jass manak lengha 1 Billion views:ਪੰਜਾਬੀ ਫਿਲਮ ਇੰਡਸਟਰੀ ਇਨ੍ਹਾਂ ਦਿਨੀਂ ਬਾਲੀਵੁਡ ਨੂੰ ਵੀ ਪੂਰੀ ਟੱਕਰ ਦੇ ਰਹੀ ਹੈ।ਫਿਲਮਾਂ ਦੀ ਤੁਲਨਾ ਵਿੱਚ ਲੋਕਾਂ ਨੂੰ ਪੰਜਾਬੀ ਗੀਤ ਬੇਹੱਦ ਪਸੰਦ ਆ ਰਹੇ ਹਨ।ਹਾਲ ਹੀ ਵਿੱਚ ਜੱਸ ਮਾਣਕ ਦਾ ਗੀਤ ‘ ਲਹਿੰਗਾ’ ਜੋ ਰਿਲੀਜ਼ ਹੋਇਆ ਸੀ , ਹੁਣ ਉਸ ਨੇ ਸਾਰੇ ਹੀ ਰਿਕਾਰਡ ਤੋੜ ਦਿੱਤੇ ਹਨ ਜੀ ਹਾਂ ਜੱਸ ਮਾਣਕ ਦੇ ਗੀਤ ਦੇ ਵਿਊਜ ਹੁਣ ਇੱਕ ਬਿਲੀਅਨ ਤੋਂ ਵੱਧ ਹੋ ਚੁੱਕੇ ਹਨ।ਇਸ ਗੀਤ ਵਿੱਚ ਜੱਸ ਮਾਣਕ ਅਤੇ ਮਾਹਿਰਾ ਸ਼ਰਮਾ ਦੀ ਖੂਬਸੂਰਤ ਕੈਮਿਸਟਰੀ ਵੇਖਣ ਨੂੰ ਮਿਲਸੀ ਸੀ।ਗੀਤ ਦੇ ਵਿੱਚ ਮਾਹਿਰਾ ਸ਼ਰਮਾ ਦਾ ਖੂਬਸੂਰਤ ਅੰਦਾਜ਼ ਦੇ ਇਲਾਵਾ ਉਸ ਦੇ ਐਕਸਪ੍ਰੈਸ਼ਨ ਖੂਬ ਪਸੰਦ ਆਏ ਸਨ।
ਜੱਸ ਮਾਣਕ ਦਾ ਗੀਤ ਲੋਕਾਂ ਦੇ ਵਿੱਚ ਖੂਬ ਫੇਮਸ ਹੋ ਚੁੱਕਿਆ ਹੈ। ਵਿਆਹ ਪਾਰਟੀ ਦੇ ਇਲਾਵਾ ਹਰ ਥਾਂ ਤੇ ਇਸ ਗੀਤ ਨੂੰ ਸੁਣਿਆ ਜਾਂਦਾ ਹੈ, ਜਿਸ ਦੇ ਚਲਦੇ ਅੱਜ ਦੇ ਵਿਊਰਜ਼ ਦੀ ਗਿਣਤੀ ਇੱਕ ਬਿਲੀਅਨ ਹੋ ਚੁੱਕੀ ਹੈ।ਜੱਸ ਮਾਣਕ ਦਾ ਗੀਤ ਲੋਕਾਂ ਦੇ ਵਿੱਚ ਕਾਫੀ ਦੇਰ ਤੋਂ ਪਾਪੂਲਰ ਹੈ।ਇਸ ਗੀਤ ਦੀ ਸ਼ੁਰੂਆਤ ‘ ਇਕੋ ਹੀਲ ਦੇ ਨਾਲ ਮੈਂ ਕਟਿਆ ਏਕ ਸਾਲ ਵੇ” ਦੇ ਬੋਲ ਤੋਂ ਸ਼ੁਰੂ ਹੁੰਦੀ ਹੈ।ਜਿਸ ਵਿੱਚ ਮਾਹਿਰਾ ਦੱਸਦੀ ਹੈ ਕਿ ਉਹ ਆਪਣੀ ਪੁਰਾਣੇ ਹੀਲ ਤੋਂ ਪਰੇਸ਼ਾਨ ਹੋ ਚੁੱਕੀ ਹੈ।ਉਹ ਕਹਿੰਦੀ ਹੈ ਕਿ ਕਦੇ ਤਾਂ ਸ਼ੌਪਿੰਗ ਲੈ ਜਾਇਆ ਕਰ”।3 ਮਿੰਟ 23 ਸੈਂਕੇਂਡ ਦੇ ਇਸ ਗੀਤ ਵਿੱਚ ਸ਼ੈਰੀ ਨੈਕਸਸ ਨੇ ਮਿਊਜਿਕ ਦਿੱਤਾ ਹੈ।ਗੀਤ ਦੇ ਆਖਿਰ ਵਿੱਚ ਦੇਖ ਸਕਦੇ ਹੋ ਕਿ ਗਿਫਟ ਪਾਉਣ ਤੋਂ ਬਾਅਦ ਮਾਹਿਰਾ ਕਿੰਨੀ ਖੁਸ਼ ਹੋ ਜਾਂਦੀ ਹੈ।ਗੀਤ ਵਿੱਚ ਜੱਸ ਮਾਣਕ ਦੇ ਨਾਲ ਮਾਹਿਰਾ ਸ਼ਰਮਾ ਦੀ ਜਬਰਦਸਤ ਬਾਂਡਿੰਗ ਵੇਖਣ ਨੂੰ ਮਿਲਦੀ ਹੈ।
ਇਸਦੇ ਨਾਲ ਹੀ ਗੀਤ ਵਿੱਚ ਕਈ ਖੂਬਸੂਰਤ ਲਾਕੇਸ਼ਨ ਵੇਖਣ ਨੂੰ ਮਿਲ ਰਹੇ ਹਨ।ਹੁਣ ਤੱਕ ਇਸ ਗੀਤ ਨੂੰ ਇੱਕ ਬਿਲੀਅਮ ਵਿਊਜ ਹੋ ਚੁੱਕੇ ਹਨ ਜੋ ਆਪਣੇ ਵਿੱਚ ਇੱਕ ਹਿਸਟਰੀ ਹੈ।ਉੱਥੇ ਹੀ ਪੰਜਾਬੀ ਗੀਤ ਲਹਿੰਗਾ ਦੇ ਲਿਰਿਕਸ ਜੱਸ ਮਾਣਕ ਨੇ ਤਿਆਰ ਕੀਤਾ ਹੈ।ਨਾਲ ਹੀ ਇਸ ਨੂੰ ਕੰਪੋਜ ਵੀ ਕੀਤਾ ਹੈ। 25 ਸਾਲਾ ਜੱਸ ਮਾਣਕ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਵਿੱਚੋਂ ਇੱਕ ਹਨ।ਜੱਸ ਦੇ ਗੀਤ ਲੋਕਾਂ ਵਿੱਚ ਕਾਫੀ ਪਾਪੂਲਰ ਹਨ।ਇਸ ਦੇ ਨਾਲ ਹੀ ਉਨ੍ਹਾਂ ਦਾ ਗਾਣਾ ‘ਵਿਆਹ’ ਲੋਕਾਂ ਵਿਚ ਬਹੁਤ ਮਸ਼ਹੂਰ ਹੋਇਆ ਸੀ। ਇਹ ਲੰਬੇ ਸਮੇਂ ਤੋਂ ਯੂਟਿਊਬ ‘ਤੇ ਟ੍ਰੈਂਡ ਹੋਇਆ ਹੈ, ਜਿਸ ਨੂੰ ਜਸ ਸਟੈਂਡਰਡ ਦੁਆਰਾ ਲਿਖਿਆ ਗਿਆ ਹੈ। ਇਸਦੇ ਨਾਲ ਹੀ ਉਸਨੇ ਇਸ ਨੂੰ ਗਾਇਆ ਹੈ ਅਤੇ ਕੰਪੋਜ਼ ਕੀਤਾ ਹੈ।