shehnaz share cute video of shona shona:ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 13 ਜੀ ਚਰਚਿਤ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ । ਜਿਸ ਕਰਕੇ ਇਸ ਜੋੜੀ ਨੂੰ ਸਿਡਨਾਜ ਦੇ ਨਾਲ ਕਾਫੀ ਫੇਮਸ ਹੈ ।ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਸ਼ਹਿਨਾਜ਼ ਗਿੱਲ ਦੇ ਨਾਲ ਨੋਕ-ਝੋਕ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਕਲਾਕਾਰਾਂ ਦੀ ਇਹ ਕਿਊਟ ਜਿਹੀ ਵੀਡੀਓ ਖੂਬ ਪਸੰਦ ਆ ਰਹੀ ਹੈ । ਸ਼ੋਸਲ ਮੀਡੀਆ ਉੱਤੇ ਬਹੁਤ ਤੇਜ਼ੀ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।ਹਾਲ ਹੀ ‘ਚ ਦੋਵੇਂ ਜਣੇ ਟੋਨੀ ਕੱਕੜ ਤੇ ਨੇਹਾ ਕੱਕੜ ਵੱਲੋਂ ਗਾਏ ਗੀਤ ‘SHONA SHONA’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਕਰਕੇ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਹੈ ।
ਉੱਤੇ ਹੀ ਗੀਤ ਦੀ ਗੱਲ ਕਰੀਏ ਤਾਂ ਦਰਸ਼ਕਾਂ ਨੂੰ ਗੀਤ ਬੇਹੱਦ ਪਸੰਦ ਆ ਰਿਹਾ ਹੈ ਤੇ ਨੰਬਰ ਵਨ ਤੇ ਟ੍ਰੈਂਡ ਵੀ ਕਰ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਨੇਹਾ ਕੱਕੜ ਤੇ ਟੋਨੀ ਕੱਕੜ ਵਲੋਂ ਗਾਇਆ ਗੀਤ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ , ਇਸ ਦੇ ਨਾਲ ਸਿਡਨਾਜ਼ ਦੇ ਫੈਨਜ਼ ਵੀ ਇਨ੍ਹਾਂ ਦੋਹਾਂ ਦੀ ਕੈਮਿਸਟਰੀ ਜਿੱਥੇ ਖੂਬ ਪਸੰਦ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਸ਼ਹਿਨਾਜ ਗਿੱਲ ਦੇ ਵਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਵੀ ਫੈਨਜ਼ ਖੂਬ ਪਸੰਦ ਕਰ ਰਹੇ ਹਨ ਕਿਉਂਕਿ ਇਸ ਵੀਡੀਓ ਵਿੱਚ ਦੋਹਾਂ ਦੀ ਖੱਟੀ ਮਿੱਠੀ ਨੌਂਕ ਝੌਂਕ ਦਿਖਾਈ ਦੇ ਰਹੀ ਹੈ ਅਤੇ ਫੈਨਜ਼ ਨੂੰ ਦੋਹਾਂ ਦਾ ਇਹ ਕਿਊਟ ਅੰਦਾਜ਼ ਬੇਹੱਦ ਪਸੰਦ ਆਉਂਦਾ ਹੈ।
ਦੱਸ ਦੇਈਏ ਕਿ ਸ਼ਹਿਨਾਜ ਗਿੱਲ ਤੇ ਸਿਧਾਰਥ ਦੀ ਜੋੜੀ ਬਿੱਗ ਬੌਸ ਘਰ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ ਅਤੇ ਫੈਨਜ਼ ਨੂੰ ਦੋਹਾਂ ਦਾ ਇਕੱਠੇ ਕੰਮ ਕਰਨਾ ਵੀ ਬੇਹੱਦ ਪਸੰਦ ਹੈ । ਕਿਉਂਕਿ ਹਾਲ ਹੀ ਵਿੱਚ ਜਿੱਥੇ ਇਹ ਦੋਵੇਂ ਪੰਜਾਬ ਵਿੱਚ ਆਪਣੇ ਗੀਤ ਦੀ ਜਦੋਂ ਸ਼ੂਟਿੰਗ ਕਰਨ ਗਏ ਸੀ ਤਾਂ ਉੱਥੇ ਫੈਨਜ਼ ਦਾ ਇਨ੍ਹ ਲਈ ਪਿਆਰ ਅਤੇ ਕ੍ਰੇਜ ਵੇਖਣ ਲਾਇਕ ਸੀ।