deep sidhu babbu mann kissan morcha delhi protest:ਖੇਤੀ ਬਿੱਲਾਂ ਖਿਲਾਫ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ । ਇਸ ਸਭ ਦੇ ਚਲਦੇ ਪੰਜਾਬੀ ਕਲਾਕਾਰ ਵੀ ਲਗਾਤਾਰ ਕਿਸਾਨਾਂ ਨਾਲ ਧਰਨਿਆਂ ਤੇ ਖੜੇ ਤੇ ਡੇਟ ਹੋਏ ਹਨ। ਉੱਥੇ ਹੀ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਡਟੇ ਹੋਏ ਹਨ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪੁਰ ਜੋਰ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ 26 ਤੇ 27 ਯਾਨਿ ਅੱਜ ਜਿੱਥੇ ਸਾਰੀ ਕਿਸਾਨ ਜਥੇਬੰਦੀਆਂ ਦਿੱਲੀ ਦਾ ਘਿਰਾਓ ਕਰਨ ਵਾਲੀਆਂ ਹਨ ਤੇ ਦੀਪ ਸਿੱਧੂ ਨੇ ਇੱਕ ਦਿਨ ਪਹਿਲਾਂ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਕਿਹਾ ਤੇ ਅਪੀਲ ਕੀਤੀ ਕਿ ਸਾਨੂੰ ਇਨ੍ਹਾਂ ਬਿਲਾਂ ਖਿਲਾਫ ਇਕਜੁਟ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਕਾਲੇ ਕਾਨੰਨਾਂ ਨੂੰ ਰੱਦ ਕਰਵਾਉਣ ਲਈ ਹਰ ਇੱਕ ਕੁਰਬਾਣੀ ਦੇਣ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ।ਕਿਉਂਕਿ ਇਹ ਪੰਜਾਬ ਦੀ ਸਭਿਆਚਾਰਕ ਹੌਂਦ ਦੀ ਲੜਾਈ ਹੈ। ਸਾਡੀ ਖੇਤੀ, ਸਾਡੇ ਸਭਿਆਚਾਰ ਅਤੇ ਫਲਸਫੇ ਨੂੰ ਬਚਾ ਕੇ ਰੱਖਣ ਦੀ ਇਹ ਸਭ ਦੀ ਲੜ੍ਹਾਈ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੇ ਨਾਲ 26 ਤੇ 27 ਨਵੰਬਰ ਨੂੰ ਦਿੱਲੀ ਜਾ ਕੇ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਭਾਵ ਇੱਕ ਜਾਂ ਦੋ ਦਿਨਾਂ ‘ਚ ਨਹੀਂ ਪੈਂਦਾ ਬਲਕਿ ਸਮੇਂ ਅਨੁਸਾਰ ਹੀ ਸਰਕਾਰਾਂ ਤੇ ਸੰਘਰਸ਼ ਨਾਲ ਹੀ ਪ੍ਰਭਾਵ ਪਾ ਕੇ ਹੱਕੀ ਮੰਗਾਂ ਨੂੰ ਮਨਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਕਾਲੇ ਕਾਨੂੰਨਾਂ ਨੂੰ ਨਹੀਂ ਮੰਨਦੇ ਅਤੇ ਪੰਜਾਬ ਦੇ ਕਿਸਾਨ ਨੂੰ ਇੱਕ ਜੁਟ ਹੋ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਕੁਰਬਾਨੀ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਤਿਆਰ ਬੈਠੇ ਵੀ ਹਨ।ਦਿੱਲੀ ਜਾਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਵੀ ਦਿੱਲੀ ਜਾਣਗੇ। ਉੱਥੇ ਹੀ ਕਿਸਾਨੀ ਤੇ ਪੰਜਾਬੀ ਮਾਂ ਬੋਲੀ ਤੇ ਬੇਬਾਕ ਰਾੇ ਰੱਖਣ ਵਾਲੇ ਉੱਘੇ ਅਦਾਕਾਰ , ਗਾਇਕ ਤੇ ਗੀਤਕਾਰ ਬੱਬੂ ਮਾਨ ਨੇ ਵੀ ਸੋਸ਼ਲ ਮੀਡੀਆ ਤੇ ਕਿਸਾਨਾਂ ਦੀ ਹੱਕ ਵਿੱਚ ਆਵਾਜ ਬੁਲੰਦ ਕੀਤੀ ਅਤੇ ਕਿਹਾ 26 ਤੇ 27 ਨਵੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ ਤੇ ਮਜਦੂਰ ਜਥੇਬੰਦੀਆਂ ਨੇ ਰਲਕੇ ਦਿੱਲੀ ਦਾ ਪ੍ਰੋਗਰਾਮ ਬਣਾਇਆ, ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚਲੀਏ, ਜਿੰਦਗੀ ਵਿੱਚ ਕਈ ਵਾਰ ਕੁੱਝ ਉਲਝਣਾ ਹੁੰਦੀਆਂ ਹਨ, ਜੇ ਤੁਸੀਂ ਆਪਣ ਕਿਸੀ ਮਜਬੂਰੀ ਵਿੱਚ ਫਸੇ ਓ ਤਾਂ ਆਪ ਆਪਣੇ ਸਾਥੀ ਸੰਗੀਆਂ ਦੀ ਧਰਨੇ ਵਿੱਚ ਸ਼ਾਮਿਲ ਹੋਣ ਦੀ ਡਿਊਟੀ ਜਰੂਰ ਲਾਓ, ਰਲ ਮਿਲ ਕੇ ਇੱਕ ਸਫਲ ਇਕੱਠ ਕਰੀਏ.. ਕਿਸਾਨ ਮਜਦੂਰ ਏਕਤਾ ਜਿੰਦਾਬਾਦ…ਬੇਈਮਾਨ।