gippy grewal son ekam shinda farmer protest:ਪੰਜਾਬੀ ਮਿਊਜ਼ਿਕ ਜਗਤ ਜੋ ਕਿ ਕਿਸਾਨਾਂ ਵੀਰਾਂ ਦਾ ਪੂਰਾ ਸਾਥ ਦੇ ਰਹੀ ਹੈ । ਵਿਦੇਸ਼ ਚ ਵੀ ਰਹਿੰਦੇ ਪੰਜਾਬੀ ਕਲਾਕਾਰ ਸੋਸ਼ਲ ਮੀਡੀਆ ਦੇ ਰਾਹੀਂ ਇਸ ਅੰਦੋਲਨ ਨੂੰ ਇੰਟਰਨੈਸ਼ਨਲ ਮੁੱਦੇ ‘ਚ ਪੇਸ਼ ਕਰ ਰਹੇ ਨੇ । ਜਿਸ ਕਰਕੇ ਅੰਤਰਾਸ਼ਟਰੀ ਪੱਧਰ ‘ਤੇ ਲੋਕੀਂ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।ਅਜਿਹੇ ‘ਚ ਵਿਦੇਸ਼ ਤੋਂ ਗਿੱਪੀ ਗਰੇਵਾਲ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੇ ਲਈ ਪੋਸਟਾਂ ਪਾ ਰਹੇ ਨੇ । ਹੁਣ ਉਨ੍ਹਾਂ ਦੇ ਬੱਚੇ ਵੀ ਕਿਸਾਨਾਂ ਨੂੰ ਸਪੋਟ ਕਰਦੇ ਹੋਏ ਦਿਖਾਈ ਦੇ ਰਹੇ ਹਨ ।ਪੰਜਾਬੀ ਸਿੰਗਰ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਆਪਣੇ ਬੱਚਿਆਂ ਦੀ ਪੋਸਟ ਸ਼ੇਅਰ ਕੀਤੀ ਹੈ ਅਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ
ਓਹ ਹਲ ਛੱਡ ਕੇ ਪਾ ਲਿਆ ਜੇ ਅਸੀ ਹੱਥ ਹਥਿਆਰਾਂ ਨੂੰ ਫੇਰ ਵਖ਼ਤ ਪਾ ਦੇਆ ਗੇ ਜ਼ਾਲਮ ਸਰਕਾਰਾਂ ਨੂੰ #FarmerProtest #standwithfarmerschallenge।ਏਕਮ ਤੇ ਸ਼ਿੰਦੇ ਕਿਸਾਨੀ ਦੇ ਲੋਗੋ ਵਾਲੀ ਟੀ-ਸ਼ਰਟ ਪਾਈਆਂ ਹੋਈਆਂ ਨੇ । ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਗਿੱਪੀ ਗਰੇਵਾਲ ਦਾ ਕਿਸਾਨ ਵੀਰਾਂ ਦੇ ਲਈ ਗਾਇਆ ਪੰਜਾਬੀ ਗੀਤ ‘ਫੇਰ ਵਖ਼ਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ’ ਸੁਣਨ ਨੂੰ ਮਿਲ ਰਿਹਾ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕਿਸਾਨਾਂ ਦੇ ਲਈ ਟਰੈਂਡ ਕਰ ਰਹੇ ਹੈਸ਼ਟੈੱਗ ਨੂੰ ਪੋਸਟ ਕੀਤਾ ਹੈ- #FarmerProtest #FarmersProtest #standwithfarmerschallenge।
ਉੱਥੇ ਹੀ ਸਿੰਗਰ ਗਿੱਪੀ ਗਰੇਵਾਲ ਆਪਣੇ ਪੇਜ ਤੋਂ ਲਾਈਵ ਵੀ ਹੋਏ ਹਨ ਅਤੇ ਉਨ੍ਹਾਂ ਲਾਈਵ ਹੋ ਕੇ ਦੱਸਿਆ ਕਿ ਉਹ ਬਹੁਤ ਜਲਦ ਹੀ ਦਿੱਲੀ ਕਿਸਾਨ ਅੰਦੋਲਨ ਦਾ ਹਿੱਸਾ ਬਣਨਗੇ ਤੇ ਪਰ ਉਨ੍ਹਾਂ ਦੇ ਪੁੱਤਰ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਕਿਸਾਨਾਂ ਦੀ ਸੁਪੋਰਟ ਲਈ ਪਹੁੰਚ ਚੁੱਕੇ ਹਨ। ਤੇ ਨਾਲ ਹੀ ਉਨ੍ਹਾਂ ਕਿਹਾ ਕਿ ਲੰਦਨ ਤੋਂ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਉਹ ਕੈਨੇਡਾ ਵਾਪਿਸ ਆ ਗਏ ਹਨ ਤੇ ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ ਤੇ ਉਹ ਇੱਥੇ ਘਰ ਵਿੱਚ ਬੰਦ ਹਨ ਪਰ ਉਹ ਜਲਦ ਹੀ ਅਗਲੇ ਹਫਤੇ ਭਾਰਤ ਆਉਣਗੇ ਤੇ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਣਗੇ।
ਇਸ ਦੇ ਨਾਲ ਹੀ ਉਨ੍ਹਾਂ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਗਲਤ ਚੀਜ ਟ੍ਰੈਂਡ ਕਰਨ ਵਾਲੇ ਤੇ ਨਾਲ ਹੀ ਗੋਦੀ ਮੀਡੀਆ ਦੀ ਖੂਬ ਝਾੜਝੰਬ ਕੀਤੀ।ਉੱਥੇ ਹੀ ਬਾਕੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਕਈ ਪੰਜਾਬੀ ਕਲਾਕਾਰ ਜਿਵੇਂ ਹਰਫ ਚੀਮਾ, ਕੰਵਰ ਗਰੇਵਾਲ, ਜੱਸ ਬਾਜਵਾ, ਸਿੱਧੂ ਮੂਸੇਆਲਾ, ਅੰਮ੍ਰਿਤ ਮਾਨ , ਰਣਜੀਥ ਬਾਵਾ , ਬੱਬੂ ਮਾਨ ਸਮੇਤ ਕਈ ਸਿਤਾਰੇ ਕਿਸਾਨਾਂ ਦੇ ਨਾਲ ਧਰਨਿਆਂ ਤੇ ਡਟੇ ਹੋਏ ਹਨ।