raj dhaliwal mother passed away:ਸਾਲ 2020 ਜਦੋਂ ਤੋਂ ਸ਼ੁਰੂ ਹੋਇਆ ਹੈ ਉਦੋਂ ਤੋਂ ਲਗਾਤਾਰ ਬੁਰੀ ਖਬਰਾਂ ਦਾ ਸਿਲਸਿਲਾ ਜਾਰੀ ਹੈ ਬਾਲੀਵੁਡ ਹੋ ਜਾਂ ਪੰਜਾਬੀ ਇੰਸਡਟਰੀ ਕਈ ਮਸ਼ਹੂਰ ਹਸਤੀਆਂ ਇਸ ਦੁਨੀਆ ਤੋਂ ਰੁਖਸਤ ਹੋ ਗਈਆਂ।ਇਸ ਦੇ ਨਾਲ ਹੀ ਹੁਣ ਪੰਜਾਬੀ ਇੰਡਸਟਰੀ ਤੋਂ ਬੁਰੀ ਖਬਰ ਆ ਰਹੀ ਹੈ ਕਿ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੀ ਮਾਤਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ । ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਇੱਕ ਵਾਰ ਤੁਰ ਜਾਣ ਤਾਂ ਮਾਵਾਂ ਲੱਭਦੀਆਂ ਨਈ, ਮਾਂ ਵੀ ਛੱਡ ਕੇ ਤੁਰ ਗਈ।
ਅਜੇ ਤਾਂ ਵੀਰੇ ਨੂੰ ਗਏ ਨੂੰ ਸਾਲ ਵੀ ਨੀਂ ਹੋਇਆ ਆਪ ਵੀ ਉਹਦੇ ਕੋਲ ਚਲੀ ਗਈ । ਇਉਂ ਲੱਗਦਾ ਜਿਵੇਂ ਰੱਬ ਬਾਦ ਈ ਪੈ ਗਿਆ । ਏਨੀ ਚੰਗੀ ਮੇਰੀ ਮਾਂ, ਜੇ ਕਿਤੇ ਅਗਲਾ ਜਨਮ ਹੋਵੇ ਤਾਂ ਮਾਂ ਮੈਂ ਤੇਰੀ ਹੀ ਕੁੱਖੋਂ ਈ ਪੈਦਾ ਹੋਵਾਂ, ਮਿਸ ਯੂ ਮਾਂ”।ਦੱਸ ਦਈਏ ਕਿ ਰਾਜ ਧਾਲੀਵਾਲ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਬਾਰਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਪੜ੍ਹਾਈ ਨਹੀਂ ਕਰਵਾਈ । ਕਿਉਂਕਿ ਘਰ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੀ ਅੱਗੇ ਪੜ੍ਹੇ।ਪਰ ਜਦੋਂ ਰਾਜ ਧਾਲੀਵਾਲ ਦਾ ਵਿਆਹ ਹੋ ਗਿਆ । ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਇਸ ਫੀਲਡ ਵੱਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਥੀਏਟਰ ‘ਚ ਇੱਕ ਪਲੇ ਕੀਤਾ । ਜਿਸ ਤੋਂ ਬਾਅਦ ਹੀ ਉਹ ਇੰਡਸਟਰੀ ‘ਚ ਅੱਗੇ ਵੱਧਦੇ ਗਏ ।
ਤੁਹਾਨੂੰ ਦੱਸ ਦੇਈਏ ਕਿ ਰਾਜ ਧਾਲੀਵਾਲ ਨੇ ਆਪਣਾ ਫਿਲਮਾਂ ਵਿੱਚ ਕਦਮ ਫਿਲਮ ਹੁਕ ਤੋਂ ਰੱਖਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਆਪਣੀ ਅਦਾਕਾਰੀ ਦੇ ਜੌਹਰ ਕਈ ਫਿਲਮਾਂ ਵਿੱਚ ਵਿਖਾਏ, ਜਿਵੇਂ ਚਲ ਮੇਰਾ ਪੁੱਤ, ਕਿਸਮਤ, ਦਾਨਾ ਪਾਣੀ ਅਤੇ ਗੈਲੋ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।ਨਾਭੇ ਤੋਂ ਹੀ ਜਨਮੀ ਅਤੇ ਵੱਡੀ ਹੋਏ ਰਾਜ ਧਾਲੀਵਾਲ ਦੇ ਪਤੀ ਦਾ ਨਾਮ ਨਿਰਭਈ ਧਾਲੀਵਾਲ ਹੈ ਅਤੇ ਇਨ੍ਹਾਂ ਦਾ ਇੱਕ ਪੁੱਤਰ ਜੋਬਨ ਧਾਲੀਵਾਲ ਵੀ ਹੈ।