rupinder handa post sidhu controversy:ਗਾਇਕ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਸੋਸ਼ਲ ਮੀਡੀਆ ਤੇ ਚੱਲ ਰਹੇ ਵਿਵਾਦ ਖਿਲਾਫ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾੳਮ ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਿਖਆ ਹੈ ‘ਗੱਲ ਸੱਚ ਤੇ ਜਮੀਰ ਨਾਲ ਖੜਨ ਦੀ ਹੈ …ਤੇ ਮੈਂ ਹਮੇਸ਼ਾ ਸੱਚ ਦੇ ਹੱਕ ਵਿਚ ਖੜੀ ਹਾਂ …ਤੇ ਸਟੈਂਡ ਵੀ ਲਿਆ ਹੈ …ਜੇ ਕੋਈ ਇੱਜ਼ਤ ਦਿੰਦਾ ਹੈ ਤਾਂ ਇੱਜ਼ਤ ਦਿੰਦੇ ਵੀ ਹਾਂ …ਤਿੰਨ ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ ਉਹ ਇੱਕ ਵਾਰ ਫਿਰ ਤਾਜਾ ਹੋ ਗਿਆ ਹੈ …ਪਰ ਕਿਸੇ ਹੋਰ ਆਰਟਿਸਟ ਨਾਲ …ਉਸ ਵੇਲੇ ਮੇਰੇ ਹੱਕ ਵਿੱਚ ਇੱਕ ਵੀ ਆਰਟਿਸਟ ਨਾਲ ਨਹੀਂ ਸੀ ਖੜਿਆ …ਜੇਕਰ ਅੱਜ ਵੀ ਆਪਾਂ ਚੁੱਪ ਰਹੇ ਤਾਂ ਕੱਲ੍ਹ ਨੂੰ ਇਹ ਸਭ ਕੁਝ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ’ਬੀਤੇ ਦਿਨਾਂ ਤੋਂ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਦੇ ਫੈਨਜ਼ ‘ਤੇ ਖੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ ‘ਚ ਬੱਬੂ ਮਾਨ ਤੇ ਉਨ੍ਹਾਂ ਦੇ ਫੈਨਜ਼ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।
ਬੇਸ਼ੱਕ ਆਪਣੇ ਇਸ ਲਾਈਵ ‘ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਤੇ ਗੱਲਾਂ ਤੋਂ ਸਾਫ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ ‘ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ ਵਿਚ ਬੱਬੂ ਮਾਨ ਦਾ ਗੀਤ ‘ਅੜ੍ਹਬ ਪੰਜਾਬੀ’ ਰਿਲੀਜ਼ ਹੋਇਆ ਸੀ ਤੇ ਜਿਸ ਦੇ ਅਗਲੇ ਦਿਨ ਹੀ ਸਿੱਧੂ ਦਾ ਗੀਤ ‘ਮਾਈ ਬਲੋਕ’ ਰਿਲੀਜ਼ ਹੋਇਆ।ਯੂਟਿਊਬ ‘ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ ਜਿਸ ਦਾ ਸ਼ਕਰੀਨਸ਼ੌਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਫੈਨਜ਼ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕਮੈਂਟਸ ਵਿੱਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ ‘ਚ ਕੱਢਿਆ ਤੇ ਉਸ ਨੂੰ ਫੋਨ ‘ਤੇ ਮੈਸੇਜ ‘ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਫੈਨਜ਼ ਨੂੰ ਮੰਦਾ ਬੋਲਿਆ।ਲਾਈਵ ਤੋਂ ਬਾਅਦ ਸਿੱਧੂ ਨੇ ਇੱਕ ਪੋਸਟ ਵੀ ਸ਼ੇਅਰ ਕੀਤੀ ਜਿਸ ‘ਚ ਉਸ ਨੇ ਲਿਿਖਆ ‘ਫੋਨ ਤੇ ਇੰਟਰਵਿਊ ‘ਚ ਭੌਂਕਣ ਵਾਲੀਆਂ ਦੁੱਕੀਆਂ ਨੂੰ ਇਕੋ ਗੱਲ ਕਹਿਣੀ ਹੈ, ਥੋਡਾ ਸੱਜਰਾ ਪ੍ਰਹੁਣਾ ਮੂਸੇ ਪਿੰਡ ਰਹਿੰਦਾ ਹੈ।’ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਿੱਧੂ ਵੱਲੋਂ ਉਸ ਖਿਲਾਫ ਮੰਦਾ ਬੋਲਣ ਵਾਲਿਆਂ ਨੂੰ ਖੁੱਲ੍ਹਾ ਚੈਲੇਂਜ਼ ਹੈ। ਹੁਣ ਦੇਖਣਾ ਇਹ ਹੈ ਕਿ ਕੀ ਬੱਬੂ ਮਾਨ ਦੀ ਇਸ ‘ਤੇ ਕੋਈ ਪ੍ਰਤੀਕਿਿਰਆ ਆਉਂਦਾ ਹੈ ਜਾਂ ਨਹੀਂ