sammi dhaliwal new song:ਪੰਜਾਬ ਦੇ ਨਾਮਵਰ ਗੀਤਕਾਰ ਸੰਗਦਿਲ 47 ਦੀ ਕਲਮ ਵਿੱਚੋਂ ਉਪਜਿਆਂ ਨਵਾਂ ਗੀਤ “ਅੇੈਨ.ਆਰ.ਆਈ” ਜਾਗੋ ਕੁੱਤੇਖਾਣੀ ਜਲਦ ਹੀ ਸੈਮੀ ਧਾਲੀਵਾਲ ਦੀ ਆਵਾਜ਼ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ।ਸੰਗਦਿਲ 47 ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਹੇ ਇਸ ਗੀਤ ਨੂੰ ਫੋਕ ਸਟਾਇਲ ਨੇ ਮਿਊਜ਼ਿਕ ਵਿੱਚ ਪਰੋਇਆ ਹੈ।ਗੀਤ ਨੂੰ ਪੀ.ਪੀ ਗੋਲਡੀ ਅਤੇ ਪੀ.ਪੀ ਪੁਨੀਤ ਸਮੇਤ ਕਈ ਸਮਾਜ ਸੇਵੀਆਂ ਦਾ ਕੱਚਾ ਚਿੱਠਾ ਖੋਲਣ ਵਾਲੇ ਬਘੇਲ ਸਿੰਘ ਨੂੰ ਸਮਰਪਿਤ ਕੀਤਾ ਗਿਆ ਹੈ।ਵੱਖੋ-ਵੱਖਰੇ ਮੁੱਦਿਆਂ ਉੱਪਰ ਗੀਤ ਲਿਖਣ ਵਾਲੇ ਸੰਗਦਿਲ 47 ਇਸ ਗੀਤ ਰਾਹੀ ਕੀ ਗੱਲ ਕਹਿਣ ਜਾ ਰਹੇ ਹਨ।ਇਸਦਾ ਪਤਾ ਤਾਂ ਗੀਤ ਰਿਲੀਜ਼ ਹੋਣ ਤੇ ਹੀ ਲੱਗੇਗਾ।ਪਰ ਇਸਦਾ ਪੋਸਟਰ ਵੀ ਕਾਫੀ ਕੁਝ ਬਿਆਨ ਕਰ ਰਿਹਾ ਹੈ।ਸਮਾਜ ਸੇਵੀਆਂ ਦੇ ਰੂਪ ਵਿੱਚ ਲੁਕੇ ਠੱਗਾਂ ਉੱਪਰ ਗੀਤ ਰਾਹੀ ਤਗੜਾ ਨਿਸ਼ਾਨਾ ਸਾਧਿਆ ਗਿਆ ਹੈ।
