parmish verma celebrated father birthday:ਪਾਲੀਵੁੱਡ ਦੇ ਪ੍ਰਸਿੱਧ ਐਕਟਰ ਤੇ ਡਾਇਰੈਕਟਰ ਪਰਮੀਸ਼ ਵਰਮਾ, ਜੋ ਕਿ ਅੱਜ ਕੱਲ ਆਪਣੇ ਪਰਿਵਾਰ ਨਾਲ ਕਾਫੀ ਸਮਾਂ ਬਤੀਤ ਕਰ ਰਹੇ ਹਨ।ਕਿਉਂਕਿ ਕਰੋਨਾ ਕਾਰਨ ਇੰਡਸਟਰੀ ਵਿੱਚ ਅਜੇ ਬਹੁਤਾ ਕੰਮ ਨਹੀ ਹੈ।ਪਰਿਵਾਰ ਦੇ ਬੇਹੱਦ ਨੇੜੇ ਰਹਿਣ ਵਾਲੇ ਪਰਮੀਸ਼ ਵਰਮਾ ਅੱਜ 4 ਸਤੰਬਰ ਨੂੰ ਆਪਣੇ ਪਿਤਾ ਸਤੀਸ਼ ਵਰਮਾ ਦਾ ਜਨਮਦਿਨ ਮਨਾ ਰਹੇ ਹਨ।ਅਤੇ ਇਸ ਖਾਸ ਮੌਕੇ ਨੂੰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਪਰ ਵੀ ਸ਼ੇਅਰ ਕੀਤਾ ਹੈ।ਖਾਸ ਦਿਨ ਮੌਕੇ ਇਹ ਪਰਿਵਾਰ ਜਾਰਡਨ ਸੰਧੂ ਦੇ ਗਾਣੇ ‘ਜਨਮਦਿਨ’ ਦੀ ਬੀਟ ‘ਤੇ ਨੱਚਦਾ ਦਿਖਾਈ ਦੇ ਰਿਹਾ ਹੈ। ਪਰਮੀਸ਼ ਨੇ ਵੀਡੀਓ ਨੂੰ ਖੁਬਸੂਰਤ ਟਾਈਟਲ ਦਿੰਦਿਆਂ ਲਿਿਖਆ ਕਿ ਹੈਪੀ ਬਰਥਡੇ ਪਾਪਾ. ਰੱਬੀ ਮੇਰੀ ਉਮਰ ਵੀ ਥੋਨੂੰ ਲਵੇ। ਲਵ ਯੂ, ਇਸ ਤੋਂ ਇਲਾਵਾ ਪਰਮੀਸ਼ ਨੇ ਆਪਣੇ ਡੈਡੀ ਨਾਲ ਆਪਣੀ ਇੱਕ ਦਿਲ ਖਿੱਚਵੀਂ ਤਸਵੀਰ ਵੀ ਸਾਂਝੀ ਕੀਤੀ ਹੈ, ਜਿੱਥੇ ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਰਹੇ ਹਨ. ਤਸਵੀਰ ਦੇ ਨਾਲ, ਉਸਨੇ ਲਿਿਖਆ: ਹੈਪੀ ਬਰਥ ਡੇ ਪਾਪਾ. ਰੱਬੀ ਮੇਰੀ ਉਮਰ ਵੀ ਥੋਨੂੰ ਦੇਵੇ। ਤੁਹਾਨੂੰ ਬਹੁਤ ਪਿਆਰ ਕਰਦਾ ਹਾਂ. ਜੋ ਵੀ ਹਾਂ ਜਿੱਥੇ ਵੀ ਹਾਂ ਸਭ ਥੋਡੇ ਕਰਕੇ।
ਪਰਮੀਸ਼ ਨੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਦੱਸਿਆ ਕਿ ਕਿਵੇਂ ਉਸਦੇ ਪਿਤਾ ਨੇ ਉਸਨੂੰ ਕਰਜ਼ਾ ਲੈ ਕੇ ਆਸਟਰੇਲੀਆ ਭੇਜ ਦਿੱਤਾ। ਜਿਵੇਂ ਹੀ ਪਰਮੀਸ਼ ਉਥੇ ਸੈਟਲ ਹੋ ਗਿਆ ਅਤੇ ਪੀ.ਆਰ ਪ੍ਰਾਪਤ ਕਰ ਲਈ ਤਾਂ ਉਸਦੇ ਪਿਤਾ ਨੇ ਉਸ ਨੂੰ ਵਾਪਸ ਪੰਜਾਬ ਆਉਣ ਅਤੇ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਦਾਖਲ ਹੋਣ ਦੇ ਆਪਣੇ ਸੁਪਨੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਦਿੱਤੀ.ਜ਼ਿਕਰਯੋਗ ਹੈ ਕਿ ਸ਼ਤੀਸ ਵਰਮਾ ਪੰਜਾਬੀ ਦੇ ਇੱਕ ਵੱਡੇ ਲੇਖਕ ਵਜੋਂ ਆਪਣੀ ਪਛਾਣ ਰੱਖਦੇ ਹਨ।ਅਤੇ ਉਹ ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਹੈਡ ਵੀ ਰਹਿ ਚੁੱਕੇ ਹਨ।ਅਤੇ ਉਹ ਪੰਜਾਬੀ ਸਿਨੇਮਾ ਇਤਿਹਾਸ ਨਾਲ ਜੁੜੀਆਂ ਕਈ ਕਿਤਾਬਾ ਵੀ ਲਿਖ ਚੁੱਕੇ ਹਨ।ਇਸਦੇ ਇਲਾਵਾ ਉਹਨਾਂ ਨੇ ਪਤਾਂ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਅਤੇ ਪੰਜਾਬ ਬੋਲਦਾ ਜਿਹੀਆਂ ਫਿਲਮਾਂ ਵੀ ਲਿਖ ਚੁੱਕੇ ਹਨ।