sufi singer ustad shaukat ali critical:ਪੰਜਾਬ ਸੰਗੀਤ ਇੰਡਸਟਰੀ ਲਈ ਇਹ ਸਾਲ ਬੜਾ ਮੰਦਭਾਗਾ ਰਿਹਾ ਪੰਜਾਬੀ ਗਾਇਕੀ ਦੇ ਕਈ ਵੱਡੇ ਥੰਮ ਇਸ ਸਾਲ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਇਹਨੀ ਦਿਨੀ ਸੰਗੀਤ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਆਈ ਹੈ, ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਨੂੰ ਗੰਭੀਰ ਬਿਮਾਰੀ ਦੇ ਚਲਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।ਖ਼ਬਰਾਂ ਮੁਤਾਬਿਕ ਉਹਨਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਹੈ ।ਖ਼ਬਰਾਂ ਦੀ ਮੰਨੀਏ ਤਾਂ ਉਹ ਦਿਲ ਅਤੇ ਗੁਰਦਿਆਂ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਹਨ ।
ਇਸ ਸਭ ਨੂੰ ਲੈ ਕੇ ਉਹਨਾਂ ਦਾ ਪਿਛਲੇ ਕੁਝ ਦਿਨਾਂ ਤੋਂ ਇਲਾਜ਼ ਚੱਲ ਰਿਹਾ ਸੀ ਪਰ ਇਸ ਦੌਰਾਨ ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਹੋ ਗਈ ਤੇ ਉਹਨਾਂ ਦੇ ਖੁਨ ਵਿੱਚ ਸੱੈਲਾਂ ਦਾ ਪੱਧਰ ਘੱਟ ਗਿਆ । ਉਧਰ ਇਸ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਵਿੱਚ ਕਾਫੀ ਚਿੰਤਾ ਦੀ ਲਹਿਰ ਪਾਈ ਜਾ ਰਹੀ ਹੈ ।
ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਉਹਨਾਂ ਦੇ ਛੇਤੀ ਠੀਕ ਹੋਣ ਦੀਆਂ ਦੁਆਵਾਂ ਕੀਤੀਆਂ ਜਾ ਰਹੀਆਂ ਹੈ।ਪ੍ਰਸ਼ੰਸਕਾਂ ਦੇ ਇਲਾਵਾ ਪੰਜਾਬ ਸੰਗੀਤ ਦੇ ਪ੍ਰਸਿੱਧ ਫਨਕਾਰ ਮਾਸ਼ਾ ਅਲੀ,ਬੂਟਾ ਮੁਹੰਮਦ,ਸਰਦਾਰ ਅਲੀ,ਫਿਰੋਜ਼ ਖ਼ਾਨ,ਸਚਿਨ ਆਹੂਜਾ ਵੱਲੋਂ ਉਹਨਾਂ ਦੀ ਨਾਜ਼ੁਕ ਤਬੀਅਤ ਵਿੱਚ ਸੁਧਾਰ ਲਈ ਦੁਆਵਾਂ ਕੀਤੀਆ ਜਾ ਰਹੀਆਂ ਹਨ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੂਫੀ ਗਾਇਕੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਉਹਨਾਂ ਦੀਆਂ ਮਹਿਫਲਾ ਵਿੱਚ ਲੋਕਾਂ ਦੀ ਭੀੜ ਆਮ ਦਿਖਾਈ ਦਿੰਦੀ ਹੈ ।