babbu maan kisan protest: ਕਿਸਾਨ ਮੋਰਚੇ ਨੂੰ ਲੈ ਕੇ ਲਗਾਤਾਰ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਸਾਹਮਣੇ ਆ ਰਹੇ ਹਨ ਅਤੇ ਆਪਣਾ ਰੋਸ ਪ੍ਰਗਟ ਕਰਦਿਆਂ ਦਿਖ ਰਹੇ ਹਨ। ਹਾਲ ਹੀ ਵਿੱਚ ਕਿਸਾਨੀ ਮੋਰਚੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੱਜ ਪੂਰਾ ਪੰਜਾਬ ਇਕਜੁੱਟ ਹੋਇਆ ਪਿਆ ਹੈ ਜੋ ਕਿ ਸਾਡੇ ਲਈ ਵੀ ਮਾਣ ਦੀ ਗੱਲ ਹੈ। ਪੰਜਾਬੀਆਂ ਦਾ ਏਕਾ ਵੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਆਉਣ ਵਾਲਾ ਸਮੇਂ ਸਾਡੀ ਇਸ ਘੜੀ ਨੂੰ ਯਾਦ ਕਰੇਗਾ।
ਬੱਬੂ ਮਾਨ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਨੇ ਜਿੱਤਿਆ ਜਤਾਇਆ ਹੈ ਇਹ ਤਾਂ ਸਿਰਫ ਪ੍ਰਧਾਨਮੰਤਰੀ ਮੋਦੀ ਰੌਂਡੀ ਬਣਿਆ ਹੋਇਆ ਹੈ ਜੋ ਜ਼ਿੱਦੀ ਬਣਿਆ ਹੋਇਆ ਹੈ। ਕਿਸਾਨਾਂ ਦਾ ਏਕਾ ਉਨ੍ਹਾਂ ਦੀ ਜਿੱਤ ਸਾਬਿਤ ਕਰਦਾ ਨਜ਼ਰ ਆ ਰਿਹਾ ਹੈ।
ਬੱਬੂ ਮਾਨ ਨੇ ਕਿਹਾ ਕਿ ਮੋਦੀ ਛੇਤੀ-ਛੇਤੀ ਆਵੇ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਆ ਕੇ ਆਪਣੀ ਭੁੱਲ ਮੰਨੇ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ। ਬੱਬੂ ਮਾਨ ਨੇ ਕਿਹਾ ਕਿ ਜੇ ਲੜਨਾ ਹੀ ਹੈ ਤਾਂ ਆਪਣੀ ਕੌਮ ਲਈ ਲੜਨਾ ਚਾਹੀਦਾ ਆਪਣੇ ਦੇਸ਼ ਲਈ ਲੜਨਾ ਚਾਹੀਦਾ ਹੈ। ਆਪਸ ‘ਚ ਲੜ ਕੇ ਕੋਈ ਫਾਇਦਾ ਨਹੀਂ। ਇਸ ਲਈ ਪੂਰੇ ਪੰਜਾਬ ਨੂੰ ਇਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ। ਬੱਬੂ ਮਾਨ ਨੇ ਕਿਹਾ ਕਿ ਪੰਜਾਬੀਆਂ ਵਿੱਚ ਸਬਰ ਬਹੁਤ ਹੈ। ਗੁਰੂ ਮਹਾਰਾਜ ਨੇ ਪੰਜਾਬੀ ਵਿੱਚ ਸਬਰ ਸਭ ਤੋਂ ਜ਼ਿਆਦਾ ਦਿੱਤਾ ਹੈ। ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਸਬਰ ਨੂੰ ਨਾ ਪਰਖੇ ਅਤੇ ਛੇਤੀ ਤੋਂ ਛੇਤੀ ਇਨ੍ਹਾਂ ਬਿੱਲਾਂ ਨੂੰ ਰੱਦ ਕਰ ਦੇਵੇ।