gippy grewal post for wife on wedding anniversary:ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਹ ਮਹੀਨਾ ਗਿੱਪੀ ਗਰੇਵਾਲ ਦੀ ਲਈ ਬਹੁਤ ਹੀ ਖ਼ਾਸ ਹੈ । ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਛੋਟੇ ਬੇਟੇ ਗੁਰਬਾਜ਼ ਦਾ ਪਹਿਲਾ ਜਨਮ ਦਿਨ ਸੀ।ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ । ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਲਾਈਫ ਪਾਰਟਨਰ ਰਵਨੀਤ ਗਰੇਵਾਲ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਇਸ ਦੁਨੀਆਂ ਵਿਚ ਕੋਈ ਵੀ ਚੀਜ਼ ਇੰਨੀ ਸ਼ਾਨਦਾਰ ਨਹੀਂ ਹੋ ਸਕਦੀ ਜਿੰਨਾ ਪਿਆਰ ਤੁਸੀਂ ਮੈਨੂੰ ਦਿੱਤਾ ਹੈ। ਤੁਹਾਡਾ ਪਿਆਰ ਮੇਰੇ ਦਿਨ ਨੂੰ ਬਹੁਤ ਚਮਕਦਾਰ ਬਣਾਉਂਦਾ ਹੈ । ਮੇਰੀ ਜ਼ਿੰਦਗੀ ਨੂੰ ਸਾਰੇ ਰੰਗਾਂ ਨਾਲ ਭਰਪੂਰ ਕਰ ਦਿੱਤਾ ਹੈ । ਵਿਆਹ ਦੀ ਵਰ੍ਹੇਗੰਢ ਮੁਬਾਰਕ..ਲਵ ਯੂ # ਰਵਨੀਤ ਗਰੇਵਾਲ ।ਉਨ੍ਹਾਂ ਨੇ ਨਾਲ ਹੀ ਇੱਕ ਪਿਆਰੀ ਜਿਹੀ ਤਸਵੀਰ ਵੀ ਸਾਂਝੀ ਕੀਤੀ ਹੈ । ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਕਮੈਂਟਸ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਬੇਟੇ ਗੁਰਬਾਜ਼ ਗਰੇਵਾਲ ਦਾ ਪਹਿਲਾ ਜਨਮਦਿਨ ਮਨਾਇਆ ਅਤੇ ਉਸ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ।ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਦੀਆਂ ਤਸਵੀਰਾਂ ਜਨਮਦਿਨ ਤੇ ਹੀ ਸਾਂਝੀਆਂ ਕੀਤੀਆਂ ਹੋਣ , ਇਸ ਤੋਂ ਪਹਿਲਾਂ ਵੀ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਬੇਟੇ ਗੁਰਬਾਜ਼ ਦੇ ਨਾਲ-ਨਾਲ ਏਕਮ ਗਰੇਵਲ ਤੇ ਸ਼ਿੰਦਾ ਗਰੇਵਾਲ ਦੀ ਵੀ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝਾ ਕਰਦੇ ਰਹਿੰਦੇ ਹਨ ਅਤੇ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੇ ਫੈਨਜ਼ ਨੂੰ ਵੀ ਬੱਚਿਆਂ ਦੇ ਨਾਲ ਮਸਤੀ ਵਾਲੀ ਵੀਡੀਓਜ਼ ਬੇਹੱਦ ਪਸੰਦ ਆਉਂਦੀਆਂ ਹਨ ਅਤੇ ਇਹ ਹੀ ਨਹੀਂ ਲਾਕਡਾਊਨ ਦੇ ਦੌਰਾਨ ਗਿੱਪੀ ਨੇ ਆਪਣੇ ਬੱਚਿਆਂ ਦੇ ਨਾਲ ਮਸਤੀ ਅਤੇ ਖੱਪ ਪਾਉਂਦੇ ਹੋਏ ਦੀ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ । ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਏ ਸਨ। ਗਿੱਪੀ ਦੇ ਵਰਕ ਫਰੰਟ ਦੀ ਗੱਲ ਕਰੀਏ ਉਹ ਕਈ ਫਿਲਮਾਂ ਦੇ ਨਾਲ ਧੂਮਾਂ ਪਾਉਣ ਦੇ ਜਾ ਰਹੇ ਹਨ ਤੇ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਵੀਡੋ ਕੋਲੋਨੀ ਦਾ ਰਿਲੀਜ਼ ਹੋਇਆ ਪੋਸਟਰ ਵੀ ਸ਼ੇਅਰ ਕੀਤਾ ਸੀ।