Gippy grewal kids enjoying ride:ਅਜਿਹੇ ਵਿੱਚ ਹੁਣ ਗਿੱਪੀ ਪੰਜਾਬੀ ਦੇ ਸੁਪਰਸਟਾਰ ਤੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਲਿਟਲ ਕਿਡਸ ਛਿੰਦਾ ਤੇ ਗੁਰਬਾਜ਼ ਜਿਹਨਾਂ ਦੀਆ ਵੀਡਿਉਜ ਨੂੰ ਸ਼ੋਸ਼ਲ ਮੀਡੀਆ ਉੱਪਰ ਖੂਬ ਪਸੰਦ ਕੀਤਾ ਜਾਦਾਂ ਹੈ।ਨਿੱਕੀ ਉਮਰ ਦਾ ਵੱਡਾ ਕਲਾਕਾਰ ਸ਼ਿੰਦਾ ਗਰੇਵਾਲ ਫਿਲਮ “ਅਰਦਾਸ ਕਰਾਂ” ਵਿੱਚ ਵੀ ਇੱਕ ਭਾਵੁਕ ਕਰ ਦੇਣ ਵਾਲੀ ਭੂਮਿਕਾ ਕਰ ਚੁੱਕਾ ਹੈ।ਇਸਤੋਂ ਪਹਿਲਾ ਉਹ ਫਰਾਰ ਫਿਲਮ ਤੇ ਆਖਰੀ ਸੀਨ ਵਿੱਚ ਨਜ਼ਰ ਆਇਆ ਸੀ।ਗਿੱਪੀ ਤੇ ਤਿੰਨੋ ਪੁੱਤਰ ਸ਼ਿੰਦਾ,ਏਕਮ,ਗੁਰਬਾਜ਼,ਦੀਆਂ ਤਸਵੀਰਾਂ ਤੇ ਵੀਡਿਉ ਅਕਸਰ ਹੀ ਗਿੱਪੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ।
ਦੇ ਸ਼ਹਿਜ਼ਾਦੇ “ਸ਼ਿੰਦਾ ਤੇ ਗੁਰਬਾਜ” ਦਾ ਨਵਾਂ ਵੀਡਿਉ ਸਾਹਮਣੇ ਆਇਆ ਹੈ।ਹੰਬਲ ਕਿਡਸ ਦੇ ਇੰਸਟਾਗ੍ਰਾਮ ਪੇਜ਼ ਤੋ ਸੇਅਰ ਇਸ ਵੀਡਿਉ ਵਿੱਚ ਸ਼ਿੰਦਾ ਆਪਣੇ ਛੋਟੇ ਭਰਾ ਗੁਰਬਾਜ਼ ਦੇ ਨਾਲ ਕਿਡਸ ਕਾਰ ਦਾ ਲੁਤਫ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਸ਼ਿੰਦਾ ਤੇ ਗੁਰਬਾਜ਼ ਕਿਡਸ ਕਾਰ ‘ਚ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ਵਿੱਚ ਕੁਲਦੀਪ ਮਾਣਕ ਜੀ ਦਾ ‘ਜੀ.ਟੀ ਰੋਡ ‘ਤੇ’ ਗੀਤ ਵੀ ਸੁਣਨ ਨੂੰ ਮਿਲ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।ਦੱਸ ਦਈਏ ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ ।
ਉਹ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੀ ਸੇਵਾ ਕਰ ਰਹੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਐਕਟਿਵ ਨੇ । ਇਸ ਸਾਲ ਉਹ ‘ਇੱਕ ਸੰਧੂ ਹੁੰਦਾ ਸੀ’ ਵਰਗੀ ਸੁਪਰ ਹਿੱਟ ਫ਼ਿਲਮ ਦੇ ਚੁੱਕੇ ਨੇ ।ਅਤੇ ਛੇਤੀ ਹੀ ਉਹ ਬਤੌਰ ਨਿਰਦੇਸ਼ਕ ਬਾਲੀਵੁੱਡ ਵਿੱਚ ਆਪਣੀ ਪਹਿਲੀ ਫਿਲਮ ਡਾਇਰੈਕਟ ਕਰਨ ਜਾ ਰਹੇ ਹਨ।ਜਿਸ ਵਿੱਚ ਤਾਪਸੀ ਪਨੂੰ ਮੁੱਖ ਕਿਰਦਾਰ ਨਿਭਾਉਣਗੇ ।ਉਹਨਾਂ ਦਾ ਹਾਲ ਹੀ ਵਿੱਚ ਰਿਲੀਜ਼ ਹੋਇਆ ਗੀਤ “ਸੋਨੇ ਦੀ ਡੱਬੀ” ਕਾਫੀ ਪਾਪੂਲਰ ਹੋ ਰਿਹਾ ਹੈ।