LAST RITES OF RAJ : ਰਾਜ ਨੇ ਬਤੌਰ ਅਭਿਨੇਤਾ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀਆਂ ਤਿੰਨ ਫਿਲਮਾਂ ‘ਪਿਆਰੇ ਮੈਂ ਕਭੀ ਕਭੀ’, ‘ਸ਼ਾਦੀ ਕਾ ਲੱਡੂ’ ਅਤੇ ‘ਐਂਥਨੀ ਕੌਨ ਹੈ’ ਡਾਇਰੈਕਟ ਕੀਤੀਆਂ ਹਨ।

ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਰਾਜ ਕੌਸ਼ਲ ਦੀ ਮੌਤ ‘ਤੇ ਸੋਗ ਕੀਤਾ ਹੈ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਰਾਜ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪਹੁੰਚੀਆਂ।

ਮੰਦਿਰਾ ਬੇਦੀ ਅਤੇ ਉਸਦੇ ਪਰਿਵਾਰ ਲਈ ਇਹ ਬੇਅੰਤ ਦੁੱਖ ਹੈ ਜਿਸ ਬਾਰੇ ਕੋਈ ਕਲਪਨਾ ਵੀ ਨਹੀਂ ਕਰ ਸਕਦਾ।

ਇਸ ਦੁਖਦਾਈ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹਰ ਕੋਈ ਰਾਜ ਕੌਸ਼ਲ ਨੂੰ ਸ਼ਰਧਾਂਜਲੀ ਦੇ ਰਿਹਾ ਹੈ।

ਬਾਲੀਵੁੱਡ ਸਿਤਾਰੇ ਅਤੇ ਪ੍ਰਸ਼ੰਸਕ ਮੰਦਿਰਾ ਅਤੇ ਉਸ ਦੇ ਪਰਿਵਾਰ ਨਾਲ ਸੋਗ ਪ੍ਰਗਟ ਕਰ ਰਹੇ ਹਨ।

ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਦੀ ਪਹਿਲੀ ਮੁਲਾਕਾਤ 1996 ਵਿੱਚ ਮੁਕੁਲ ਆਨੰਦ ਦੇ ਘਰ ਹੋਈ ਸੀ।

ਮੰਦਿਰਾ ਆਡੀਸ਼ਨ ਲਈ ਉਥੇ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ।

ਇਥੋਂ ਹੀ ਦੋਵਾਂ ਦਾ ਪਿਆਰ ਸ਼ੁਰੂ ਹੋਇਆ। ਮੰਦਿਰਾ ਬੇਦੀ ਨੇ ਰਾਜ ਕੌਸ਼ਲ ਨਾਲ 14 ਫਰਵਰੀ 1999 ਨੂੰ ਵਿਆਹ ਕੀਤਾ ਸੀ।

ਮੰਦਿਰਾ ਬੇਦੀ ਅਤੇ ਰਾਜ ਕੌਸ਼ਲ ਨੇ 14 ਫਰਵਰੀ 1999 ਨੂੰ ਵਿਆਹ ਕੀਤਾ ਸੀ। ਦਰਅਸਲ ਮੰਦਿਰਾ ਦੇ ਮਾਪੇ ਚਾਹੁੰਦੇ ਸਨ ਕਿ ਉਹ ਕਿਸੇ ਫਿਲਮ ਨਿਰਦੇਸ਼ਕ ਨਾਲ ਵਿਆਹ ਕਰਵਾਵੇ। ਪਰ ਕੋਈ ਵੀ ਦੋਵਾਂ ਦੇ ਪਿਆਰ ਦੇ ਸਾਮ੍ਹਣੇ ਖੜਾ ਨਹੀਂ ਹੋ ਸਕਿਆ।