sana khan walima look:ਸਨਾ ਖਾਨ ਨੇ ਮੌਲਾਨਾ ਮੁਫ਼ਤੀ ਅਨਸ ਖਾਨ ਨਾਲ ਵਿਆਹ ਦੇ ਐਲਾਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹਾਲ ਹੀ ਵਿੱਚ, ਉਸਨੇ ਪਤੀ ਅਨਸ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਹੁਣ ਉਸਦੇ ਬ੍ਰਾਈਡਲ ਲਹਿੰਗੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਸਨਾ ਖਾਨ ਡਿਜ਼ਾਈਨਰ ਲਹਿੰਗਾ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਸਨਾ ਖਾਨ ਨੇ ਇਕ ਵਿਆਹੁਤਾ ਜੋੜੇ ਵਿਚ ਸੋਸ਼ਲ ਮੀਡੀਆ ‘ਤੇ ਆਪਣੀ ਬ੍ਰਾਇਡਲ ਲੁੱਕ ਸ਼ੇਅਰ ਕੀਤਾ ਹੈ।ਇਹ ਉਸ ਦੇ ‘ਵਲੀਮਾ ਲੁੱਕ’ ਯਾਨੀ ਰਿਸੈਪਸ਼ਨ ਦੀਆਂ ਤਸਵੀਰਾਂ ਹਨ। ਸਨਾ ਇਸ ਰੈਡ ਲਹਿੰਗੇ ‘ਚ ਕਾਫੀ ਸ਼ਾਨਦਾਰ ਲੱਗ ਰਹੀ ਹੈ। ਉਸਨੇ ਇਸ ਪੋਸਟ ਵਿੱਚ ਡਿਜ਼ਾਈਨਰ ਪੂਨਮ ਦਾ ਨਾਮ ਵੀ ਦੱਸਿਆ ਹੈ।

ਬ੍ਰਾਈਡਲ ਗੈਟਅੱਪ ਵਿੱਚ ਸਨਾ ਦਾ ਇਹ ਵੱਖਰਾ ਅੰਦਾਜ਼ ਉਸਦੇ ਪ੍ਰਸ਼ੰਸਕਾਂ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਫੈਨਜ਼ ਉਸ ਦੀ ਇਸ ਪੋਸਟ ‘ਤੇ ਖੂਬ ਪ੍ਰਸ਼ੰਸਾ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ ਵਿੱਚ ਸਨਾ ਖਾਨ ਦਾ ਪੂਰਾ ਗੈਟਅੱਪ ਅਤੇ ਕਲੋਜਅਪ ਵੀ ਦੇਖਿਆ ਜਾ ਸਕਦਾ ਹੈ। ਉਹ ਆਪਣੇ ਹੱਥਾਂ ਵਿਚ ਭਾਰੀ ਗਹਿਣੇ ਅਤੇ ਮਹਿੰਦੀ ਪਾਈ ਵੇਖੀ ਜਾ ਸਕਦੀ ਹੈ।

ਉਸਨੇ ਇਸ ਦੇ ਨਾਲ ਪੋਜ਼ ਦਿੱਤਾ ਹੈ, ਨਾਲ ਹੀ ਸ਼ਰਮਾਉਂਦੇ ਅੰਦਾਜ਼ ਵਿੱਚ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਉਹ ਲਿਖਦੀ ਹੈ – ‘ਬਲੀਸ਼ਿੰਗ ਬ੍ਰਾਈਡ”।

ਇਸ ਤੋਂ ਪਹਿਲਾਂ ਸਨਾ ਨੇ ਅਨਸ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਲਿਖਿਆ ਸੀ- ‘ਅੱਲ੍ਹਾ ਲਈ ਇੱਕ ਦੂਜੇ ਨੂੰ ਪਿਆਰ ਕੀਤਾ, ਅੱਲਾ ਲਈ ਵਿਆਹ ਕਰਵਾਲਿਆ, ਅੱਲਾ ਇਸ ਦੁਨੀਆ ਵਿੱਚ ਸਾਡੇ ਨਾਲ ਹੋਵੇ ਅਤੇ ਜੰਨਤ ਵਿੱਚ ਦੁਬਾਰਾ ਮਿਲਾਵੇ।

ਉਸਨੇ ਆਪਣਾ ਨਾਮ ਬਦਲ ਕੇ Sayied Sana Khan ਰੱਖ ਦਿੱਤਾ ਹੈ। ਦਰਅਸਲ ਉਸਦੇ ਪਤੀ ਦਾ ਨਾਮ Anas Sayied ਹੈ।

ਦੱਸਿਆ ਜਾ ਰਿਹਾ ਹੈ ਕਿ ਸਨਾ ਦਾ ਪਤੀ ਅਨਸ ਮੌਲਾਨਾ ਹੈ ਅਤੇ ਗੁਜਰਾਤ ਦੇ ਸੂਰਤ ਦਾ ਰਹਿਣ ਵਾਲਾ ਹੈ। ਸਨਾ ਦੀ ਇਸ ਪੋਸਟ ਤੋਂ ਪਹਿਲਾਂ ਉਸ ਦੇ ਵਿਆਹ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

ਵੀਡੀਓ ਵਿੱਚ ਸਨਾ ਖਾਨ ਆਪਣੇ ਪਤੀ ਅਨਸ ਖਾਨ ਦਾ ਹੱਥ ਫੜੀ ਪੌੜੀਆਂ ਤੋਂ ਹੇਠਾਂ ਆ ਰਹੀ ਹੈ।

ਇਕ ਹੋਰ ਵੀਡੀਓ ਵਿਚ ਉਹ ਕੇਕ ਕੱਟਦੀ ਦਿਖਾਈ ਦਿੱਤੀ।

ਵੀਡੀਓ ਵਿੱਚ ਸਨਾ ਅਤੇ ਉਸਦਾ ਪਤੀ ਅਨਸ ਚਿੱਟੇ ਕੱਪੜੇ ਪਾਏ ਦਿਖਾਈ ਦਿੱਤੇ ਸਨ।
