ਕਰਦੇ ਸਨ।
ਵੀਡੀਓ ਲਈ ਕਲਿੱਕ ਕਰੋ -: