gurdas mann instagram post against kisan ordinance:ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਲੈ ਜਿਥੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲਿਆ ਹੋਇਆ ਹੈ, ਉਥੇ ਹੀ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਵੀ ਇਸ ਦਾ ਜੰਮ ਕੇ ਵਿਰੋਧ ਕਰ ਰਹੇ ਹਨ।ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਡਾ ਨਾਮ ਬਣਾ ਚੁੱਕੇ ਗੁਰਦਾਸ ਮਾਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ “KISAAN HAI, TEH HINDUSTAAN HAI 🙏🏽 Jai Jawaan, Jai Kisaan – Sarbat Da Bhalla Hovey”।ਇਸ ਪੋਸਟ ਦੇ ਰਾਹੀਂ ਗੁਰਦਾਸ ਮਾਨ ਨੇ ਜਿੱਥੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਗਾਇਆ ਹੈ ਬਲਕਿ ਉਨ੍ਹਾਂ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ। ਉੱਥੇ ਹੀ ਦੂਜੇ ਗਾੲਕਾਂ ਦੀ ਗੱਲ ਕਰੀਰੇ ਤਾਂ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਅਤੇ ਕਿਸਾਨਾਂ ਦੇ ਹੱਕ ਦੇ ਲਈ ਡੱਟੇ ਹੋੇ ਹਨ ਅਤੇ ਹਾਲ ਹੀ ਵਿੱਚ ਹਰਜੀਤ ਹਰਮਨ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
ਜਿਸ ‘ਚ ਉਹ ਕਿਸਾਨਾਂ ਦੇ ਹੱਕ ‘ਚ ਬੋਲਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਦੱਸਿਆ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਆਏ ਸਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਦੋਸਤੋ ਸੈਂਟਰ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਬਿਲ ਪਾਸ ਕਰਨ ਦੇ ਵਿਰੋਧ ਚ ਅੱਜ ਪਟਿਆਲ਼ਾ ਵਿਖੇ ਕਿਸਾਨ ਜਥੇਬੰਦੀਆਂ ਦੇ ਧਰਨੇ ਚ ਮੈਂ ਵੀ ਸ਼ਾਮਿਲ ਹੋਇਆ ।ਆਉ ਆਪਾਂ ਸਾਰੇ ਰਲਕੇ ਇਸ ਬਿਲ ਦਾ ਵਿਰੋਧ ਕਰੀਏ ਤੇ ਸੰਘਰਸ਼ ਦਾ ਸਾਥ ਦੇਈਏ’ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਉਣ ਲਈ ਕਿਹਾ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਰੇਸ਼ਮ ਸਿੰਘ ਅਨਮੋਲ ਸਣੇ ਕਈ ਗਾਇਕ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਅਤੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ।
ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਲੈ ਕੇ ਜੋ ਬਿੱਲ ਪਾਸ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ । ਰਣਜੀਤ ਬਾਵਾ ਨੇ ਮੋਦੀ ਨੂੰ ਟੈਗ ਕਰਕੇ ਇੱਕ ਟਵੀਟ ਕੀਤਾ ਹੈ । ਇਸ ਟਵੀਟ ਵਿੱਚ ਰਣਜੀਤ ਬਾਵਾ ਨੇ ਲਿਖਿਆ ਹੈ ‘ਮੋਦੀ ਜੀ ਪੰਜਾਬ ‘ਚ 80% ਲੋਕ ਖੇਤੀ ‘ਤੇ ਨਿਰਭਰ ਹਨ। ਤੁਹਾਡੇ ਖੇਤੀ ਬਿੱਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਾਰ ਦੇਣਗੇ। ਕਿਰਪਾ ਕਰਕੇ ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ।ਪੰਜਾਬ ਤੇ ਹਰਿਆਣਾ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ।ਕਿਸਾਨ ਹੀ ਮਰ ਗਿਆ ਤਾਂ ਭਾਰਤ ਦਾ ਕੀ ਹੋਵੇਗਾ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਬਾਵਾ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਡਟਿਆ ਹੋਇਆ ਹੈ ਆਪਣੇ ਟਵੀਟ ਤੋਂ ਇਲਾਵਾ ਰਣਜੀਤ ਬਾਵਾ ਆਪਣੇ ਗਾਣਿਆਂ ਨਾਲ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ ।ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਲਗਾਤਾਰ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰ ਰਹੇ ਹਨ। ਰਣਜੀਤ ਬਾਵਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਖੇਤੀ ਬਿੱਲਾਂ ਖਿਲਾਫ ਖੁੱਲ੍ਹ ਕੇ ਗੱਲ ਕਰ ਰਹੇ ਹਨ ਤੇ ਇਹਨਾਂ ਨੂੰ ਹਟਾਉਣ ਦੀ ਗੁਹਾਰ ਲਗਾ ਰਹੇ ਹਨ। ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਆਪਣੇ ਗੀਤ ਦੇ ਕੁਝ ਬੋਲ ਕਿਸਾਨਾਂ ਲਈ ਪੇਸ਼ ਕੀਤੇ ਸਨ ।ਖੇਤੀ ਆਰਡੀਨੈਂਸਾ ਖਿਲਾਫ ਪੰਜਾਬ ‘ਚ ਰੋਜ਼ਾਨਾ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ।