anmol gagan met brave girl kusum:ਜਲੰਧਰ ਦੇ ਦੀਨਦਿਆਲ ਉਪਾਧਿਆਏ ਨਗਰ ਵਿੱਚ ਲੁਟੇਰਿਆਂ ਦੇ ਛਿੱਕੇ ਛੁਡਾਉਣ ਵਾਲੀ ਬਹਾਦੁਰ ਬੱਚੀ ਕੁਸੁਮ (15 ਸਾਲਾਂ) ਦੀ ਬਹਾਦੁੁਰੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ।ਵੈਸੇ ਹੋਣ ਵੀ ਕਿਉ ਨਾਂ “ਇਸਦੀ ਪੰਜਾਬ ਦੀ ਸ਼ੇਰ ਬੱਚੀ” ਨੇ ਬਗੈਰ ਆਪਣੀ ਜਾਨ ਦੀ ਪ੍ਰਵਾਹ ਕੀਤੀਆਂ ਲੁਟੇਰਿਆਂ ਨੂੰ ਹੱਥਾਂ-ਪੈਰਾਂ ਦੀ ਦਿੱਤੀ।ਕੁਸੁਮ ਗਲੀ ਵਿੱਚੋਂ ਗੁਜ਼ਰ ਰਹੀ ਸੀ।ਦੋੋ ਮੋਟਰਸਾਇਕਲ ਲੁਟੇਰਿਆਂ ਨੇ ਉਸਤੋਂ ਫੋਨ ਖੋਹਣ ਲਈ ਝਪੱਟਾ ਮਾਰਿਆ।ਪਰ ਉਸਨੇ ਬਰਾਬਰ ਮੁਕਾਬਲਾ ਕਰਦਿਆਂ ਲੁਟੇਰਿਆਂ ਦੀ ਕੋਸ਼ਿਸ ਨੂੰ ਨਾਕਾਮ ਕਰ ਦਿੱਤਾ।ਅਤੇ ਇਸ ਹੱਥੋਪਾਈ ਦੌਰਾਨ ਉਸਦਾ ਹੱਥ ਵੀ ਕੱਟਿਆ ਗਿਆ।ਪਰ ਇਲਾਜ ਵੱਲੋਂ ਅਸਮਰੱਥ ਪਰਿਵਾਰ ਲਈ ਡਾਕਟਰ ਨੇ ਲੜਕੀ ਦੀ ਬਹਾਦੁਰੀ ਦੇਖਕੇ ਇਲਾਜ ਵੀ ਮੁਫਤ ਕੀਤਾ।ਹੁਣ ਇਸ ਬਹਾਦੁਰ ਬੱਚੀ ਦੇ ਚਰਚੇ ਵੱਡੇ ਪੱਧਰ ਤੇ ਹੋ ਰਹੇ ਹਨ।ਤੇ ਵੱਡੇ ਚਿਹਰੇ ਉਸਨਾਲ ਮੁਲਾਕਾਤਾਂ ਵੀ ਕਰ ਰਹੇ ਹਨ।
ਅੱਜ ਮਸ਼ਹੂਰ ਗਾਇਕਾਂ ਤੇ ਆਪ ਵਰਕਰ ਇਸ ਬੱਚੀ ਨੂੰ ਮਿਲਣ ਹਸਪਤਾਲ ਪਹੁੰਚੀ ਅਤੇ ਕੁਸੁਮ ਦੀ ਹੌਸਲਾ ਅਫਜ਼ਾਈ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਇਹ ਕੁੜੀ ਅੱਜ ਦੀਆਂ ਔਰਤਾਂ ਲਈ ਜਿਊਂਦੀ ਜਾਗਦੀ ਮਿਸਾਲ ਹੈ, ਅਨਮੋਲ ਨੇ ਕਿਹਾ ਕਿ ਸਾਨੂੰ ਇਸ ਤੋਂ ਕੁਝ ਸਿੱਖਣਾ ਚਾਹੀਦਾ ਹੈ ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਬਹੁਤ ਬਹਾਦਰੀ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਹੈ।ਅਨਮੋਲ ਗਗਨ ਮਾਨ ਨਾਲ ਆਏ ਪਾਰਟੀ ਦੇ ਸੀਨੀਅਰ ਨੇਤਾ ਹਰਪਾਲ ਚੀਮਾ ਨੇ ਕੁਸੁਮ ਨੂੰ ਬਹਾਦਰੀ ਪੁਰਾਸਕਾਰ ਦਿਵਾਉਣ ਦੀ ਗੱਲ ਵੀ ਆਖੀ ਹੈ।ਦੱਸ ਦਈਏ ਕਿ ਕੁਸੁਮ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬੇਹੱਦ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਕੁਸੁਮ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।