ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਮੰਗਲਵਾਰ ਨੂੰ ਅਦਾਕਾਰਾ ਭਾਵਨਾ ਸ਼ਰਮਾ ਨਾਲ ਹਰਿਮੰਦਰ ਸਾਹਿਬ ਪਹੁੰਚੇ, ਇੱਥੇ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਅਰਦਾਸ ਕੀਤੀ। ਅਦਾਕਾਰ ਬੀਨੂੰ ਢਿੱਲੋਂ ਨੇ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਸਾਰਿਆਂ ਨੂੰ ਜਾਗਰੂਕ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਬੀਨੂੰ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ ‘ਜਿਓਂਦੇ ਰਹੋ ਭੂਤ ਜੀ’ ਲਈ ਉਨ੍ਹਾਂ ਅੱਜ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਬੀਨੂੰ ਢਿੱਲੋਂ ਨੇ ਕਿਹਾ ਕਿ ਉਹ ਇਸ ਫਿਲਮ ਰਾਹੀਂ ਕਾਮੇਡੀ ਦੇ ਨਾਲ-ਨਾਲ ਹੌਰਰ ਵੀ ਪੈਦਾ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਦਾ ਕਾਨਸੈਪਟ ਉਨ੍ਹਾਂ ਕਹਾਣੀਆਂ ਵਰਗਾ ਹੈ, ਜਿਹੜੀਆਂ ਕਹਾਣੀਆਂ ਉਨ੍ਹਾਂ ਨੇ ਬਚਪਨ ਵਿੱਚ ਸੁਣੀਆਂ ਸਨ।
ਬੀਨੂੰ ਢਿੱਲੋਂ ਨੇ ਇਸ ਦੌਰਾਨ ਸਾਰਿਆਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਲਈ ਉਸ ਵਿਅਕਤੀ ਨੂੰ ਹੀ ਚੁਣੋ ਜੋ ਤੁਹਾਨੂੰ ਲੱਗਦਾ ਹੈ ਕਿ ਸਮਾਜ ਲਈ ਕੁਝ ਕਰ ਸਕਦਾ ਹੈ। ਬੀਨੂੰ ਢਿੱਲੋਂ ਸ਼ਾਮ ਨੂੰ ਵਾਹਗਾ ਬਾਰਡਰ ‘ਤੇ ਹੋਣ ਵਾਲੇ ਰੀਟਰੀਟ ਸਮਾਰੋਹ ‘ਚ ਸ਼ਿਰਕਤ ਕਰਨਗੇ ਅਤੇ ਉਥੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ।
ਇਹ ਵੀ ਪੜ੍ਹੋ : ਕਪੂਰਥਲਾ ਪੁਲਿਸ ਨੇ ਲੁੱਟ ਦੀ ਵਾ.ਰਦਾਤ ਨੂੰ ਅੰਜਾਮ ਦੇਣ ਵਾਲੇ 3 ਨੌਜਵਾਨ ਫੜੇ, 2 ਬਾਈਕ ਤੇ 4 ਮੋਬਾਈਲ ਬਰਾਮਦ
ਵੀਡੀਓ ਲਈ ਕਲਿੱਕ ਕਰੋ -: