punjabi singer kulwinder dhillon death anniversary:ਕੁਝ ਅਜਿਹੀ ਸ਼ਖ਼ਸ਼ੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੀ ਹੀ ਖ਼ਾਸ ਸ਼ਖ਼ਸ਼ੀਅਤ ਨੇ ਕੁਲਵਿੰਦਰ ਢਿੱਲੋਂ (kulwinder dhillon) । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਜਿਹੇ ਫਨਕਾਰ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਨੇ । ਅੱਜ ਵੀ ਉਨ੍ਹਾਂ ਦੇ ਗੀਤਾਂ ਦੇ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।ਅੱਜ ਉਨ੍ਹਾਂ ਦੀ ਬਰਸੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਬੇਟੇ ਅਰਮਾਨ ਢਿੱਲੋਂ ਨੇ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਉੱਤੇ ਪਾਈ ਹੈ। ਅਰਮਾਨ ਨੇ ਲਿਖਿਆ ਹੈ- 15 ਸਾਲ ਹੋ ਗਏ ਨੇ ਤੁਹਾਡੇ ਤੋਂ ਬਿਨਾਂ ਜਿਉਂਦੇ ਹੋਏ। ਅਸੀਂ ਹਰ ਇੱਕ ਦਿਨ ਤੁਹਾਨੂੰ ਯਾਦ ਕਰਦੇ ਹਾਂ। ਤੁਹਾਡੀ ਮੁਸਕਾਨ ਮੈਨੂੰ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਬਹੁਤ ਮਿਸ ਵੀ.. ਤੁਹਾਡੇ ਤੋਂ ਬਿਨਾਂ ਮੈਂ ਅਧੂਰਾ ਹਾਂ’ ।
ਇਸ ਪੋਸਟ ਦੇ ਨਾਲ ਉਨ੍ਹਾਂ ਨੇ ਆਪਣੇ ਪਿਤਾ ਕੁਲਵਿੰਦਰ ਢਿੱਲੋਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ‘ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਭੰਗੜੇ ਵਾਲੀ ਡਰੈੱਸ ‘ਚ ਦਿਖਾਈ ਦੇ ਰਹੇ ਨੇ। ਦਰਸ਼ਕ ਵੀ ਕਮੈਂਟ ਕਰਕੇ ਦੱਸ ਸਕਦੇ ਨੇ ਗਾਇਕ ਕੁਲਵਿੰਦਰ ਢਿੱਲੋਂ ਦਾ ਕਿਹੜਾ ਗੀਤ ਸਭ ਤੋਂ ਜ਼ਿਆਦਾ ਪਸੰਦ ਹੈ।
ਤੁਹਾਨੂੰ ਦੱਸ ਦੇਈਏ ਕਿ ਕੁਲਵਿੰਦਰ ਢਿੱਲੋਂ ਨੇ ਆਪਣੇ ਸਮੇਂ ਪੰਜਾਬੀ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਹਨਾਂ ਦੇ ਯਾਦਗਾਰ ਗੀਤ ਅਜੇ ਵੀ ਲੋਕਾਂ ਦੀ ਜੁਬਾਨ ਤੇ ਚੜੇ ਹੋਏ ਹਨ। ਅੱਜ ਉਹਨਾਂ ਦੀ ਬਰਸੀ ਤੇ ਉਹਨਾਂ ਦੇ ਬੇਟੇ ਨੇ ਸੋਸ਼ਲ ਮੀਡਿਆ ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ ” 15 ਸਾਲ ਹੋ ਗਏ ਨੇ ਤੁਹਾਡੇ ਤੋਂ ਬਿਨਾਂ ਜਿਉਂਦੇ ਹੋਏ। ਅਸੀਂ ਹਰ ਇੱਕ ਦਿਨ ਤੁਹਾਨੂੰ ਯਾਦ ਕਰਦੇ ਹਾਂ। ਤੁਹਾਡੀ ਮੁਸਕਾਨ ਮੈਨੂੰ ਮਜ਼ਬੂਤ ਰਹਿਣ ਲਈ ਉਤਸ਼ਾਹਿਤ ਕਰਦੀ ਹੈ। ਤੁਹਾਨੂੰ ਪਿਆਰ ਕਰਦਾ ਹਾਂ ਤੇ ਤੁਹਾਨੂੰ ਬਹੁਤ ਮਿਸ ਵੀ.. ਤੁਹਾਡੇ ਤੋਂ ਬਿਨਾਂ ਮੈਂ ਅਧੂਰਾ ਹਾਂ’ ।
ਤੁਹਾਨੂੰ ਦੱਸ ਦੇਈਏ ਕਿ ਅੱਜ ਭਾਵੇਂ ਉਹਨਾਂ ਨੂੰ ਦੁਨੀਆ ਤੋਂ ਗਏ ਕਈ ਸਾਲ ਹੋ ਗਏ ਹਨ ਪਾਰ ਅੱਜ ਉਹਨਾਂ ਦੀ ਪੰਜਾਬੀ ਜਗਤ ਵਿੱਚ ਕਾਫੀ ਕਮੀ ਖਲਦੀ ਹੈ। ਅਤੇ ਓਹਨਾ ਦੀ ਪੁੱਤਰ ਦੀ ਪੋਸਟ ਹੇਠਾਂ ਕਈ ਪੰਜਾਬੀ ਸਿੰਗਰਸ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।