ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਦੇ ਕਤ.ਲ ‘ਤੇ ਸਰਕਾਰ ਦੀ ਨਾਕਾਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਗੋਲੀਆਂ ਮਾਰ ਕੇ ਕਤ.ਲ ਕਰ ਦਿੱਤਾ ਗਿਆ ਸੀ। ਹੁਣ ਇੱਕ ਨਵੇਂ ਇੰਟਰਵਿਊ ਵਿੱਚ ਦਿਲਜੀਤ ਦੁਸਾਂਝ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਲਿਆਂ ਬਾਰੇ ਗੱਲ ਕੀਤੀ ਹੈ। ਉਨ੍ਹਾਂ ਇਹ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਮਾਰਿਆ ਗਿਆ ਹੈ ਪਰ ਇਹ ਸਰਕਾਰ ਦੀ ਨਲਾਇਕੀ ਹੈ।
ਦਿਲਜੀਤ ਦੁਸਾਂਝ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਰਿਆਂ ਨੇ ਸਖਤ ਮਿਹਨਤ ਕੀਤੀ ਹੈ। ਮੈਨੂੰ ਨਹੀਂ ਲਗਦਾ ਕਿ ਕੋਈ ਕਲਾਕਾਰ ਕਿਸੇ ਵੀ ਦੂਜੇ ਦਾ ਬੁਰਾ ਚਾਹੁੰਦਾ ਹੈ। ਮੈਂ ਆਪਣੇ ਅਨੁਭਵ ਨਾਲ ਦੱਸ ਰਿਹਾ ਹਾਂ। ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਉਨ੍ਹਾਂ ਦੇ ਤੇ ਕਿਸੇ ਹੋਰ ਦੇ ਵਿਚਾਲੇ ਕੁਝ ਹੋਇਆ ਹੋਵੇਗਾ। ਇਸ ਕਾਰਨ ਕੋਈ ਉਨ੍ਹਾਂ ਨੂੰ ਨਹੀਂ ਮਾਰ ਸਕਦਾ। ਇਹ ਬਹੁਤ ਹੀ ਬੁਰੀ ਗੱਲ ਹੈ। ਇਸ ਬਾਰੇ ਗੱਲ ਕਰਦੇ ਹੋਏ ਵੀ ਦੁੱਖ ਹੋ ਰਿਹਾ ਹੈ। ਇਸ ਬਾਰੇ ਸੋਚੋ। ਤੁਹਾਡਾ ਸਿਰਫ਼ ਇੱਕ ਬੱਚਾ ਹੋਵੇ ਤੇ ਉਹ ਵੀ ਮਰ ਜਾਵੇ। ਉਸਦੇ ਮਾਤਾ-ਪਿਤਾ ਦੇ ਬਾਰੇ ਸੋਚੋ। ਉਹ ਕਿਸ ਤਰ੍ਹਾਂ ਰਹਿ ਰਹੇ ਹੋਣਗੇ। ਉਹ ਕਿਹੜੀ ਸਥਿਤੀ ਵਿਚ ਨੇ, ਤੁਸੀਂ ਸੋਚ ਵੀ ਨਹੀਂ ਸਕਦੇ। ਇਹ ਸਿਰਫ਼ ਓਹੀ ਜਾਣਦੇ ਹਨ।
ਇਸ ਤੋਂ ਅੱਗੇ ਦਿਲਜੀਤ ਨੇ ਕਿਹਾ ਕਿ ਇਹ 100 ਫ਼ੀਸਦੀ ਸਰਕਾਰ ਦੀ ਨਲਾਇਕੀ ਹੈ। ਇਹ ਰਾਜਨੀਤੀ ਹੈ ਤੇ ਰਾਜਨੀਤੀ ਬਹੁਤ ਗੰਦੀ ਹੈ। ਅਸੀਂ ਪਰਮਾਤਮਾ ਤੋਂ ਅਰਦਾਸ ਕਰ ਸਕਦੇ ਹਾਂ ਕਿ ਉਸਨੂੰ ਇਨਸਾਫ ਮਿਲੇ। ਅਸੀਂ ਦੁਨੀਆ ਵਿੱਚ ਇੱਕ-ਦੂਜੇ ਨੂੰ ਮਾਰਨ ਨਹੀਂ ਆਏ, ਪਰ ਇਹ ਬਹੁਤ ਪਹਿਲਾਂ ਤੋਂ ਹੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: