ਹਿਮਾਚਲ ਪ੍ਰਦੇਸ਼ ਦੇ ਵਿਜੀਲੈਂਸ ਵਿਭਾਗ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਸਪਲਾਈ ਵਿਭਾਗ ਦੇ ਇੱਕ ਇੰਸਪੈਕਟਰ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਸ਼ਿਮਲਾ ਜ਼ਿਲੇ ਦੇ ਰਾਮਪੁਰ ‘ਚ ਤਾਇਨਾਤ ਇੰਸਪੈਕਟਰ ਰਾਮ ਕਟੋਚ ‘ਤੇ ਆਪਣੀ ਡਿਊਟੀ ‘ਚ ਕੁਤਾਹੀ ਕਰਨ ਅਤੇ ਧੋਖੇ ਨਾਲ ਤਨਖਾਹ ਕਢਵਾਉਣ ਦਾ ਦੋਸ਼ ਹੈ।
ਹਿਮਾਚਲ ਪ੍ਰਦੇਸ਼ ਰਾਜ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਸਪਲਾਈ ਵਿਭਾਗ
ਵਿਜੀਲੈਂਸ ਨੇ ਮੁੱਢਲੀ ਜਾਂਚ ਵਿੱਚ ਇੰਸਪੈਕਟਰ ਖ਼ਿਲਾਫ਼ ਸਬੂਤ ਮਿਲਣ ਮਗਰੋਂ ਐਫਆਈਆਰ ਦਰਜ ਕਰ ਲਈ ਹੈ। ਰਾਮ ਕਟੋਚ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਬਿਨਾਂ ਕਿਸੇ ਸੀਨੀਅਰ ਅਧਿਕਾਰੀ ਨੂੰ ਦੱਸੇ ਆਪਣੇ ਦਫਤਰ ‘ਚ ਕੁਝ ਕਰਮਚਾਰੀਆਂ ਨੂੰ ਆਰਜ਼ੀ ਤੌਰ ‘ਤੇ ਤਾਇਨਾਤ ਕੀਤਾ ਸੀ। ਉਹ ਆਪਣੀ ਜੇਬ ਵਿਚੋਂ ਉਨ੍ਹਾਂ ਨੂੰ ਮਾਣ ਭੱਤਾ ਦਿੰਦਾ ਰਿਹਾ ਅਤੇ ਉਹ ਖੁਦ ਕੁੱਲੂ ਜ਼ਿਲ੍ਹੇ ਦੇ ਇਕ ਪਿੰਡ ਵਿਚ ਆਪਣੀ ਪਤਨੀ ਦੇ ਨਾਂ ‘ਤੇ ਆਟਾ ਚੱਕੀ ਚਲਾਉਂਦਾ ਰਿਹਾ। ਜਦੋਂ ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਆਇਆ ਤਾਂ ਇਸ ਦੀ ਜਾਂਚ ਕੀਤੀ ਗਈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਹੁਣ ਤੱਕ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਰਾਮ ਕਟੋਚ ਕਾਫੀ ਸਮੇਂ ਤੋਂ ਡਿਊਟੀ ‘ਤੇ ਨਹੀਂ ਸੀ। ਵਿਜੀਲੈਂਸ ਦੀ ਐਸਆਈਟੀ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 420 ਤਹਿਤ ਧੋਖਾਧੜੀ ਅਤੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਸਮੇਂ ਦੌਰਾਨ ਤਨਖਾਹ ਕਢਵਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।