gippy son’s supoort father song:ਗਿੱਪੀ ਗਰੇਵਾਲ ਕਾਫੀ ਲੰਬੇ ਸਮੇਂ ਬਾਅਦ ਆਪਣੀ ਮਿਊਜ਼ਿਕ ਅੇੈਲਬਮ “ਦਾ ਮੇਨ ਮੈਨ” ਲੈ ਕੇ ਆ ਰਹੇ ਹਨ।ਜਿਸਦੇ ਪਹਿਲੇ ਗੀਤ “ਐ ਕਿਵੇ” ਦਾ ਵੀਡਿਉ ਰਿਲੀਜ਼ ਹੋ ਚੁੱਕਾ ਹੈ।ਜਿਸ ਨੂੰ ਗਿੱਪੀ ਗਰੇਵਾਲ ਅਤੇ ਅ੍ਰਮਿਤ ਮਾਨ ਨੇ ਗਾਇਆ ਹੈ।ਇਸਦਾ ਮਿਊਜ਼ਿਕ ਇਕਵਿੰਦਰ ਨੇ ਦਿੱਤਾ ਹੈ।ਅਤੇ ਲਿਖਿਆ ਅ੍ਰਮਿਤ ਮਾਨ ਦਾ ਹੈ।ਤੇਜ਼ੀ ਨਾਲ ਹਿੱਟ ਹੋ ਰਹੇ ਇਸ ਗੀਤ ਨੂੰ ਗਿੱਪੀ ਗਰੇਵਾਲ ਦੇ ਤਿੰਨੋ ਫਰਜ਼ੰਦ ਵੀ ਆਪਣੇ ਹੀ ਅੰਦਾਜ਼ ਵਿੱਚ ਇੰਜੁਆਏ ਕਰ ਰਹੇ ਹਨ।ਦੇਖੋ ਵੀਡਿਉ
https://www.instagram.com/p/CE8E2qSFYR7/
ਗਿੱਪੀ ਗਰੇਵਾਲ ਦੇ ਸਪੁੱਤਰ ਛਿੰਦਾ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ।ਅਤੇ ਅਰਦਾਸ ਕਰਾਂ ਵਿੱਚ ਬਤੌਰ ਬਾਲ ਕਲਾਕਾਰ ਉਸਨੇ ਬਹੁਤ ਵਧੀਆ ਰੋਲ ਪਲੇਅ ਕੀਤਾ ਸੀ।ਗਿੱਪੀ ਅਕਸਰ ਹੀ ਆਪਣੇ ਇਹਨਾਂ ਪਿਆਰੇ ਬੱਚਿਆਂ ਦੀ ਵੀਡਿਉ ਨੂੰ ਫੈਨਜ਼ ਨਾਲ ਸਾਂਝਾਂ ਕਰਦੇ ਰਹਿੰਦੇ ਹਨ।
ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦਾ ਗੀਤ ‘ਐਂ ਕਿਵੇਂ’ ਜਿਸਦਾ ਕਿ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ । ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਉਸ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਰੌਬ ਦਾਬੇ ਦੇ ਨਾਲ ਵੈਰੀਆਂ ਦੇ ਸਾਹ ਸੁਕਾਈ ਰੱਖਦਾ ਹੈ। ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ । ਵੀਡੀਓ ਅਮਰ ਹੁੰਦਲ ਵੱਲੋਂ ਬਣਾਇਆ ਗਿਆ ਹੈ ।ਗੀਤ ਦੀ ਫੀਚਰਿੰਗ ‘ਚ ਗਿੱਪੀ ਗਰੇਵਾਲ, ਅੰਮ੍ਰਿਤ ਮਾਨ ਸਣੇ ਕਈ ਕਲਾਕਾਰ ਨਜ਼ਰ ਆ ਰਹੇ ਨੇ । ਗੀਤ ਨੂੰ ਗੀਤ ਐੱਮਪੀ-3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਿੱਪੀ ਗਰੇਵਾਲ ਅਤੇ ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਨੇ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਕਈ ਹਿੱਟ ਗੀਤ ਦਿੱਤੇ ਹਨ । ਅੰਮ੍ਰਿਤ ਮਾਨ ਨੇ ਵੀ ਕਈ ਗੀਤ ਰਿਲੀਜ਼ ਕੀਤੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਗਿੱਪੀ ਗਰੇਵਾਲ ਦੇ ਨਾਲ ਉਨ੍ਹਾਂ ਦੇ ਗੀਤ ਨੂੰ ਵੀ ਸਰੋਤੇ ਓਨਾਂ ਹੀ ਪਿਆਰ ਦੇਣਗੇ । ਜਿੰਨਾ ਹੋਰਨਾਂ ਗੀਤਾਂ ਨੂੰ ਮਿਲਦਾ ਰਿਹਾ ਹੈ ।ਉੱਥੇ ਹੀ ਗਿੱਪੀ ਗਰੇਵਾਲ ਦੇ ਪਰਸਨਲ ਜਿੰਦਗੀ ਦੀ ਗੱਲ ਕਰੀਏ ਤਾਂ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਕਈ ਪੋਸਟਾਂ ਆਪਣੇ ਫੈਨਜ਼ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਲਾਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਵੀ ਗਿੱਪੀ ਗਰੇਵਾਲ ਨੇ ਆਪਣੇ ਤਿੰਨੋ ਬੇਟਿਆਂ ਦੇ ਨਾਲ ਮਸਤੀ ਨਾਲ ਭਰੀ ਕਈ ਵੀਡੀਓ ਸਾਂਝੀਆਂ ਕੀਤੀਆਂ ਸਨ। ਏਕਮ ਗਰੇਵਾਲ, ਗੁਰਬਾਜ਼ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਸਭ ਦੇ ਚਹੇਤੇ ਬਣੇ ਹੋਏ ਹਨ।ਕਈ ਹੀ ਅਜਿਹਾ ਦਿਨ ਹੋਵੇਗਾ ਜਦੋਂ ਗਿੱਪੀ ਨੇ ਆਪਣੇ ਬੱਚਿਆਂ ਦੇ ਨਾਲ ਤਸਵੀਰਾਂ ਜਾਂ ਵੀਡੀਓਜ਼ ਸਾਂਝੀਆਂ ਨਾ ਕੀਤੀਆਂ ਹੋਣ। ਇਹ ਹੀ ਨਹੀਂ ਗਿੱਪੀ ਗਰੇਵਾਲ ਨੇ ਆਪਣੇ ਘਰ ਮਿਨੀ ਥਿਏਟਰ ਵੀ ਬਣਾ ਲਿਆ ਹੈ ਅਤੇ ਜਿੱਥੇ ਉਨ੍ਹਾਂ ਦੇ ਬੱਚੇ ਕਈ ਵਾਰ ਭੰਗੜੇ ਅਤੇ ਖੂਬ ਮਸਤੀ ਕਰਦੇ ਨਜ਼ਰ ਆਉਂਦੇ ਹਨ।
https://www.instagram.com/p/CE5wOXDFKd1/?utm_source=ig_embed