ਬਾਲੀਵੁੱਡ ਅਦਾਕਾਰਾ ਤੇ MP ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਸਿੱਖ ਭਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਹੁਣ ਇਸ ‘ਤੇ ਪੰਜਾਬੀ ਗਾਇਕ ਜਸਬੀਰ ਜੱਸੀ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰ ਕੇ ਕੰਗਨਾ ਨੂੰ ਅਹਿਸਾਨ ਫਰਾਮੋਸ਼ ਦੱਸਿਆ ਹੈ ।

Punjabi singer Jasbir jassi big statement
ਗਾਇਕ ਜਸਬੀਰ ਜੱਸੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਕੰਗਨਾ ਤੂੰ ਚਾਹੇ ਇੰਦਰਾ ਗਾਂਧੀ ‘ਤੇ ਫਿਲਮ ਬਣਾ ਜਾਂ ਔਰੰਗਜੇਬ/ਹਿਟਲਰ ‘ਤੇ, ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਹੈ। ਪੰਜਾਬੀ ਹੀ ਤੈਨੂੰ ਫਿਲਮ ਲਾਈਨ ਵਿੱਚ ਲੈ ਕੇ ਆਏ, ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈ। ਐਨੀ ਅਹਿਸਾਨ ਫਰਾਮੋਸ਼ੀ ਚੰਗੀ ਨਹੀਂ ਹੁੰਦੀ, ਤੂੰ ਸਾਬਿਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ।’
ਵੀਡੀਓ ਲਈ ਕਲਿੱਕ ਕਰੋ -:
