neeru bajwa actress birthday:ਤਿੱਖੇ ਨੈਣ ਨਕਸ਼ ਤੇ ਗੰਦਲ ਵਰਗੀ ਮੁਟਿਆਰ ਨੀਰੂ ਬਾਜਵਾ ਅਜੋਕੇ ਦੌਰ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀ ਟੌਪ ਹੀਰੋਇਨ ਅਤੇ ਸਫਲ ਨਿਰਮਾਤਾ ਨਿਰਦੇਸ਼ਕ ਹੈ।ਚਿਹਰੇ ਤੇ ਲਿਆਕਤ ਤੇ ਪਰਦੇ ਉੱਪਰ ਪ੍ਰਫੈਕਸ਼ਨ ਰੱਖਣ ਵਾਲੀ ਇਸ ਐਕਟ੍ਰੈਸ ਦਾ ਜਨਮ 26 ਅਗਸਤ 1980 ਨੂੰ ਕਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਪਿਤਾ ਜਸਵੰਤ ਸਿੰਘ ਦੇ ਘਰ ਹੋਇਆ।ਪਿਤਾ ਨੇ ਉਸਦਾ ਨਾਮ ਅਰਸ਼ਪ੍ਰੀਤ ਬਾਜਵਾ ਰੱਖਿਆ ਸੀ।ਸਕੂਲ ਟਾਇਮ ਤੋ ਹੀ ਉਸਨੂੰ ਐਕਟਿੰਗ ਦਾ ਸ਼ੋਕ ਸੀ।ਇਸਲਈ ਉਸਨੇ ਜ਼ਿਆਦਾ ਪ੍ਹੜਾਈ ਨਹੀ ਕੀਤੀ।ਆਪਣੀ ਕਿਸਮਤ ਅਜਮਾਉਣ ਲਈ ਉਹ ਕਨੇਡਾ ਤਂੋ ਮੁੰਬਈ ਆ ਗਈ।
ਇੱਥੇ ਉਸਨੂੰ ਪਹਿਲਾਂ ਚਾਂਸ ਦੇਵ ਆਨੰਦ ਦੀ ਫਿਲਮ “ਮੈਂ ਸੋਲਾਂ ਬਰਸ ਕੀ” ਰਾਹੀ ਮਿਲਿਆ।ਇੱਥੇ ਹੀ ਉਸਦੀ ਮੁਲਾਕਾਤ ਐਕਟਰ“ਅਮਿਤ ਸਾਧ” ਨੂੰ ਹੋਈ।ਉਹ ਅੱਠ ਸਾਲ ਮੁਹੱਬਤੀ ਰਿਸ਼ਤੇ ਵਿੱਚ ਇਕੱਠੇ ਰਹੇ।ਦੋਵਾਂ ਨੇ ਮੰਗਣੀ ਵੀ ਕਰਵਾਈ। ਪਰ ਰਿਸ਼ਤਾ ਪ੍ਰਵਾਨ ਨਾ ਚੜ੍ਹ ਸਕਿਆ।ਫਿਲਮਾਂ ਤੋਂ ਪਹਿਲਾ ਨੀਰੂ ਬਾਜਵਾ ਕਈ ਸੀਰੀਅਲ ਜਿਵੇਂ ਹਰੀ ਮਿਰਚੀ ਲਾਲ ਮਿਰਚੀ,ਜੀਤ,ਅਸਤਿੱਵਵ,ਆਦਿ ਵਿੱਚ ਕੰਮ ਕੀਤਾ।ਕਮਲ ਹੀਰ ਦੇ ਗੀਤ “ਕੈਠੇਂ ਵਾਲਾ” ਵਿੱਚ ਮਾਡਲਿੰਗ ਕਰਕੇ ਵੀ ਉਸਨੇ ਪੂਰੀ ਚਰਚਾ ਕਰਵਾਈ।
ਹਰਭਜਨ ਮਾਨ ਦੀ ਫਿਲਮ “ਅਸਾਂ ਨੂੰ ਮਾਣ ਵਤਨਾਂ ਦਾ” ਰਾਹੀ ਉਸਨੇ ਪਾਲੀਵੁੱਡ ਦੀ ਸਰਦਲ ਤੇ ਆਪਣਾ ਪਹਿਲਾਂ ਪੈਰ ਟਿਕਾਇਆ।ਇਸਦੇ ਬਾਅਦ ਉਸਨੇ ਕਦੇਂ ਪਿੱਛਾ ਭੁਹ ਕੇ ਨਹੀ ਦੇਖਿਆ ਦਿਲ ਆਪਣਾ ਪੰਜਾਬੀ,ਮੁੰਡੇ ਯੂ.ਕੇ ਦੇ,ਹੀਰ ਰਾਝਾਂ,ਮੇਲ ਕਰਾਦੇਂ ਰੱਬਾ,ਜੀਹਨੇ ਮੇਰਾ ਦਿਲ ਲੁੱਟਿਆ,ਜੱਟ ਐਡ ਜੂਲਿਅਟ,ਜੱਟ ਐਡ ਜੂਲਿਅਟ 2,ਸਰਦਾਰ ਜੀ,ਪ੍ਰੋਪਰ ਪਟੋਲਾ,ਚੰਨੋ ਕਮਲੀ ਯਾਰ ਦੀ,ਜਿੰਦੂਆਂ,ਲੌਂਗ ਲਾਚੀ,ਊੜਾ ਆੜਾ,ਛੜਾ ਜਿਹੀਆ ਫਿਲਮਾਂ ਵਿੱਚ ਬਾਕਮਾਲ ਅਦਾਕਾਰੀ ਰਾਹੀ ਉਹ ਇੰਡਸਟਰੀ ਦੀ ਸਰਵੋਤਮ ਅਦਾਕਾਰਾਂ ਬਣੀ।2015 ਵਿੱਚ ਉਸਨੇ ਹੈਰੀ ਜਵੰਦਾ ਨਾਲ ਵਿਆਹ ਦੇ ਬੰਧਨ ਵਿੱਚ ਬੰਝ ਗਈ।ਹੁਣ ਉਸਦੇ ਤਿੰਨ ਧੀਆ ਅਨੰਨਿਆ,ਆਲੀਆ,ਅਕੀਰਾ ਹਨ।ਉਹ ਵਿਵੇਕ ਉਬਰਾਏ ਨਾਲ ਫਿਲਮ “ਪ੍ਰਿੰਸ” ਰਾਹੀ ਬੋਲਡ ਲੁੱਕ ਵਿੱਚ ਵੀ ਆਈ ਸੀ।ਐਕਟਿੰਗ ਦੇ ਇਲਾਵਾ ਉਹ ਫਿਲਮ “ਸਰਘੀ” ਰਾਹੀ ਬਤੌਰ ਨਿਰਮਾਤਾ-ਨਿਰਦੇਸ਼ਕ ਵੀ ਨਜ਼ਰ ਆ ਚੁੱਕੀ ਹੈ।ਇਸ ਫਿਲਮ ਰਾਹੀ ਉਸਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਬਤੌਰ ਮੁੱਖ ਹੀਰੋਇਨ ਲਾਂਚ ਕੀਤਾ ।ਉਸਦੀ ਇੱਕ ਹੋਰ ਭੈਣ ਸਬਰੀਨਾ ਬਾਜਵਾ ਵੀ ਮਨਕੀਰਤ ਔਲਖ ਦੇ ਗੀਤ ਵਿੱਚ ਮਾਡਲਿੰਗ ਕਰ ਚੁੱਕੀ ਹੈ।
ਫਿਲਮ ਲੌਂਗ ਲਾਚੀ ਦਾ ਉਸ ਉੱਪਰ ਫਿਲਮਾਇਆਂ ਟਾਇਟਲ ਟਰੈਕ ਯੂ ਟਿਊਬ ਉੱਪਰ ਇੱਕ ਬਿਲੀਅਨ ਵਿਊ ਲੈਣ ਵਾਲਾ ਇੰਡੀਆ ਦਾ ਪਹਿਲਾ ਟਰੈਕ ਹੈ।ਪਰਦੇ ਉੱਪਰ ਬਾਕਮਾਲ ਪੇਸ਼ਕਾਰੀ ਵਿਖਾਉਣ ਕਰਕੇ ਉਸਨੂੰ ਤਿੰਨ ਵਾਰ ਪੀ.ਟੀ.ਸੀ ਬੈਸਟ ਫਿਲਮ ਅੇੈਕਟ੍ਰੇਸ ਦਾ ਅੇੈਵਾਰਡ ਵੀ ਮਿਲ ਚੁੱਕਾ।ਪੜਾਅ ਦਰ ਪੜਾਅ ਨਵੇ ਮੁਕਾਮ ਹਾਸਿਲ ਕਰਨ ਵਾਲੀ ਨੀਰੂ ਬਾਜਵਾ ਦਾ ਅੱਜ ਜਨਮਦਿਨ ਹੈ।ਦੁਆ ਕਰਦੇ ਹਾਂ ਕਿ ਉਹ ਜ਼ਿੰਦਗੀ ਵਿੱਚ ਹੋਰ ਉਚਾਈਆਂ ਨੂੰ ਛੂਹੇ ਅਤੇ ਕਾਮਯਾਬੀਆ ਮਾਣੇ।