ranjit manni new song charcche:ਰਣਜੀਤ ਮਣੀ ਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬੀ ਸੰਗੀਤ ਦੀ ਸੇਵਾ ਕਰ ਰਿਹਾ ਹੈ।ਉਸਨੇ ਆਪਣੀ ਕਲਾ ਦਾ ਸੁਰੂਆਤੀ ਸਮਾਂ ਕਲੀਆਂ ਦੇ ਬਾਦਸ਼ਾਹ ਗਾਇਕ ਕੁਲਦੀਪ ਮਾਣਕ ਦੀ ਛਤਰ-ਛਾਇਆ ਗੁਜ਼ਾਰਿਆ ਹੈ।ਉਸਦੀ ਆਵਾਜ਼ ਵਿਚਲੇ ਜਾਦੂ ਦਾ ਅਸਰ ਹਰ ਪੰਜਾਬੀ ਦੇ ਸਿਰ ਚੜ੍ਹਕੇ ਬੋਲਦਾ ਹੈ।ਉਸਦੇ ਗੀਤ ਰਾਂਝੇ ਦਾ ਪ੍ਰਿੰਸੀਪਲ,ਆਸ਼ਕਾਂ ਦੀ ਹੜਤਾਲ,ਤੇਰੇ ਵਿਆਹ ਦਾ ਕਾਰਡ,ਐਨਾ ਪਿਆਰ ਨਾ ਪਾਉਦੀ ਨੀ,ਕੁੜੀ ਪੰਜਾਬਣ,ਮਾਹੀ ਨੂੰ ਮੌਕਾ ਚਾਹੀਦਾ ਸਮੇਤ ਸਾਰੇ ਹੀ ਗੀਤ ਅੱਜ ਵੀ ਸਰੋਤਿਆਂ ਦੀ ਜ਼ੁਬਾਨ ਤੇ ਹਨ।ਹੁਣ ਗਾਇਕ ਰਣਜੀਤ ਇੱਕ ਵਾਰ ਮੁੜ ਪੰਜਾਬੀ ਸੰਗੀਤਕ ਖੇਤਰ ਵਿੱਚ ਸਰਗਰਮ ਹੋਇਆ ਹੈ।ਅਤੇ ਜਲਦ ਹੀ ਉਹ ਆਪਣਾ ਨਵਾਂ ਗੀਤ ਫੇਮ (ਚਰਚੇ) ਲੈ ਕੇ ਹਾਜ਼ਿਰ ਰਿਹਾ ਹੈ।ਇਸ ਗੀਤ ਦੇ ਲਿਖਾਰੀ ਗਿੱਲ ਰੱਖੜੀ ਹਨ।ਅਤੇ ਇਸਦੀ ਖੁਬਸੂਰਤ ਵੀਡਿਉ ਅਮਰਜੀਤ ਖੁਰਾਨਾ ਵੱਲੋਂ ਬੇਹੱਦ ਖੁਬਸੂਰਤ ਲੋਕੇਸ਼ਨਾਂ ਉੱਪਰ ਤਿਆਰ ਕੀਤੀ ਗਈ ਹੈ।ਇਸਦੇ ਡੀ.ੳ.ਪੀ ਮੰਗਲ ਵਰਮਾ ਹਨ।ਵਿੰਗ ਰਿਕਾਰਡਜ਼ ਦੇ ਬੈਨਰ ਹੇਠ ਤਿਆਰ ਇਸ ਗੀਤ ਨੂੰ ਬੀ.ਸਿੰਘ ਵੱਲੋਂ ਪ੍ਰੋਡਿਊਸ ਕੀਤਾ ਹੈ।ਰਣਜੀਤ ਮਣੀ ਬਤੌਰ ਐਕਟਰ ਵੀ ਤਬਾਹੀ,ਰਹਿਮਤਾਂ,ਬਲੈਂਕ ਐਂਡ ਵਾਇਟ ਟੈਲੀਵਿਜ਼ਨ ਫਿਲਮਾਂ ਵਿੱਚ ਨਜ਼ਰ ਆ ਚੁੱਕਾ ਹੈ।ਇਸ ਟਰੈਕ ਦੇ ਬਾਅਦ ਜਲਦ ਹੀ ਉਸਦਾ ਇੱਕ ਹੋਰ ਨਵਾਂ ਗੀਤ ਵੀ ਰਿਲੀਜ਼ ਹੋ ਜਾਣ ਰਿਹਾ ਹੈ।