diljit dosanjh against kisan ordinance bill:ਪੂਰੇ ਦੇਸ਼ ਵਿੱਚ ਕਿਸਾਨ ਆਰਡੀਨੈਂਸ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ ਤੇ ਹੁਣ ਕਿਸਾਨਾਂ ਦੇ ਹੱਕ ਵਿਚ ਕਈ ਪਾਲੀਵੁੱਡ ਸਿਤਾਰੇ ਵੀ ਆਏ ਹਨ। ਹੁਣ ਕਲਾਕਾਰ ਕਿਸਾਨਾਂ ਦੇ ਦਰਦ ਅਤੇ ਇਸ ਸੱਚਾਈ ਤੋਂ ਪਾਸਾ ਵੱਟਣ ਦੀ ਬਜਾਏ ਉਨ੍ਹਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਵੀ ਖੇਤੀ ਬਿੱਲਾਂ ਉਤੇ ਕਿਸਾਨਾਂ ਦੇ ਸਮਰਥਨ ਵਿਚ ਉਤਰੇ ਹਨ। ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਬਿੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਕਿਸਾਨਾਂ ਤੋਂ ਦੇਸ਼ ਦਾ ਢਿੱਡ ਭਰਨ ਦੀ ਉਮੀਦ ਰੱਖਦੇ ਹਾਂ।ਉਥੇ ਹੀ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀ ਸਕਦਾ। ਦਲਜੀਤ ਦੋਸਾਂਝ ਨੇ ਟਵੀਟ ਵਿਚ ਇਹ ਵੀ ਲਿਿਖਆ ਹੈ ਕਿ ਕਿਸਾਨ ਬਚਾਓ , ਦੇਸ਼ ਬਚਾਓ, ਦਿਲਜੀਤ ਨੇ ਕਿਸਾਨਾਂ ਲਈ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਖਬਰ ਪਾਈ।
ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿਚ ਲਿਿਖਆ ਹੈ ਕਿ ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ ‘ਚੋ ਹੀ। ਦੇਸ਼ ਦਾ ਅੰਨ ਦਾਤਾ ਸੜਕਾਂ ‘ਤੇ ਰੁੱਲ ਰਿਹਾ ਹੈ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ ‘ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤੇ ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ ‘ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ ‘ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ ‘ਚ ਖੜ੍ਹੇ ਹੋਈਏ। ਦਲਜੀਤ ਦੋਸਾਂਝ ਤੋਂ ਬਿਨ੍ਹਾਂ ਰਣਜੀਤ ਬਾਵਾ ਅਤੇ ਬੱਬੂ ਮਾਨ ਵੀ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿਚ ਖੜ੍ਹੇ ਹਨ।ਪੰਜਾਬੀ ਪਾਲੀਵੁੱਡ ਦੇ ਸਿਤਾਰੇ ਕਿਸਾਨੀ ਦੇ ਹੱਕ ਵਿਚ ਨਿੱਤਰ ਰਹੇ ਹਨ।