sara gurpal revealed truth of her marriage:ਸਾਰਾ ਗੁਰਪਾਲ ਜੋ ਕਿ ਬਿੱਗ ਬੌਸ ‘ਚੋਂ ਬਾਹਰ ਹੋ ਚੁੱਕੀ ਹੈ । ਉਨ੍ਹਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੱਡੀ ਗੱਲ ਆਖੀ ਹੈ । ਇਸ ਦੇ ਨਾਲ ਹੀ ਆਪਣੇ ਪਤੀ ਦੀ ਅਸਲੀਅਤ ਬਾਰੇ ਵੀ ਦੱਸਿਆ ਹੈ । ਬਿੱਗ ਬੌਸ ਦੇ ਐਂਟਰੀ ਤੋਂ ਬਾਅਦ ਤੁਸ਼ਾਰ ਕੁਮਾਰ ਸਾਹਮਣੇ ਆਏ ਤੇ ਸਾਰਾ ਗੁਰਪਾਲ ਨਾਲ ਵਿਆਹ ਦਾ ਦਾਅਵਾ ਕੀਤਾ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹੁਣ ਸਾਰਾ ਗੁਰਪਾਲ ਨੇ ਇਸ ਮੁੱਦੇ ‘ਤੇ ਆਪਣਾ ਪੱਖ ਰੱਖਿਆ ਹੈ।ਉਨ੍ਹਾਂ ਨੇ ਇਸ ਰਿਸ਼ਤੇ ਨੂੰ ਹਿੰਸਾਤਮਕ ਦੱਸਿਆ ਹੈ। ਸਾਰਾ ਦਾ ਕਹਿਣਾ ਹੈ ਕਿ ਸਭ ਨੂੰ ਮੂਵ ਆਨ ਕਰਨ ਦਾ ਹੱਕ ਹੈ। ਨਿਊਜ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ‘ਚ ਸਾਰਾ ਨੇ ਕਿਹਾ-ਮੇਰੇ ਹਿਸਾਬ ਨਾਲ ਉਨ੍ਹਾਂ ਨੇ ਖ਼ੁਦ ਕਿਹਾ ਹੈ ਕਿ ਸਾਨੂੰ ਵੱਖ ਹੋਏ ਨੂੰ ਲਗਪਗ ਚਾਰ ਤੋਂ ਪੰਜ ਸਾਲ ਹੋ ਗਏ ਹਨ। ਅਸਲ ‘ਚ ਇਹ ਇਕ ਹਿੰਸਾਤਮਕ ਰਿਲੇਸ਼ਨਸ਼ਿਪ ਸੀ ਤੇ ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਮੂਵ ਆਨ ਕਰਨ ਦਾ ਹੱਕ ਹੈ।
ਅਜਿਹੀ ਚੀਜ਼ ਤੋਂ ਜੋ ਸਿਹਤ ਲਈ ਠੀਕ ਨਹੀਂ ਹੈ। ਚਾਰ ਸਾਲ ਤਕ ਉਹ ਕਿੱਥੇ ਰਹੇ? ਜਦੋਂ ਬਿੱਗ ਬੌਸ ਸ਼ੁਰੂ ਹੋਇਆ ਹੈ, ਉਨ੍ਹਾਂ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਹ ਮੇਰੀ ਜੀਵਨ ‘ਚ ਸਭ ਤੋਂ ਘੱਟ ਮਹੱਤਵਪੂਰਨ ਵਿਅਕਤੀ ਹਨ।ਜ਼ਿਕਰਯੋਗ ਹੈ ਕਿ ਬਿੱਗ ਬੌਸ 14 ਦੀ ਸ਼ੁਰੂਆਤ ‘ਚ ਤੁਸ਼ਾਰ ਕੁਮਾਰ ਸਾਹਮਣੇ ਆਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਨਿਊਜ ਏਜੰਸੀ ਨੂੰ ਤੁਸ਼ਾਰ ਨੇ ਦੱਸਿਆ ਸੀ-16 ਅਗਸਤ 2014 ਨੂੰ ‘ਚ ਮੇਰਾ ਸਾਰਾ ਨਾਲ ਵਿਆਹ ਹੋਇਆ ਸੀ। ਹਾਲਾਂਕਿ ਮੈਰਿਜ ਸਰਟੀਫਿਕੇਟ ‘ਚ ਲੜਕੀ ਦਾ ਨਾਂ ਰਚਨਾ ਦੇਵੀ ਲਿਖਿਆ ਹੋਇਆ ਹੈ।