Police arrested nikka zaildar producer drugs case:ਅੰਤਰਰਾਸ਼ਟਰੀ ਡਰੱਗ ਸਮੱਗਲਰਾਂ ਦੇ ਸਾਥੀ ਅਤੇ ਸਾਲ 2014 ਤੋਂ ਐਨ.ਡੀ.ਪੀ.ਐਸ. ਐਕਟ ਵਿੱਚ ਭਗੋੜੇ ਪਟਿਆਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮਾਨਸਾ ਪੁਲਿਸ ਨੇ ਉਸਦੇ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਜੀ ਹਾਂ ਉਸ ਦਾ ਨਾਮ ਹਰਪ੍ਰੀਤ ਸਿੰਘ ਹੈ ਜੋ ਪਟਿਆਲਾ ਦਾ ਰਹਿਣ ਵਾਲਾ ਹੈ। ਇਸਦੇ ਨਾਲ ਪੰਜਾਬੀ ਫਿਲਮ ਨਿੱਕਾ ਜੈਲਦਾਰ ਦੇ ਪ੍ਰੋਡਿੂਸਰ ਅਮਨੀਤ ਸ਼ੇਰ ਸਿੰਘ ਦਾ ਸਾਹਮਣੇ ਆ ਰਿਹਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਇਨ੍ਹਾਂ ਦੇ ਕੋਲੋਂ 32 ਬੋਰ ਦਾ ਇੱਕ ਪਿਸਟਲ ਅਤੇ 14 ਜਿੰਦਾ ਕਾਰਤੂਸ, 30 ਬੋਰ ਦੀ ਇੱਕ ਰਾਇਫਲ ਅਤੇ 12 ਜਿੰਦਾ ਕਾਰਤੂਸ, ਪੰਜ ਕਾਰਤੂਸ ਜਿੰਦਾ 12 ਬੋਰ ਬੰਦੂਕ ਦੇ ਅਤੇ ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਦੀ ਟੀਮ ਨੇ ਹਾਈ ਪ੍ਰੋਫਾਇਲ ਡਰੱਗ ਕੇਸ ਦਾ ਭਗੌੜਾ ਕਾਬੂ ਕੀਤਾ ਹੈ ਜਿਸਦਾ ਨਾਮ ਹਰਪ੍ਰੀਤ ਸਿੰਘ ਹੈ। ਉਨ੍ਹਾਂ ਦੱਸਿਆ ਕਿ ਇਹ ਆਪਣੀ ਜਾਅਲੀ ਪਛਾਣ ਰਾਕੀ ਉਰਫ਼ ਰੁਪਿੰਦਰ ਦੇ ਨਾਮ ਤੇ ਬਣਾ ਕੇ ਰਹਿ ਰਿਹਾ ਸੀ ਅਤੇ ਇਹ ਫ਼ਤਹਿਗੜ੍ਹ ਸਾਹਿਬ ਤੋਂ 2013 ਦੇ ਮਾਮਲੇ ਵਿੱਚ 6 ਸਾਲ ਤੋਂ ਭਗੌੜਾ ਸੀ। ਉਨ੍ਹਾਂ ਦੱਸਿਆ ਕਿ 2014 ਵਿੱਚ ਜਦੋਂ ਇਹ ਪੈਰੋਲ ਜੰਪ ਕਰ ਗਿਆ ਤਾਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਇਸ ਉੱਤੇ ਇੱਕ ਹੋਰ ਮੁਕੱਦਮਾ ਦਰਜ ਕੀਤਾ ਅਤੇ ਦੋਹਾਂ ਮਾਮਲਿਆਂ ਵਿੱਚ ਇਹ ਵਾਂਟੇਡ ਹੈ। ਉਨ੍ਹਾਂ ਕਿਹਾ ਕਿ ਇਸ ਕੋਲੋਂ 10 ਕਿੱਲੋ ਇੰਟੋਕਸੀਕੇਟਿਡ ਪਾਊਡਰ ਬਰਾਮਦ ਹੋਇਆ ਸੀ ਅਤੇ ਇਸ ਉੱਤੇ ਭਾਰੀ ਮਾਤਰਾ ਵਿੱਚ ਡਰੱਗ ਰਿਕਵਰੀ ਦੇ ਦੋਸ਼ ਲੱਗੇ ਸਨ ਅਤੇ ਇਸਦੇ ਸਾਥੀਆਂ ਨੂੰ 10-10 ਸਾਲ ਦੀ ਸਜਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹਾਈ ਪ੍ਰੋਫਾਇਲ ਜਗਦੀਸ਼ ਭੋਲਾ ਡਰੱਗ ਕੇਸ ਨਾਲ ਸੰਬੰਧਿਤ ਹੈ ਅਤੇ 2014 ਤੋਂ ਇਹ ਆਪਣੀ ਪਹਿਚਾਣ ਛੁਪਾ ਕੇ ਚੰਡੀਗੜ ਅਤੇ ਉਸਦੇ ਆਸ-ਪਾਸ ਦੇ ਏਰੀਏ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਝਗੜੇ ਵਾਲੀਆਂ ਜਮੀਨਾਂ ਅਤੇ ਹੋਰ ਸ਼ੱਕੀ ਕੰਮ-ਕਾਜ ਕਰਦਾ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਜਾਰੀ ਹੈ ਜਿਸ ਵਿੱਚ ਡਰੱਗ ਅਤੇ ਗ਼ੈਰਕਾਨੂੰਨੀ ਹਥਿਆਰਾਂ ਦਾ ਕੰਮ ਸਾਹਮਣੇ ਆ ਸਕਦਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਲੋਕਾਂ ਕੋਲੋਂ 2 ਗ਼ੈਰਕਾਨੂੰਨੀ ਹਥਿਆਰ, 32 ਬੋਰ-30 ਬੋਰ ਅਤੇ 12 ਬੋਰ ਦੇ ਕਾਰਤੂਸ, ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਬਰਾਮਦ ਕੀਤੇ ਹਨ।